Monday, August 19, 2019
FOLLOW US ON

Poem

ਇਸ਼ਕ ਤੇ ਆਸ਼ਿਕ

February 09, 2019 08:58 PM

                  ਇਸ਼ਕ ਤੇ ਆਸ਼ਿਕ 

 
 
ਇਸ਼ਕ ਇਬਾਦਤ ਹੁੰਦਾ ਏ 
ਇਸ਼ਕ ਕੋਈ ਠਰਕ ਨਹੀਂ ਹੁੰਦਾ।
 
ਸੱਚਾ ਇਸ਼ਕ ਸਵਰਗ ਜਿਹਾ ਲੱਗਦਾ ਏ
ਇਸ਼ਕ ਨਿਰਾ ਨਰਕ ਨਹੀਂ ਹੁੰਦਾ ।
 
ਦੋਹਾਂ ਦਾ ਰੁਤਬਾ ਇੱਕੋ ਜਿਹਾ ਲੱਗਦਾ ਏ
ਰੱਬ ਤੇ ਯਾਰ 'ਚ ਬਹੁਤਾ ਫਰਕ ਨਹੀਂ ਹੁੰਦਾ ।
 
ਤੁਰਿਆ ਰਹਿੰਦਾ ਆਸ਼ਿਕ ਜਦ ਤੱਕ ਮੁੱਕਦਾ ਨਹੀਂ 
ਉਦੋਂ ਤੱਕ ਨਹੀਂ ਟਲਦਾ ਜਦ ਤਾਈਂ ਬੇੜਾ ਗਰਕ ਨਹੀਂ ਹੁੰਦਾ।
 
ਗੁਰਸਿਮਰਨ ਕੌਰ ।
Have something to say? Post your comment