Saturday, April 20, 2019
FOLLOW US ON

News

ਭਾਈ ਦਿਆ ਸਿੰਘ ਲਹੌਰੀਆ ਦੀਆਂ ਮੁਲਾਕਾਤਾਂ ਤੇ ਪਬੰਦੀ ਲਗਾਉਣਾ ਮਨੁੱਖੀ ਹੱਕਾਂ ਦਾ ਘਾਣ - ਯੁਨਾਈਟਿਡ ਖਾਲਸਾ ਦਲ ਯੂ,ਕੇ

February 09, 2019 09:06 PM

ਭਾਈ ਦਿਆ ਸਿੰਘ ਲਹੌਰੀਆ ਦੀਆਂ ਮੁਲਾਕਾਤਾਂ ਤੇ ਪਬੰਦੀ ਲਗਾਉਣਾ ਮਨੁੱਖੀ ਹੱਕਾਂ ਦਾ ਘਾਣ - ਯੁਨਾਈਟਿਡ ਖਾਲਸਾ ਦਲ ਯੂ,ਕੇ
"ਚੜਦੀ ਜਵਾਨੀ ਅਤੇ ਜਵਾਨੀ ਦੀ ਸਿਖਰ ਦੁਪਹਿਰ ਕੌਮ ਲਈ ਦੇ ਲੇਖੇ ਲਾਉਣ ਵਾਲੇ ਕੌਮੀ ਨਾਇਕ ਨੂੰ ਘੇਰਿਆ ਕਈ ਬੀਮਾਰੀਆਂ ਨੇ  "
ਲੰਡਨ - ਤਿਹਾੜ ਜੇਹਲ  ਪ੍ਰਸਾਸ਼ਨ ਵਲੋਂ  ਭਾਈ ਦਿਆ ਸਿੰਘ ਲਾਹੌਰੀਆ ਦੀਆਂ ਮੁਲਾਕਾਤਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ।  ਦਿੱਲੀ ਨਿਵਾਸੀ ਪੰਥ ਦੇ ਨਿਸ਼ਕਾਮ ਸੇਵਕ ਭਾਈ ਮਨਪ੍ਰੀਤ ਸਿੰਘ ਖਾਲਸਾ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਦਿਆ ਸਿੰਘ ਲਹੌਰੀਆ ਦੇ ਮੁਲਾਕਾਤੀਆਂ  ਦੀ ਲਿਸਟ ਵਿੱਚ ਸ਼ਾਮਲ ਸਾਰੇ ਨਾਮ ਕੱਟ ਦਿੱਤੇ ਗਏ ਹਨ ਕੇਵਲ ਉਹਨਾਂ ਦੀ ਧਰਮ ਸੁਪਤਨੀ ਬੀਬੀ ਕਲਮਜੀਤ ਕੌਰ ਦਾ ਨਾਮ ਹੀ ਬਾਕੀ ਹੈ । ਜੇਲ੍ਹ ਪ੍ਰਸਾਸ਼ਨ ਦੀ ਇਸ ਧੱਕੜ ਅਤੇ ਪੱਖਪਾਤੀ ਕਾਰਵਈ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਇਸ ਸਬਧੀ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਅਦਾਰਿਆਂ ਨੂੰ ਆਪਣਾ ਫਰਜ਼ ਪਛਾਣਦੇ ਹੋਏ ਭਾਈ ਦਿਆ ਸਿੰਘ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਦੀ ਲੋੜ ਹੈ । ਜ਼ਿਕਰਯੋਗ ਹੈ ਕਿ  ਭਾਈ ਦਿਆ ਸਿੰਘ ਲਹੌਰੀਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਚਲਾਈ ਹੋਈ ਦਮਦਮੀ ਟਕਸਾਲ ਦੇ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਨਾਇਕ ਹਨ ਅਤੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਬੇਹੱਦ ਸਤਿਕਾਰ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜੋਲ੍ਹ ਪ੍ਰਸਾਸ਼ਨ ਦੇ ਇਸ ਅਣਮਨੁੱਖੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ  ਸਿਰੜੀ ਅਤੇ ਸਿਦਕੀ ਯੋਧੇ ਭਾਈ ਦਿਆ ਸਿੰਘ  ਦੀ ਮਹਾਨ ਘਾਲਣਾ  ਨੂੰ ਕੌਮ ਵਾਸਤੇ ਮੀਲ ਪੱਥਰ ਕਰਾਰ ਦਿੱਤਾ ਗਿਆ ।  ਭਾਈ ਦਿਆ ਸਿੰਘ ਹਰ ਹਾਲਾਤ ਦਾ ਜਿੱਥੇ ਅਡੋਲਤਾ ਨਾਲ ਟਾਕਰਾ ਕੀਤਾ ਉੱਥੇ ਸਬਰ ਸੰਤੋਖ ਅਤੇ ਨਿਮਰਤਾ ਦਾ ਸਦਾ ਹੀ ਪ੍ਰਗਟਾਵਾ ਕੀਤਾ ਹੈ।ਗੌਰਤਲਬ ਹੈ ਕਿ ਭਾਈ ਦਿਆ ਸਿੰਘ ਪਿਛਲੇ 22 ਸਾਲਾਂ ਤੋਂ ਲਗਾਤਾਰ ਵੱਖ ਵੱਖ ਜੇਹਲਾਂ ਵਿੱਚ ਬੰਦ ਹੈ । ਜਿਸਨੇ ਆਪਣੀ ਚੜਦੀ ਜਵਾਨੀ ਅਤੇ ਜਵਾਨੀ ਦੀ ਸਿਖਰ ਦੁਪਹਿਰ ਕੌਮ ਦੇ ਲੇਖੇ ਲਗਾ ਦਿੱਤੀ ਹੈ  ਅਤੇ ਹੁਣ ਕਈ ਬੀਮਾਰੀਆਂ ਤੋਂ ਪੀੜਤ ਬੁਢਾਪੇ ਦੀਆਂ ਦਹਿਲੀਜ਼ਾਂ ਛੂਹ ਰਿਹਾ ਹੈ । ਭਾਈ ਦਇਆ ਸਿੰਘ ਲਾਹੌਰੀਆ ਦਾ ਖਾਲਿਸਤਾਨ ਦੇ ਸੰਘਰਸ਼ ਦੌਰਾਨ ਵੱਡਮੁੱਲਾ ਯੋਗਦਾਨ ਰਿਹਾ ਹੈ ਜੋ ਕਿ ਸਿੱਖ ਕੌਮ ਵਾਸਤੇ ਸੇਧਮਈ ਵਰਤਾਰਾ ਹੈ । ਭਾਈ ਦਇਆ ਸਿੰਘ 3 ਅਗਸਤ 1995 ਨੂੰ ਆਪਣੀ ਧਰਮ ਸੁਪਤਨੀ ਬੀਬੀ ਕਮਲਜੀਤ ਕੌਰ ਨਾਲ ਅਮਰੀਕਾ ਪੁੱਜ ਗਿਆ ਸੀ ,ਜਿੱਥੇ  ਮਾਈਨਐਪਲਸ ਹਵਾਈ ਅੱਡੇ ਤੇ ਉਤਰਦੇ ਵਕਤ ਹੀ ਗ੍ਰਿਫਤਾਰ ਕਰ ਲਿਆ ਗਿਆ । ਦੋ ਕੇਸਾਂ ਵਿੱਚ ਕੇਸਾਂ ਵਿੱਚ 17 ਜਨਵਰੀ 1997 ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ।