Monday, August 19, 2019
FOLLOW US ON

News

ਸਾਬਕਾ ਕੈਬਨਿਟ ਮੰਤਰੀ ਕਾਂਝਲਾ ਨੂੰ ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

February 09, 2019 09:36 PM

ਸਾਬਕਾ ਕੈਬਨਿਟ ਮੰਤਰੀ ਕਾਂਝਲਾ ਨੂੰ ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਸਪੁੱਤਰ ਅਮਨਦੀਪ ਸਿੰਘ ਕਾਂਝਲਾ ਸਰਪੰਚ ਤੇ ਗਗਨਦੀਪ ਸਿੰਘ ਕਾਂਝਲਾ ਨੇ ਚਿਖਾ ਨੂੰ ਦਿੱਤੀ ਅੱਗਨੀ
ਸ਼ੇਰਪੁਰ, 9 ਫਰਵਰੀ (ਹਰਜੀਤ ਕਾਤਿਲ) - ਅਕਾਲੀ ਦਲ ਦੀ ਪੰਜਾਬ ਸਰਕਾਰ ਸਮੇਂ ਤਿੰਨ ਵਾਰ ਮੰਤਰੀ ਪਦ 'ਤੇ ਰਹਿਕੇ ਪੰਜਾਬ ਦੇ ਲੋਕਾਂ ਦੀ ਹਿੱਕ ਠੋਕਕੇ ਸੇਵਾ ਕਰਨ ਵਾਲੇ ਰਾਸ਼ਟਰੀ ਘੱਟ ਗਿਣਤੀਆਂ ਅਤੇ ਦਲਿਤ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰ ਗੋਬਿੰਦ ਸਿੰਘ ਕਾਂਝਲਾ (65) ਦਾ ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਕਾਂਝਲਾ ਵਿਖੇ ਮਾਨਵ ਕਲਿਆਣ ਕੇਂਦਰ ਕਾਂਝਲਾ ਵਿੱਚ ਕੀਤਾ ਗਿਆ। ਇਸ ਸਮੇਂ ਉਹਨਾਂ ਦੇ ਪੰਜ-ਭੂਤਕ ਸਰੀਰ ਨੂੰ ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਸਲਾਮੀ ਦਿੱਤੀ ਗਈ ਅਤੇ ਹਜ਼ਾਰਾ ਦੀ ਗਿਣਤੀ ਵਿੱਚ ਪੁੱਜੇ ਉਹਨਾਂ ਦੇ ਸਨੇਹੀਆਂ ਨੇ ਸੇਜਲ ਅੱਖਾਂ ਨਾਲ ਆਪਣੇ ਮਰਹੂਮ ਨੇਤਾ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਸਮੇਂ ਜ਼ਿਲਾਂ ਪ੍ਰਸ਼ਾਸਨ ਦੇ ਵੱਲੋਂ ਰਾਜਦੀਪ ਸਿੰਘ ਬਰਾੜ ਏ.ਡੀ.ਸੀ ਸੰਗਰੂਰ, ਐਸ.ਪੀ ਸੰਗਰੂਰ ਜਗਜੀਤ ਸਿੰਘ ਸਰੋਇਆ, ਸਬ-ਡਵੀਜ਼ਨ ਧੂਰੀ ਦੇ ਐਸ.ਡੀ.ਐਮ ਦੀਪਕ ਰਹੇਲਾ, ਡੀ.ਐਸ.ਪੀ ਆਕਸ਼ਦੀਪ ਸਿੰਘ ਔਲਖ ਆਦਿ ਨੇ ਗੋਬਿੰਦ ਸਿੰਘ ਕਾਂਝਲਾ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਫੁੱਲ-ਮਾਲਾਵਾਂ ਭੇਂਟ ਕੀਤੀਆਂ। ਇਸ ਸਮੇਂ ਸ਼੍ਰ ਗੋਬਿੰਦ ਸਿੰਘ ਕਾਂਝਲਾ ਦੇ ਸਪੁੱਤਰ ਅਮਨਦੀਪ ਸਿੰਘ ਕਾਂਝਲਾ ਸਰਪੰਚ ਤੇ ਗਗਨਦੀਪ ਸਿੰਘ ਕਾਂਝਲਾ ਨੇ ਚਿਖਾ ਨੂੰ ਅੱਗਨੀ ਭੇਂਟ ਕੀਤੀ।
