Monday, August 19, 2019
FOLLOW US ON

News

ਇਤਿਹਾਸਕ ਪਿੰਡ ਪਹੂਵਿੰਡ ਤੋਂ ਟਾਹਲਾ ਸਾਹਿਬ ਤੱਕ ਨਗਰ ਕੀਰਤਨ ਕੱਢਿਆ

February 09, 2019 08:52 PM
ਇਤਿਹਾਸਕ ਪਿੰਡ ਪਹੂਵਿੰਡ ਤੋਂ ਟਾਹਲਾ ਸਾਹਿਬ ਤੱਕ ਨਗਰ ਕੀਰਤਨ ਕੱਢਿਆ
ਭਿੱਖੀਵਿੰਡ 9 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ
ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਟਾਹਲਾ
ਸਾਹਿਬ ਅੰਮ੍ਰਿਤਸਰ ਤੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਤਿਹਾਸਕ ਪਿੰਡ ਪਹੂਵਿੰਡ ਦੇ
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਕੈਪਟਨ ਬਲਵੰਤ ਸਿੰਘ, ਬੀਬੀ ਕੌਲਾਂ ਜੀ
ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਹਰਮਿੰਦਰ ਸਿੰਘ ਵੱਲੋਂ ਪੰਜ
ਪਿਆਰਿਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦਿਆਂ ਨਗਰ ਕੀਰਤਨ ਨੂੰ ਰਵਾਨਾ ਕੀਤਾ ਗਿਆ
ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਤਾਦਾਤ ਵਿਚ ਸੰਗਤਾਂ ਵੱਲੋਂ ਆਪਣੇ
ਵਾਹਨਾਂ ਸਮੇਤ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀ ਪ੍ਰਾਪਤ
ਕੀਤੀਆਂ ਗਈਆਂ। ਰਸਤੇ ਵਿਚ ਪੈਂਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਫੁੱਲਾਂ ਦੀ
ਵਰਖਾ ਕਰਕੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਉਥੇ ਸੰਗਤਾਂ ਦੀ ਸੇਵਾ ਲਈ
ਗੁਰੂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ
ਰਾਜਵੰਤ ਸਿੰਘ ਪਹੂਵਿੰਡ, ਰੰਗਾ ਸਿੰਘ ਬਿਜਲੀ ਵਾਲੇ, ਦਲਜੀਤ ਸਿੰਘ ਵਿੱਕੀ, ਬਾਬਾ
ਕੁਲਵੰਤ ਸਿੰਘ, ਬਾਬਾ ਪ੍ਰਕਾਸ਼ ਸਿੰਘ, ਜਸਕਰਨ ਸਿੰਘ, ਸਰਪੰਚ ਕਰਤਾਰ ਸਿੰਘ ਬਲ੍ਹੇਰ,
ਜੱਸ ਵਾਂ, ਲੇਖਕ ਮਾਸਟਰ ਗੁਰਦੇਵ ਸਿੰਘ ਨਾਰਲੀ, ਕੋਆਰਡੀਨੇਟਰ ਅਮਨਦੀਪ ਸਿੰਘ, ਮਾਸਟਰ
ਗੁਰਲਾਲ ਸਿੰਘ ਪਹੂਵਿੰਡ, ਗੁਲਸ਼ਨ ਕੁਮਾਰ ਅਲਗੋਂ ਆਦਿ ਵੱਡੀ ਤਾਦਾਤ ਵਿਚ ਇਲਾਕੇ ਦੀਆਂ
ਸੰਗਤਾਂ ਹਾਜਰ ਸਨ।
Have something to say? Post your comment