Article

ਵੰਨ ਬਾਏ ਵੰਨ ਮਿਊਜ਼ਿਕ ਕੰਪਨੀ ਤੇ ਸੰਦੀਪ ਵਰਮਾ ਦੀ ਰਹਿਨੁਮਾਈ ਹੇਠ

February 09, 2019 09:23 PM

ਵੰਨ ਬਾਏ ਵੰਨ ਮਿਊਜ਼ਿਕ ਕੰਪਨੀ ਤੇ ਸੰਦੀਪ ਵਰਮਾ ਦੀ ਰਹਿਨੁਮਾਈ ਹੇਠ
ਅੱਜ (10 ਫਰਵਰੀ) ਹੋਵੇਗਾ ਰਿਲੀਜ਼, ਗਾਇਕ ਸਮਰ ਜੈਲਦਾਰ ਦਾ ਟਰੈਕ “ਫਰਾਰੀ“
ਬਠਿੰਡਾ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਐਲਬੰਮ “ਵਾਰਦਾਤ“ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਨੌਜਵਾਨ ਗਾਇਕ ਸਮਰ ਜੈਲਦਾਰ (ਆਸਟ੍ਰੇਲੀਆ) ਦਾ ਨਵਾਂ ਟਰੈਕ “ਫਰਾਰੀ“, ਵੰਨ ਬਾਏ ਵੰਨ ਮਿਊਜ਼ਿਕ ਕੰਪਨੀ ਤੇ ਪ੍ਰੋਡਿਊਸਰ ਸੰਦੀਪ ਵਰਮਾ ਜੀ ਦੀ ਰਹਿਨੁਮਾਈ ਹੇਠ ਅੱਜ (ਦਸ ਫਰਵਰੀ) ਬੜੇ ਵੱਡੇ ਪੱਧਰ 'ਤੇ ਜੀਰਕਪੁਰ, ਚੰਡੀਗੜ• ਵਿਖੇ ਰਿਲੀਜ਼ ਕੀਤਾ ਜਾ ਰਿਹਾ ਹੈ। ਪ੍ਰੋਡਿਊਸਰ ਸੰਦੀਪ ਵਰਮਾ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੀਤਕਾਰ ਜੱਗੀ ਜੱਗੋਵਾਲ ਦੇ ਲਿਖੇ, ਇਸ ਟਰੈਕ ਨੂੰ ਸੰਗੀਤਕਾਰ ਏ ਕੇ ਐਸ ਨੇ ਸੰਗੀਤ-ਬੱਧ ਕਰਿਆ ਅਤੇ ਨੀਲ ਕਮਲ, ਆਸ਼ੂਤੋਸ ਵਰਮਾ, ਵਿਪਨ ਵਰਮਾ, ਪਰਮਜੀਤ ਸਿੰਘ, ਗੁਰਬਾਜ ਚਹਿਲ, ਅਵਤਾਰ ਸੋਹੀ, ਹਾਕਮ ਸਿੰਘ, ਸੱਤੀ ਅਟਵਾਲ, ਕਿੰਗ ਬੀਟਸ ਸਟੂਡੀਓ ਅਤੇ ਅਜ਼ਾਦ ਕਬੱਡੀ ਕਲੱਬ ਮਲੇਸ਼ੀਆ ਦੇ ਸਹਿਯੋਗ ਨਾਲ, ਇਸ ਦਾ ਵੀਡੀਓ ਐਫ ਐਮ ਡਬਲਯੂ, ਡਾਇਰੈਕਟਰ ਸੁਖਰਾਜ ਰੰਧਾਵਾ ਨੇ ਰਾਜਾ ਫ਼ਿਲਮ ਦੀ ਪ੍ਰੋਡਕਸ਼ਨ ਟੀਮ, ਅਨਮੋਲ ਵਰਮਾ ਅਤੇ ਕੈਮਰਾਮੈਨ ਹੈਪੀ ਕੈਮ ਨੂੰ ਨਾਲ ਲੈ ਕੇ ਮਲੇਸ਼ੀਆ ਅਤੇ ਆਸਟ੍ਰੇਲੀਆ ਦੀਆ ਵੱਖ-ਵੱਖ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕਰਿਆ, ਜਿਸ ਨੂੰ ਆਪਣੀ ਪਾਰਖੂ ਨਜ਼ਰ ਨਾਲ ਐਡੀਟਰ ਹਰਮੀਤ ਕਾਲੜਾ ਨੇ ਬਾਖੂਬੀ ਤਿਆਰ ਕੀਤਾ ਹੈ। ਡਿਜੀਟਲ ਪਾਰਟਨਰ ਵਾਈਟ ਗੋਲਡ ਡਿਜੀਟਲ ਅਤੇ ਇਸ ਟਰੈਕ ਨੂੰ ਵੰਨ ਬਾਏ ਵੰਨ ਮਿਊਜ਼ਿਕ ਕੰਪਨੀ ਵੱਲੋਂ ਜਲਦੀ ਹੀ ਯੂ-ਟਿਊਬ ਚੈਨਲ ਅਤੇ ਸ਼ੋਸ਼ਲ ਸਾਈਟਾਂ 'ਤੇ ਅੱਪਲੋਡ ਕੀਤਾ ਜਾਵੇਗਾ, ਜੋ ਰਿਲੀਜ਼ ਤੋਂ ਬਾਅਦ  ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣੇਗਾ।

Have something to say? Post your comment