News

ਸਾਹਿਤ ਰੱਖਣ ਦੇ ਦੋਸ਼ ਵਿੱਚ ਸਿੱਖਾਂ ਨੂੰ ਉਮਰ ਕੈਦ ਸੁਣਾਉਣ ਵਾਲੇ ਹਿੰਦੂਤਵੀਆਂ ਬਾਰੇ ਚੁੱਪ ਕਿਉਂ- ਯੁਨਾਈਟਿਡ ਖਾਲਸਾ ਦਲ ਯੂ,ਕੇ

February 09, 2019 09:09 PM

 
ਸਾਹਿਤ ਰੱਖਣ ਦੇ ਦੋਸ਼ ਵਿੱਚ ਸਿੱਖਾਂ ਨੂੰ ਉਮਰ ਕੈਦ ਸੁਣਾਉਣ ਵਾਲੇ ਹਿੰਦੂਤਵੀਆਂ ਬਾਰੇ ਚੁੱਪ ਕਿਉਂ- ਯੁਨਾਈਟਿਡ ਖਾਲਸਾ ਦਲ ਯੂ,ਕੇ

ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ
" ਹਿੰਦੂਤਵੀ ਜਥੇਬੰਦੀਆਂ ਦੇ ਟਾਕਰੇ ਲਈ ਹਰ ਸਿੱਖ ਨੂੰ ਸੰਤ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਤਿਆਰ ਰਹਿਣ ਦੀ ਲੋੜ"
ਲੰਡਨ- ਭਾਰਤ ਦਾ ਨਿਆਂਇਂਕ ਢਾਂਚਾ ਪੂਰੀ ਤਰਾਂ ਪੱਖਪਾਤੀ ਅਤੇ ਭਗਵਾਂਧਾਰੀ ਹੋ ਚੁੱਕਾ ਹੈ ।ਸਿੱਖਾਂ ਦੇ ਕਾਤਲਾਂ ਪ੍ਰਤੀ ਸਦਾ ਹੀ ਨਰਮ ਅਤੇ ਰਾਹਤਮਈ ਵਤੀਰਾ ਰੱਖਣ ਵਾਲੇ ਇਸ ਫਿਰਕੂ ਨਿਆਂਇਕ ਢਾਂਚੇ ਵਲੋਂ ਵਾਰ ਵਾਰ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਬੇਇਨਸਾਫੀ ਅਤੇ ਪੱਖਪਾਤ ਕੀਤਾ ਜਾਂਦਾ ਹੈ । ਜਿਸ ਦੀਆਂ ਹਜਾਰਾਂ ਹੀ ਮਿਸਾਲਾਂ ਹਨ ਜਦੋਂ ਇਸਨੇ  ਨਿਰਦੋਸ਼ ਸਿੱਖਾਂ ਦੇ  ਕਾਤਲਾਂ ਨੂੰ ਰਾਹਤ ਦਿੱਤੀ ਅਤੇ ਸ਼ਰੇਆਮ ਉਹਨਾਂ ਦਾ ਪੱਖ ਪੂਰਿਆ । ਜਿਸਦਾ ਅਰੰਭ ਮੁੱਖ ਤੌਰ ਤੇ  13 ਸਿੰਘਾਂ ਦੇ ਕਾਤਲ ਗੁਰਬਚਨੇ ਨਰਕਧਾਰੀ ਨੂੰ ਬਰੀ ਕਰਨ ਨਾਲ ਹੋਇਆ ਜੋ ਕਿ ਨਿਰੰਤਰ ਜਾਰੀ ਹੈ । ਇਸਦੀ ਤਾਜਾ ਮਿਸਾਲ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਇਸ ਕਰਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਕਿ ਉਹਨਾਂ ਪਾਸ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ  ਅਤੇ ਸਿੱਖ ਲਿਟਰੇਚਰ  ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ  ਭਾਰਤੀ ਨਿਆਂਇਕ ਸਿਸਟਮ ਦੇ ਇਸ ਪੱਖਪਾਤੀ ਅਤੇ ਫਿਰਕੂ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਇਸ ਦਾ ਮੁੱਖ ਕਾਰਨ ਗੁਲਾਮੀਂ ਕਰਾਰ ਦਿੱਤਾ ਹੈ ।  ਹਰ ਸਿੱਖ ਨੂੰ ਇਹ ਗੱਲ ਸਮਝ ਅਤੇ ਮਹਿਸੂਸ ਕਰ ਲੈਣੀ ਚਾਹੀਦੀ ਹੈ ਕਿ ਸਿੱਖ ਭਾਰਤ ਵਿੱਚ ਪੂਰੀ ਤਰਾਂ ਗੁਲਾਮ ਹਨ ਅਤੇ ਇਹ ਗੁਲਾਮੀ ਗਲੋਂ ਲਾਹੁਣੀ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਉਹਨਾਂ ਵਲੋਂ ਵਿੱਢੇ ਹੋਏ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਸਿੱਖ ਨੂੰ ਯੋਗਦਾਨ ਪਾ ਕੇ ਕੌਮੀ ਫਰਜ਼ ਅਦਾ ਕਰਨਾ ਬੇਹੱਦ ਜਰੂਰੀ ਹੈ । ਭਾਰਤ ਵਿੱਚ ਪਨਪ ਰਹੇ ਖਤਰਨਾਕ ਭਗਵੇਂ  ਅੱਤਵਾਦ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ, ਜਿਸ ਨਾਲ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਰæਐੱਸ਼ਐੱਸ ,ਵਿਸ਼ਵ ਹਿੰਦੂ ਪ੍ਰੀਸ਼ਦ ,ਬਜਰੰਗ ਬ੍ਰਿਗੇਡ ਵਰਗੀਆਂ ਅਨੇਕਾਂ  ਹਿੰਦੂਤਵੀ ਜਥੇਬੰਦੀਆਂ ਆਪਣੇ ਕਾਰਕੁਨਾਂ ਨੂੰ ਹਥਿਆਰ ਵੰਡ ਰਹੀਆਂ ਹਨ ਅਤੇ ਸਥਿਤੀ ਕਿਸੇ ਵਕਤ ਫਿਸਫੋਟਕ ਬਣ ਸਕਦੀ ਹੈ । ਇਸਦੇ ਟਾਕਰੇ ਵਾਸਤੇ ਭਾਰਤ ਵਿੱਚ ਵਸਦੇ ਹਰ ਸਿੱਖ ਨੂੰ  ਸਵੈ ਰੱਖਿਆ ਅਤੇ ਕੌਮੀ ਅਜਾਦੀ ਲਈ ਸ਼ਸ਼ਤਰਧਾਰੀ ਹੋ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-