ਭਾਰਤ ਵਾਪਸੀ ਤੇ ਦੋ ਮਹੀਨੇ ਪੁਲੀਸ ਰਿਮਾਂਡ  ਚੱਲਿਆ । ਮਨਿੰਦਰਜੀਤ ਬਿੱਟਾ ਤੇ ਕਾਤਲਾਨਾ ਹਮਲਾ ਕਰਨ ਅਤੇ ਰਜਿੰਦਰ ਮਿਰਧਾ, ਪੁੱਤਰ ਰਾਮ ਨਿਵਾਸ  ਮਿਰਧਾ ਐਕਸ ਯੂਨੀਅਨ ਮਨਿਸਟਰ ਇੰਡੀਆ ਨੂੰ ਅਗਵਾ ਕਰਨ ਦਾ ਕੇਸ ਚਲਾਇਆ ਗਿਆ। ਬਿੱਟਾ ਕੇਸ ਵਿੱਚ ਬਾਇੱਜਤ ਬਰੀ ਕਰ ਦਿੱਤਾ ਗਿਆ ਪਰ ਮਿਰਧਾ ਕੇਸ ਵਿੱਚ ਉਮਰ ਕੈਦ ਹੋ ਗਈ। ਜਦੋਂ ਭਾਰਤ ਵਾਪਸ ਭੇਜਿਆ ਗਿਆ ਸੀ ਤਾਂ ਇਹ ਹਾਵਾਲਗੀ 1931 ਦੀ ਕਾਮਨਵੈਲਥ ਸੰਧੀ ਅਧੀਨ ਹੋਈ ਸੀ ।ਪਰ ਭਾਰਤ ਲਿਆ ਕੇ 364 ਕਿੱਡਨੈਪ ਏ æਆਈæ ਪੀ æਸੀ ਦੀ ਧਾਰਾ ਲਗਾ ਗਈ ਅਤੇ   ਦੋ ਕੇਸਾਂ ਵਿੱਚ ਹਵਾਲਗੀ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਨੌਂ ਕੇਸ ਹੋਰ ਪਾ ਦਿੱਤੇ ਗਏ । ਜਿਹਨਾਂ ਵਿੱਚ ਹਾਵਾਲਗੀ ਨਹੀਂ ਹੋਈ ਸੀ । ਜਦੋਂ ਭਾਰਤ ਹਾਵਲਾਗੀ ਹੋਈ ਤਾਂ ਉਸ ਅਨੁਸਾਰ ਨਾ ਤਾਂ ਪੁਲਿਸ ਤਸ਼ੱਦਦ ਕਰ ਸਕਦੀ ਸੀ ਅਤੇ ਨਾ ਹੀ ਹੋਰ ਕੇਸ ਪਾਇਆ ਜਾ ਸਕਦਾ ਸੀ ਪਰ ਭਾਈ ਦਇਆ ਸਿੰਘ ਤੇ ਪੁਲਿਸ ਰਿਮਾਂਡ ਵਿੱਚ ਤਸ਼ੱਦਦ ਵੀ ਕੀਤਾ ਗਿਆ ਅਤੇ ਨੌੰ ਹੋਰ ਕੇਸ ਵੀ ਪਾਏ ਗਏ ।ਮਿਰਧਾ ਅਗਵਾ ਕੇਸ ਵਿੱਚ ਭਾਈ ਦਇਆ ਸਿੰਘ ਨੂੰ ਉਮਰ ਕੈਦ ਅਤੇ ਬੀਬੀ ਕਮਲਜੀਤ ਕੌਰ ਨੂੰ 7 ਸਾਲ  ਕੈਦ ਦੀ ਸਜ਼ਾ ਸੁਣਾਈ ਗਈ ਸੀ । ਭਾਈ ਦਇਆ ਸਿੰਘ 22 ਸਾਲ ਤੋਂ ਲਗਾਤਾਰ  ਵੱਖ ਵੱਖ ਜੇਹਲਾਂ ਵਿੱਚ ਬੰਦ ਹੈ ।ਇਸ ਵਾਸਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਨਿਮਰ ਅਪੀਲ ਕੀਤੀ ਗਈ ਹੈ 

Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-