ਕਿਉ ਮੇਰਾ ਦੇਸ਼ ਹੋਇਆ ਪਰਦੇਸ
ਜਿਸ ਘਰ ਮੈ ਜੰਮਿਆ ਜਾਇਆ ਜਿਥੋ ਹੋਈ ਸ਼ੁਰੂ ਕਹਾਣੀ
ਮਾਂ ਨੇ ਚੂਰੀਆ ਕੁੱਟ ਕੁੱਟ ਖਵਾਈਆ ਬਾਪ ਦੇ ਮੋਢੇ ਬਹਿ ਹਰ ਖੁਸ਼ੀ ਮੈ ਮਾਣੀ।
ਨਿੱਕੇ ਨਿੱਕੇ ਹੱਥ ਫੜ ਮੇਰੇ ਬਾਪੂ ਤੁਰਨਾ ਮੈਨੂੰ ਆਪ ਸਿਖਾਇਆ।
ਕਿਊ ਆਪਣਾ ਦੇਸ਼ ਹੀ ਪ੍ਰਦੇਸ਼ ਹੋਗਿਆ
ਮੈ ਕਿਉ ਆਪਣਿਆ ਲਈ ਹੋਇਆ ਅੱਜ ਪਰਾਇਆ,,,,
ਪੜਾਈਆ ਕਰਕੇ ਵੀ ਵੇਹਲੜ ਅਖਵਾਉਂਦੇ ਸਾਡੇ ਮੱਥੇ ਦੀ ਬਣ ਗਈ ਬਦਨਸੀਬੀ ਸੀ
ਹੱਥਾ ਵਿੱਚ ਫੜ ਕੇ ਡਿਗਰੀਆ ਕੁੱਝ ਨਹੀ ਪੱਲੇ ਪੈਦਾ
ਘਰ ਵਿੱਚ ਰਕਾਨ ਬਣਕੇ ਬੈਠ ਗਈ ਗਰੀਬੀ ਸੀ।
ਚਾਰ ਛਿੱਲੜ ਕਮਾਉਣ ਲਈ ਮੁਲਕ ਬੇਗਾਨੇ ਕਿਉ ਜਾਣਾ
ਪੈਦਾ ਬੜਾ ਔਖਾ ਮਨ ਸਮਝਾਇਆ।
ਕਿਉ ਆਪਣਾ ਦੇਸ਼ ਹੀ ਪ੍ਰਦੇਸ਼ ਹੋਗਿਆ,,,,
ਏ ਸੀ ਰੂਮਾ ਵਿੱਚ ਵੀ ਦਮ ਘੁੱਟ ਦਾ ਮੇਰਾ
ਜਦ ਯਾਦ ਪੰਜਾਬ ਦੀ ਸਤਾਉਦੀ ਏ
ਝੂਠੀ ਮੂਠੀ ਰੁੱਸਿਆ ਦੇ ਨਾ ਤੇਰੇ ਵਾਂਗੂੰ ਮਾਏ ਨੀ
ਕੋਈ ਮੂੰਹ ਚ ਬੁਰਕੀਆ ਪਾਉਦੀ ਏ।
ਡਾਲਰ ਬਥੇਰੇ ਜੋੜ ਲਏ ਮੈ ਪਰ ਬਹੁਤਾ ਕੁੱਝ ਗਵਾਇਆ।
ਕਿਉ ਆਪਣਾ ਦੇਸ਼ ਪਰਦੇਸ ਹੋਗਿਆ,,,,
ਜਦ ਵੀ ਕਦੇ ਵਤਨੀ ਫੇਰਾ ਪਾਈਏ ਆਪਣੇ ਹੀ ਘਰ ਵਿੱਚ
ਮਹਿਮਾਨਾ ਵਾਂਗੂੰ ਰਹਿ ਕੇ ਵਾਪਿਸ ਮੁੜ ਜਾਈਦਾ
ਕੀਹਦਾ ਦਿਲ ਕਰਦਾ ਬਲਤੇਜ ਸੰਧੂ ਘਰ ਛੱਡਣ ਨੂੰ
ਮਜਬੂਰੀ ਵਿੱਚ ਦੇਸ਼ ਬੇਗਾਨੇ ਦਾ ਦਾਣਾ ਪਾਣੀ ਖਾਈਦਾ।
ਆਪਣੇ ਦੇਸ਼ ਚ ਨਾ ਮਿਲਦੀ ਨੌਕਰੀ ਏਸੇ ਕਰਕੇ ਦੇਸ਼ ਬਾਹਰਲੇ ਫੇਰਾ ਪਾਇਆ।
ਕਿਉ ਆਪਣਾ ਦੇਸ਼ ਹੀ ਪਰਦੇਸ ਹੋ ਗਿਆ
ਮੈ ਕਿਉ ਆਪਣਿਆ ਲਈ ਹੋਇਆ ਅੱਜ ਪਰਾਇਆ,,,,
ਬਲਤੇਜ ਸੰਧੂ ਬੁਰਜ ਲੱਧਾ