News

ਰੀਅਲ ਰੇਂਜ ਮਿਊਜ਼ਿਕ ਅਤੇ ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਦੀ ਪੇਸ਼ਕਸ਼ ਹੇਠ

February 09, 2019 09:31 PM

ਰੀਅਲ ਰੇਂਜ ਮਿਊਜ਼ਿਕ ਅਤੇ ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਦੀ ਪੇਸ਼ਕਸ਼ ਹੇਠ
ਗਾਇਕ ਐਮ ਰਾਜ ਢਿੱਲੋਂ ਦਾ ਨਵਾਂ ਟਰੈਕ “ਵਿਆਹ ਐਂਥਮ“ ਰਿਲੀਜ਼
ਬਠਿੰਡਾ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਵਿੱਚ ਆਪਣੀ ਬੁਲੰਦ ਅਵਾਜ਼ ਦੇ ਜਰੀਏ ਵਿਲੱਖਣ ਪਹਿਚਾਣ ਬਣਾਉਣ ਵਾਲੇ ਨੌਜਵਾਨ ਗਾਇਕ ਐਮ ਰਾਜ ਢਿੱਲੋਂ ਦਾ ਨਵਾਂ ਟਰੈਕ “ਵਿਆਹ ਐਂਥਮ“ ਰੀਅਲ ਰੇਂਜ ਮਿਊਜ਼ਿਕ ਕੰਪਨੀ ਵੱਲੋਂ ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਦੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ 'ਤੇ ਤਨੇਜਾ ਸੰਗੀਤ ਕਲਾ ਕੇਂਦਰ, ਫਾਜਿਲਕਾ ਵਿਖੇ ਰਿਲੀਜ਼ ਕੀਤਾ ਗਿਆ। ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਜੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪ੍ਰੋਡਿਊਸਰ ਸਰਦਾਰ ਇਕਬਾਲ ਸਿੰਘ ਢਿੱਲੋਂ ਨੇ ਧਰਮਪਾਲ ਸਵਾਸਤਿਕ, ਪ੍ਰਵੀਨ ਬੱਤਰਾ, ਯੁਵੀ, ਗੁਰਜੀਤ ਭੁੱਲਰ ਅਤੇ ਯੋਗੇਸ ਬਿਸਨੋਈ ਦੇ ਵੱਡਮੁਲੇ ਸਹਿਯੋਗ ਨਾਲ ਤਿਆਰ ਕਰਿਆ ਹੈ। ਗਾਇਕ ਐਮ ਰਾਜ ਢਿੱਲੋਂ ਦੇ ਲਿਖੇ ਤੇ ਗਾਏ, ਇਸ ਖੂਬਸੂਰਤ ਜਿਹੇ ਗੀਤ ਦਾ ਸੰਗੀਤ ਦਵਿੰਦਰ ਕੈਂਥ ਤੇ ਮੈਂ (ਮਨਜਿੰਦਰ ਤਨੇਜਾ) ਬੜੀ ਰੂਹ ਨਾਲ ਤਿਆਰ ਕੀਤਾ ਹੈ। ਵਿਆਹਾਂ-ਸਾਦੀਆ ਅਤੇ ਹੋਰ ਖੁਸੀ ਭਰੇ ਸਮਾਗਮਾਂ ਦਾ ਸ਼ਿੰਗਾਰ ਬਨਣ ਵਾਲੇ, ਇਸ ਗੀਤ ਨੂੰ ਰਿਲੀਜ਼ ਕਰਨ ਵੇਲੇ ਉਸਤਾਦ ਸੰਗੀਤਕਾਰ ਕ੍ਰਿਸ਼ਨ ਕਾਂਤ ਜੀ, ਸੰਗੀਤਕਾਰ ਐਚ ਡਿੰਪੂ, ਸੰਗੀਤ ਅਧਿਆਪਕ ਸ੍ਰੀ ਬਲਦੇਵ ਸ਼ਰਮਾ, ਗੀਤਕਾਰ ਰਵੀ ਆਲਮਸਾਹ, ਭੰਗੜਾ ਕੌਚ ਡਿੰਪੀ ਰਾਮਗੜ•ੀਆ, ਗਾਇਕ ਅਨੀਰੁੱਧ ਸ਼ਰਮਾ, ਗਾਇਕ ਹੰਸ ਸਾਬ, ਗੌਰਵ ਬੱਬਰ, ਨੀਰਜ ਬੱਬਰ, ਮਿਸ. ਖੁਸ਼ੀ, ਮੀਤ ਭੁੱਲਰ, ਗਾਇਕ ਛਿੰਦਾ ਰਾਏ, ਕੁਨਾਲ ਸੇਠੀ, ਅਵਤਾਰ ਸਾਮਾ ਅਤੇ ਸੋਨੂੰ ਨਾਰੰਗ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਹਾਜ਼ਰ ਸਨ। ਗਾਇਕ ਐਮ ਰਾਜ ਢਿੱਲੋਂ ਦਾ ਇਹ ਨਵਾਂ ਟਰੈਕ “ਵਿਆਹ ਐਂਥਮ“, ਇਸ ਵੇਲੇ ਸ਼ੋਸਲ ਸਾਈਟਾਂ, ਯੂ-ਟਿਊਬ ਅਤੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਿਆ ਹੋਇਆ ਹੈ, ਜਿਸ ਨੂੰ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-