Article

ਘਰ‘ਚਰਸੋਈ ਦਾ ਅਹਿਮਸਥਾਨ

February 09, 2019 09:11 PM

ਘਰ‘ਚਰਸੋਈ ਦਾ ਅਹਿਮਸਥਾਨ

ਘਰ‘ਚਰਸੋਈਦਾਵਿਸ਼ੇਸਮਹੱਤਵ ਹੈ। ਘਰ ਵਿੱਚ ਉਚਿਤ ਸੰਤੁਲਿਤ ਖ਼ੁਰਾਕ ਦੀ ਦੇਨ ਰਸੋਈ ਦੇ ਹਿੱਸੇ ਆਉਂਦੀ ਹੈ। ਘਰ ਵਿੱਚ ਰਸੋਈ ਹੀ ਇੱਕ ਅਜਿਹਾ ਸਥਾਨ ਹੈ ਜਿੱਥੇ ਹਰ ਤਰ੍ਹਾਂ ਦਾ ਪਕਵਾਨ ਘਰ ਦੇ ਹਰ ਇਕ ਮੈਂਬਰ ਲਈ ਤਿਆਰ ਕੀਤਾ ਜਾਂਦਾ ਹੈ। ਜੋ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਦਾ ਹੈ।ਇੱਕ ਨਿਰੋਗ ਸਰੀਰ ਲਈ ਸਾਫ਼ ਸਵਾਦਿਸ਼ਟ ਭੋਜਨ ਦੀ ਜ਼ਰੂਰਤ ਰਸੋਈ ਦੁਆਰਾ ਪੂਰੀ ਕੀਤੀ ਜਾਂਦੀ ਹੈ ।

ਰਸੋਈ ਵਿੱਚ ਲੋੜੀਂਦੀ ਦੀ ਖਾਣ- ਸਮੱਗਰੀ ਤੋਂ ਇਲਾਵਾਗੈਸ ਸਿਲੰਡਰ ,ਚਕਲਾ, ਵੇਲਣਾ, ਪ੍ਰਾਂਤ ਆਦਿ ਦੀ ਸਫ਼ਾਈ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ।ਕਿਉਂਕਿ ਜੇਕਰ ਰਸੋਈ ਦੀ ਹਰ ਵਸਤੂ ਸਾਫ਼ ਸੁਥਰੀ ਹੋਵੇਗੀ ਤਾਂ ਮੱਖੀ ,ਮੱਛਰ ਘੱਟਆਵੇਗਾ ਜਿਸ ਕਾਰਨ ਬਿਮਾਰੀ ਦਾ ਵਾਧਾ ਕਾਫੀ ਹੱਦ ਤੱਕ ਰੁਕ ਜਾਂਦਾ ਹੈ। ਰਸੋਈ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਜ਼ਿਆਦਾਤਰ ਕੁੱਕ ਖਾਣਾ ਬਣਾਉਣਾ ਤਾਂ ਜਾਣਦੇ ਹਨ ਪਰ ਸਫ਼ਾਈ ਵੱਲ ਧਿਆਨ ਦੇਣਾ ਸਮੇਂ ਦੀ ਬਰਬਾਦੀ ਸਮਝਦੇ ਹਨ ।ਜੋ ਕਿ ਬਹੁਤ ਹਾਸੋ ਹੀਣੀ ਗੱਲ ਜਾਪਦੀ ਹੈ ।ਖਾਣਾ ਬਣਾਉਣ ਤੋਂ ਬਾਅਦ ਰਸੋਈ ਦੀ ਵਰਤੋਂ ‘ਚ ਲਿਆਂਦੀ ਹਰ ਚੀਜ਼ ,ਇੱਥੋਂ ਤੱਕ ਕਿ ਜਿੱਥੇ ਖੜ੍ਹ ਕੇ ਅਸੀਂ ਖਾਣਾ ਬਣਾਇਆ ਜਾਂ ਪਕਾਇਆ ਹੈ। ਉਸ ਸਲੈਬ ਨੂੰਵੀ ਚੰਗੀ ਤਰ੍ਹਾਂ ਸਾਫ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦਫਰਸ਼ਾਦੀ ਸਫਾਈ ਵੱਲ ਵੀ ਉਚੇਚਾ ਧਿਆਨ ਦੇਣ ਦੀ ਜ਼ਰੂਰਤਹੈ। ਜ਼ਿਆਦਾਤਰ ਖਾਣਾ ਬਣਾਉਣ ਵਾਲੇ ਚੁੱਲ੍ਹੇ ਉੱਪਰ ਹਰ ਖਾਣ ਨਾਲ ਸਬੰਧਤ ਹਰ ਡਿਸ਼ ਤਾਂ ਤਿਆਰ ਕਰ ਲੈਂਦੇ ਹਨ। ਜਦ ਚੁੱਲ੍ਹੇ ਉੱਪਰ ਕੱਪੜਾ ਮਾਰਨ ਦੀ ਗੱਲ ਆਉਂਦੀ ਹੈ ਤਾਂ ‘ਕੋਈ ਹੋਰ ਕਰ ਲਵੇਗਾ’ ਕਹਿ ਕੇ ਛੱਡ ਦਿੰਦੇ ਹਨ ।

