Article

ਕਬੱਡੀ ਖੇਡ ਜਗਤ ਦਾ ਸਿਰਤਾਜ 'ਅੰਤਰਰਾਸ਼ਟਰੀ ਦਿੜ੍ਹਬਾ ਕਬੱਡੀ ਕੱਪ'

February 09, 2019 09:05 PM
Harjinder Singh Jawanda

ਕਬੱਡੀ ਖੇਡ ਜਗਤ ਦਾ ਸਿਰਤਾਜ  'ਅੰਤਰਰਾਸ਼ਟਰੀ ਦਿੜ੍ਹਬਾ ਕਬੱਡੀ ਕੱਪ' 
      
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਚੇਅਰਮੈਨ ਕਰਨ ਘੁਮਾਣ ਕਨੈਡਾ (ਮੈਂਬਰ ਐਨ.ਆਰ.ਆਈ. ਕਮਿਸ਼ਨ ਪੰਜਾਬ) ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ  ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤ 'ਚ ਇਕ ਵੱਡਾ ਨਾਂਅ ਵਜੋਂ ਜਾਣੀਆਂ ਜਾਂਦਾ ਹੈ। ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ ਟੀਮ ਦੀ ਮਿਹਨਤ ਸਦਕਾ ਕਈ ਪੱਖੋਂ ਜਿਵੇਂ ਕਿ ਦਰਸ਼ਕਾਂ ਦੇ ਵੱਡੇ ਇਕੱਠ ਤੇ ਅੰਤਰਰਾਸ਼ਟਰੀ ਟੀਮਾਂ ਅਤੇ ਉੱਚ ਕੋਟੀ ਦੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ 'ਚ ਪਹਿਲੇ ਸਥਾਨ 'ਤੇ ਹੈ।ਇਸ ਸਾਲ ਦਾ ਇਹ ੪੬ਵਾਂ ਦੋ ਰੋਜ਼ਾ ਕਬੱਡੀ ਕੱਪ ੧੫ ਅਤੇ ੧੬ ਫਰਵਰੀ ਨੂੰ  ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ  ਕਰਵਾਇਆ ਜਾ ਰਿਹਾ ਹੈ ਜਿਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਸ਼ਹੀਦ ਬਚਨ ਸਿੰਘ ਕੱਪ ਜਿੱਤਣ ਲਈ ਫਸਵੇਂ ਮੁਕਾਬਲੇ ਹੋਣਗੇ। ਇਸ ਦੌਰਾਨ ਕੱਪ ਜਿੱਤਣ ਵਾਲੀ ਟੀਮ ਨੂੰ ਡੇਢ ਲੱਖ ਅਤੇ ਉਪ ਜੇਤੂ ਨੂੰ ਇੱਕ ਲੱਖ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਵੋਤਮ ਜਾਫੀ ਅਤੇ ਧਾਵੀ  ਮਰਦ ਵਰਗ ਨੂੰ ਬੁਲਟ ਮੋਟਰਸਾਇਕਲ ਅਤੇ ਔਰਤ ਵਰਗ ਨੂੰ ਸਕੂਟਰੀਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਮੁੱਖ ਮਹਿਮਾਨ ਵਜੋਂ  ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਮੂਲੀਅਤ ਕਰਨਗੇ। ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮਸ਼ਹੂਰ ਗਾਇਕ ਬੱਬੂ ਮਾਨ  ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਇਸ ਸਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ ਧੁੱਗਾ ਬਰਦਰਜ਼, ਸੁੱਖਾ ਵਾਸੀ, ਗੁਰਦੇਵ ਮੌੜ, ਨਵਦੀਪ ਨੋਨੀ, ਸਰਪੰਚ ਤਾਰੀ ਮਾਨ ਬਘਰੋਲ, ਸੁਖਵਿੰਦਰ ਭਿੰਦਾ, ਚਮਕੌਰ ਯੂ.ਕੇ,  ਹਰਜਿੰਦਰ ਬਲੌਂਗੀ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਹਰਦੀਪ ਸ਼ਰਮਾ,  ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਡਿੰਪਲ ਦੁਗਾਲ, ਭੀਮ ਠੇਕੇਦਾਰ, ਰਾਮ ਮਾਨ, ਨਿੱਕਾ ਘੁਮਾਣ, ਪੱਪੂ ਪੰਡਤ, ਬਲਕਾਰ ਘੁਮਾਣ, ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਾਜ ਕੁਮਾਰ ਗਰਗ, ਡਿੰਪਲ ਦੁਗਾਲ, ਰਿੰਕਾ ਢੰਡੋਲੀ, ਬਲਜੀਤ ਗੋਰਾ, ਅੰਮ੍ਰਿਤ ਸਿੱਧੂ, ਤੇਜਾ ਕਮਾਲਪੁਰ, ਸੁਖਜਿੰਦਰ ਸਿੰਘ ਸਿੰਦੜਾ, ਹਰਦੀਪ ਸਰਪੰਚ ਸਿੰਦੜਾ, ਹਰਦੇਵ ਸਿੰਘ ਗੁਜਰਾਂ, ਨਿਰਮਲ ਸਿੰਘ ਹਰਿਆਉ, ਸੁਖਵਿੰਦਰ ਸਿੰਘ ਭਿੰਦਾ, ਜਗਪਾਲ ਸਿੰਘ ਚੱਠਾ ਅਤੇ ਭੁਪਿੰਦਰ ਘੁਮਾਣ ਆਦਿ ਆਪਣੀਆਂ ਵੱਡੀਆਂ ਸੇਵਾਵਾਂ  ਦੇ ਰਹੇ ਹਨ।

ਹਰਜਿੰਦਰ ਸਿੰਘ ਜਵੰਦਾ 

Have something to say? Post your comment