ਦੇਸ਼ਧ੍ਰੋਹ ਮੁਕੱਦਮੇ 'ਚ ਤਿੰਨ ਸਿੱਖਾਂ ਨੂੰ ਉਮਰਕੈਦ , ਸਿੱਖ ਆਜ਼ਾਦੀ ਸੰਘਰਸ਼ ਦਾ ਮੀਲ ਪੱਥਰ
- ਭਾਈ ਹਰਦੀਪ ਸਿੰਘ ਨਿੱਝਰ
ਨਵਾਂਸ਼ਹਿਰ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ 5 ਫਰਵਰੀ 2019 ਹਿੰਦੁਤਵੀ ਨੁਕਤਾ ਏ ਨਿਗਾਹ ਨਾਲ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਸੁਣਾ ਦਿੱਤੀ ਹੈ। ਇਨ੍ਹਾਂ ਨੌਜਵਾਨਾਂ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦਾ ਆਧਾਰ ਸੀ ਕਿ ਇੰਨਾ ਕੋਲ ਖਾਲਿਸਤਾਨ ਸੰਘਰਸ਼ ਦੇ ਸਤਿਕਾਰਯੋਗ ਸ਼ਹੀਦਾਂ ਦੀਆਂ ਤਸਵੀਰਾਂ ਤੇ ਸਾਹਿਤ ਸੀ।
ਇਸ ਬਾਰੇ ਸਿੱਖ ਆਗੂ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਕਨੇਡਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਅਦਾਲਤਾਂ ਦੇ ਸਹਾਰੇ ਨਾਲ ਹਿੰਦੁਸਤਾਨੀ ਸਥਾਪਤੀ ਨੂੰ ਪੱਕਿਆਂ ਕਰਨ ਤੇ ਆਜ਼ਾਦੀ ਲਈ ਜੱਦੋਜਹਿਦ ਕਰਦੇ ਸਿੱਖਾਂ ਨੂੰ ਖੌਫਜਦਾ ਕਰਨ ਦੀ ਕੋਸ਼ਿਸ਼ ਕਦੇ ਸਫਲ ਨਹੀਂ ਹੋ ਸਕੇਗੀ।
ਭਾਈ ਨਿੱਝਰ ਨੇ ਓਪਰੋਕਤ ਤਿੰਨ ਸਿੱਖ ਨੌਜਵਾਨਾਂ ਭਾਈ ਅਰਵਿੰਦਰ ਸਿੰਘ, ਭਾਈ ਰਣਜੀਤ ਸਿੰਘ ਤੇ ਭਾਈ ਸੁਰਜੀਤ ਸਿੰਘ ਨਾਲ ਇਕਮੁੱਠਤਾ ਜਾਹਰ ਕਰਦਿਆਂ ਕਿਹਾ ਕਿ ਅਜਿਹੇ ਇਮਤਿਹਾਨਾਂ ਨਾਲ ਸਿੱਖ ਨੌਜਵਾਨੀ ਹੋਰ ਮਜਬੂਤ ਹੁੰਦੀ ਹੈ।