ਮਹੀਨੇ ਦੇ ਕਿਸੇ ਖਾਸ ਦਿਨ ਭਾਵ ਛੁੱਟੀ ਵਾਲੇ ਦਿਨ ਰਸੋਈ ਦੀ ਹਰ ਵਸਤੂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਤਾਂ ਕਿ ਹਰ ਤਰ੍ਹਾਂ ਦੀ ਖੁਰਾਕ ਮੁਹੱਈਆ ਕਰਨ ਵਾਲੇ ਇਸ ਸਥਾਨ ਦੀ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ। ਇੱਕ ਚੰਗੀ ਸੁਆਣੀ (ਕੁੱਕ) ਆਪਣੀ ਰਸੋਈ ਦਾ ਸ਼ਿੰਗਾਰ ਇੱਕ ਨਵੀਂ ਨਵੇਲੀ ਦੁਲਹਣ ਦੀ ਤਰ੍ਹਾਂ ਕਰਦੀ ਹੈ ।ਜਿਸ ਵਿੱਚ ਸਬੰਧਤ ਸਮੱਗਰੀ ਨੂੰ ਥਾਂ ਸਿਰ ਰੱਖਦੀ ਹੈ ।ਤਾਂ ਕਿ ਵਰਤੋਂ ਦੌਰਾਨ ਲੱਭਣ ਦੀ ਜ਼ਰੂਰਤ ਨਾ ਪਵੇ ਅਤੇ ਸਮਾਂ ਬਰਬਾਦ ਹੋਣ ਤੋਂ ਬਚ ਜਾਵੇ। ਸਾਫ ਸੁਥਰੀ ਰਸੋਈ ਵਿੱਚ ਸਵੱਛਤਾ ਦੀ ਝਲਕ ਝਲਕਾਂ ਮਾਰਦੀ ਹੈ। ਰਸੋਈ ਦੀ ਸਫ਼ਾਈ ਕੋਈ ਜ਼ਰੂਰੀ ਨਹੀਂ, ਕਿ ਇਕੱਲਾ ਖਾਣਾ ਬਣਾਉਣ ਵਾਲਾ ਹੀ ਰੱਖੇ। ਸਗੋਂ ਘਰ ਦੇ ਸਾਰੇ ਮੈਂਬਰ ਆਪੋ ਆਪਣਾ ਬਣਦਾ ਸਹਿਯੋਗ ਦੇ ਸਕਦੇ ਹਨ। ਕਿਉਂਕਿ ਰਸੋਈ ‘ਚੋਂ ਬਣਿਆ ਖਾਣਾ ਅਸੀਂ ਸਾਰੇ ਖਾਂਦੇ ਹਾਂ।ਤੇ ਰਸੋਈ ਵੀ ਸਾਡੀ ਸਭ ਦੀ ਹੀ ਹੈ। ਰਸੋਈ ਸਾਡੇ ਘਰ ਦੇ ਸਾਰੇ ਸਥਾਨਾਂ ਵਿੱਚੋਂ ਮੁੱਖ ਸਥਾਨ ਹੈ। ਕਿਉਂਕਿ ਸਾਡੇ ਸਰੀਰ ਇੱਥੋਂ ਤਿਆਰਸਮੱਗਰੀ ਨੂੰਖਾਪਚਾ ਕੇ ਹੀ ਚਾਰਜ ਹੁੰਦੇ ਹਨ। ਭਾਵ ਹਰ ਕੰਮ ਨੂੰ ਕਰਨ ਦੇ ਯੋਗ ਖਾਣਾ ਖਾ ਕੇ ਹੀ ਹੁੰਦੇ ਹਨ। ਰਸੋਈ ਵਿੱਚ ਹਰ ਤਰ੍ਹਾਂ ਦੀ ਖਾਣ ਸਮੱਗਰੀ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।ਰਸੋਈ ਦੇ ਨਾਲ ਫਰਿੱਜ ਦੀ ਸਫਾਈ ਵੀ ਅਹਿਮ ਸਥਾਨ ਰੱਖਦੀ ਹੈ। ਜੇਕਰ ਫਰਿੱਜ ਨੂੰ ਰਸੋਈ ਦਾ ਹੀ ਇੱਕ ਹਿੱਸਾ ਸਮਝ ਲਿਆ ਜਾਵੇ ਕੋਈ ਗਲਤ ਨਹੀਂ ਹੋਵੇਗਾ। ਕਿਉਂਕਿ ਰਸੋਈ ਨਾਲ ਸਬੰਧਤ ਖਾਣ ਸਮੱਗਰੀ ਦੀ ਸਾਂਭ ਸੰਭਾਲਫਰਿੱਜ ਹੀ ਕਰਦਾ ਹੈ। ਜੇਕਰ ਖਾਣ ਸਮੱਗਰੀ ਰੱਖਣ ਲਈ ਪਹਿਲਾਂ ਫਰਿੱਜ ਹੀ ਸਾਫ ਨਹੀਂ ਹੋਵੇਗਾ ਤਾਂ ਸਮੱਗਰੀ ਖਰਾਬ ਹੋਵੇਗੀ ਹੀ ਹੋਵੇਗੀ ।ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਨਜ਼ਦੀਕ ਲੈ ਕੇ ਜਾਵੇਗੀ ਸੋ ਰਸੋਈ ਦੇ ਨਾਲ ਫਰਿੱਜ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ।

ਪ੍ਰਗਟ ਸਿੰਘ ਮਹਿਤਾ

ਧਰਮਗੜ੍(ਸੰਗਰੂਰ)

       .    

Have something to say? Post your comment