Monday, August 19, 2019
FOLLOW US ON

News

ਜੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਦਾ ਸਨਮਾਨ ਨਹੀਂ ਕਰ ਸਕਦੇ ਉਹਨਾਂ ਕੋਲੋ ਸਨਮਾਨ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ? ਚਰਚਾ ਦਾ ਵਿਸ਼ਾ

February 09, 2019 09:00 PM

ਜੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਦਾ ਸਨਮਾਨ ਨਹੀਂ ਕਰ ਸਕਦੇ ਉਹਨਾਂ ਕੋਲੋ ਸਨਮਾਨ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ?  ਚਰਚਾ ਦਾ ਵਿਸ਼ਾ 

 
ਜੰਡਿਆਲਾ ਗੁਰੂ 8 ਫਰਵਰੀ ਵਰਿੰਦਰ ਸਿੰਘ :- ਪਹਿਲਾਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਅਕਾਲੀ ਦਲ ਬਾਦਲ ਨੂੰ ਆਏ ਦਿਨ ਕੋਈ ਨਾ ਕੋਈ ਮੁਸ਼ਕਿਲ ਫਿਰ ਬੈਕਫ਼ੁਟ ਤੇ ਲੈ ਆਉਂਦੀ ਹੈ । ਹੁਣ ਤਾਂ ਸ਼ਾਇਦ ਕਿਰਾਏ ਤੇ ਲਿਆਂਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਵਾਸੀਆਂ, ਮਜ਼ਦੂਰਾਂ ਆਦਿ ਨੇ ਵੀ ਅਕਾਲੀ ਦਲ ਦੀ ਪ੍ਰਵਾਹ ਕਰਨੀ  ਛੱਡ ਦਿੱਤੀ ਹੈ । ਪਾਰਟੀ ਦੇ ਨਿਸ਼ਾਨ ਵਾਲੇ ਝੰਡੇ ਦੀ ਕਦਰ ਵੀ ਉਹੀ ਕਰ ਸਕਦਾ ਹੈ ਜੋ ਪਾਰਟੀ ਦਾ ਕੱਟੜ ਭਾਵ ਟਕਸਾਲੀ ਵਰਕਰ ਹੋਵੇ । ਬਾਕੀਆਂ ਨੂੰ ਤਾਂ ਸਿਰਫ ਦਿਹਾੜੀ ਜਾਂ ਫਿਰ ਸ਼ਾਮ ਨੂੰ ਨਸ਼ੇ ਦੀ ਤਾਂਘ ਰਹਿੰਦੀ ਹੈ । ਅਜਿਹਾ ਹੀ ਇਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੀ ਅਹਿਮ ਮੀਟਿੰਗ ਕਮਿਊਨਟੀ ਹਾਲ ਗਹਿਰੀ ਮੰਡੀ ਵਿੱਖੇ ਹੋਈ ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਸ਼ਾਮਿਲ ਹੋਏ । ਇਹ ਮੀਟਿੰਗ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਕੀਤੀ ਗਈ ਸੀ ਪਰ ਇਸ ਮੀਟਿੰਗ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਝੰਡੇ ਲਗਾਏ ਗਏ ਸਨ, ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਬਹੁਤ ਜਿਆਦਾ ਅਪਮਾਨ ਹੋਇਆ ਹੈ । ਇਸ ਘਟਨਾ ਨੂੰ ਪੱਤਰਕਾਰ ਨੇ ਆਪਣੇ ਕੈਮਰੇ  ਵਿੱਚ ਕੈਦ ਕਰ ਲਿਆ । ਇਨ੍ਹਾਂ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਪਾਰਟੀ ਵਰਕਰਾਂ ਦਾ ਪਾਰਟੀ ਦੇ ਝੰਡੇ ਪ੍ਰਤਿ ਕੋਈ ਸਨਮਾਨ ਨਾ ਹੋਵੇ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਰ ਅਜਿਹੇ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਮੀਟਿੰਗਾਂ ਵੀ ਸਿਰਫ ਦਿਖਾਵਾ ਹੀ ਸਾਬਿਤ ਹੋ ਸਕਦੀਆਂ ਹਨ । ਜਿਸਦਾ ਅਸਰ ਅਗਾਮੀ ਲੋਕ ਸਭਾ ਚੋਣਾਂ ਤੋਂ ਇਲਾਵਾ ਵੋਟ ਬੈਂਕ ਤੇ ਵੀ ਪੈ ਸਕਦਾ ਹੈ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕਿਸੇ ਵੀ ਪਾਰਟੀ ਦੀ ਆਨ ਅਤੇ ਸ਼ਾਨ ਉਸਦਾ ਪਾਰਟੀ ਚੋਣ ਨਿਸ਼ਾਨ ਅਤੇ ਝੰਡਾ ਹੁੰਦਾ ਹੈ । ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ  ਇਸ ਤੋਂ ਕੀ ਸਬਕ ਲੈਂਦਾ ਹੈ ? ਜਾਂ ਫਿਰ ਸਬੰਧਤ ਪਾਰਟੀ ਆਗੂਆਂ ਦੇ ਖਿਲਾਫ ਕਾਰਵਾਈ ਕਰਦਾ ਹੈ ? ਇਲਾਕੇ ਵਿਚ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਹੈ ਕਿ ਜੋ ਪਾਰਟੀ ਵਰਕਰ ਅਪਨੇ ਝੰਡੇ ਦਾ ਸਨਮਾਨ ਨਹੀਂ ਕਰ ਸਕਦੇ ਉਹਨਾ ਕੋਲੋ ਕਿਸੇ ਦੇ ਸਨਮਾਨ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ । 
Have something to say? Post your comment