Monday, August 19, 2019
FOLLOW US ON

News

ਗਾਇਕ ਪਾਲਾ ਮੋਠਾਂ ਵਾਲੀਆ ਦਾ ਗੀਤ " ਜਵਾਨੀ " ਰਿਲੀਜ਼ --- ਛਿੰਦਾ ਧਾਲੀਵਾਲ ਕੁਰਾਈ ਵਾਲਾ

February 09, 2019 09:01 PM
( ਗਾਇਕ ਪਾਲਾ ਮੋਠਾਂ ਵਾਲੀਆ ਦਾ ਗੀਤ " ਜਵਾਨੀ " ਰਿਲੀਜ਼  --- ਛਿੰਦਾ ਧਾਲੀਵਾਲ ਕੁਰਾਈ ਵਾਲਾ)
ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸੋਹਣਾ ਸਨੁੱਖਾ ਨੌਜਵਾਨ ਗੱਭਰੂ ਪੰਜਾਬੀ ਲੋਕ ਗਾਇਕ ਪਾਲਾ ਮੋਠਾਂ ਵਾਲੀਆ ਦਾ ਨਵਾਂ ਡਿਊਟ ਗੀਤ ਜਵਾਨੀ ਰਿਲੀਜ਼ ਕੀਤਾ ਗਿਆ, ਇਸ ਗੀਤ ਨੂੰ ਪਾਲਾ ਮੋਠਾਂ ਵਾਲੀਆ ਨੇ ਖੁਦ ਆਪਣੀ ਕਲਮ ਵਿਚੋਂ ਸਿਰਜਿਆ ਏ, ਇਸ ਗੀਤ ਵਿੱਚ ਪਾਲਾ ਮੋਠਾਂ ਵਾਲੀਆ ਦਾ ਸਾਥ ਦਿੱਤਾ ਬਹੁਤ ਹੀ ਸੁਰੀਲੀ ਅਵਾਜ਼ ਦੀ ਮਲਿਕਾ ਗਾਇਕਾਂ ਪਾਲੀ ਸਿੱਧੂ ਨੇ, ਇਸ ਗੀਤ ਆਪਣੀਆਂ ਸੰਗੀਤਕ ਧੁਨਾਂ ਵਿੱਚ ਪਰੋਇਆ ਪੰਜਾਬ ਦੇ ਨਾਮਵਰ ਸੰਗੀਤਕਾਰ ਦਿਲਜੀਤ ਫਰੀਦਕੋਟੀ ਨੇ, ਇਸ ਗੀਤ ਦਾ ਵੀਡੀਓ ਬਹੁਤ ਹੀ ਖੂਬਸੂਰਤ ਲੁਕੇਸ਼ਨਾ ਤੇ ਪੰਜਾਬ ਦੇ ਨਾਮਵਰ ਵੀਡੀਓ ਡਾਇਰੈਕਟਰ ਜਸਵੰਤ ਜਸ ਦੁਆਰਾ ਤਿਆਰ ਕੀਤਾ ਗਿਆ ਹੈ, ਇਸ ਗੀਤ ਨੂੰ ਅਕਾਸ਼ ਰਿਕਾਰਡਿੰਗ ਕੰਪਨੀ ਅਤੇ ਗੀਤਕਾਰ ਕਾਕਾ ਫੂਲਵਾਲਾ, ਬਲਵਿੰਦਰ ਸਿੰਘ ਉੱਪਲ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਯੂਟਿਊਬ ਅਤੇ ਵੱਖ-ਵੱਖ ਟੀ ਵੀ ਚੈਨਲਾਂ ਤੇ ਦੇਖਿਆ ਜਾ ਸਕਦਾ ਹੈ, 
        ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਪਾਲਾ ਮੋਠਾਂ ਵਾਲੀਆ ਨੇ ਦੱਸਿਆ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ, ਇਹ ਗੀਤ ਜ਼ਰੂਰ ਲੋਕਾਂ ਦੀ ਪਹਿਲੀ ਪਸੰਦ ਬਣੇਗਾ ,ਪਰਮਾਤਮਾ ਇਸ ਗੀਤ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ,ਇਸ ਗੀਤ ਰਿਲੀਜ਼ ਹੋਣ ਤੇ ਗਾਇਕ ਗੁਰਮੀਤ ਬਰਾੜ, ਨਿੰਮਾ ਪੱਖੀ ,ਜੱਗਾ ਸੂਰਤੀਆ, ਕਮੇਡੀਅਨ ਜਾਗਰ ਅਮਲੀ, ਗਾਇਕ ਹਰਮਿਲਾਪ ਗਿੱਲ, ਗਾਇਕ ਰਛਪਾਲ ਉੱਪਲ, ਗਾਇਕ ਜੋੜੀ ਬਲਵੀਰ ਚੋਟੀਆਂ ਅਤੇ ਜਸਮੀਨ ਚੋਟੀਆਂ, ਗਾਇਕ ਪਰਮਿੰਦਰ ਸਿੱਧੂ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਸਤਵੰਤ ਸਿੰਘ ਭੁੱਲਰ, ਅਦਾਕਾਰ ਜਗਦੀਸ਼ ਐਲਾਨ, ਵਿੰਦਰ ਸੰਧੂ, ਹੈਰੀ ਸਿੰਘ, ਵੱਲੋਂ ਵਧਾਈ ਦਿੱਤੀ ਗਈ।
Have something to say? Post your comment