     ਅੰਤਿਮ ਵਿਦਾਇਗੀ ਮੌਕੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਬਾਬੂ ਪ੍ਰਕਾਸ਼ ਚੰਦ ਗਰਗ ਤਟ ਸੰਤ ਬਲਵੀਰ ਸਿੰਘ ਘੁੰਨਸ ਦੋਵੇ ਸਾਬਕਾ ਸੰਸਦੀ ਸਕੱਤਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਤੇ ਨੁਸਰਤ ਅਕਰਮ ਖਾਨ ਬੱਗਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸੁਨਾਮ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮਹਿਲ ਕਲਾਂ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਕਲਾਂ, ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਧਰਮਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ, ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਭੁਪਿੰਦਰ ਸਿੰਘ ਭਲਵਾਨ ਮੈਂਬਰ ਅੰਤਰਿੰਗ ਕਮੇਟੀ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਸ਼ੇਰਪੁਰ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ, ਯੂਥ ਆਗੂ ਕਾਲਾ ਕਾਂਝਲਾ, ਸ਼੍ਰ੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ, ਪਾਲਾ ਮੱਲ ਸਿੰਗਲਾ, ਸੇਠ ਜੀਵਨ ਲਾਲ ਗੋਇਲ, ਬੰਤ ਸਿੰਘ ਪੂੰਨਾਵਾਲ, ਜਥੇਦਾਰ ਉਦੈ ਸਿੰਘ ਲੌਗੌਵਾਲ, ਹਰਪਾਲ ਸਿੰਘ ਖੜਿਆਲ ਜ਼ਿਲਾਂ ਪ੍ਰਧਾਨ ਯੂਥ ਅਕਾਲੀ ਦਲ, ਇਕਬਾਲ ਸਿੰਘ ਝੂੰਦਾ ਜ਼ਿਲਾਂ ਪ੍ਰਧਾਨ ਅਕਾਲੀ ਦਲ ਸੰਗਰੂਰ, ਮਾਰਕਿਟ ਕਮੇਟੀ ਧੂਰੀ ਸਾਬਕਾ Àੁੱਪ ਚੇਅਰਮੈਨ ਜਤਿੰਦਰ ਸਿੰਘ ਸੋਨੀ ਮੰਡੇਰ, ਐਨ.ਆਰ.ਆਈ ਤਰਨਜੀਤ ਸਿੰਘ ਬਾਪਲਾ, ਮਾਰਕਿਟ ਕਮੇਟੀ ਸ਼ੇਰਪੁਰ ਦੇ ਸਾਬਕਾ ਵਾਇਸ ਚੇਅਰਮੈਨ ਰਣਜੀਤ ਸਿੰਘ ਰੰਧਾਵਾ, ਲੀਗਲ ਸੈਲ ਦੇ ਗੁਰਤੇਜ ਸਿੰਘ ਗਰੇਵਾਲ, ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਜਗਮੇਲ ਸਿੰਘ ਟਿੱਬਾ, ਸੀਨੀਅਰ ਅਕਾਲੀ ਆਗੂ ਜੀਤ ਸਿੰਘ ਹਸਨਪੁਰ, ਜਸਵਿੰਦਰ ਸਿੰਘ ਦੀਦਾਰਗੜ, ਬਲਵੰਤ ਸਿੰਘ ਮਾਹਮਦਪੁਰ, ਸਰਪੰਚ ਗੁਰਦੀਪ ਸਿੰਘ ਅਲੀਪੁਰ, ਗੁਰਲਾਲ ਸਿੰਘ ਲਾਲੀ ਸਲੇਮਪੁਰ, ਨਾਜਮ ਸਿੰਘ ਹੇੜੀਕੇ, ਦਰਸ਼ਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਵੰਤ ਰਾਏ ਜੋਸ਼ੀ, ਗ੍ਰਾਮ ਪੰਚਾਇਤ ਕਾਂਝਲਾ, ਪੰਜਾਬੀ ਏਕਤਾ ਪਾਰਟੀ ਦੇ ਆਗੂ ਅਜਮੇਰ ਸਿੰਘ ਮਹਿਲ ਕਲਾਂ, ਜਗਰੂਪ ਸਿੰਘ, ਸਰਪੰਚ ਮਿੱਠੂ ਲੱਡਾ, ਮਾਲਵਿੰਦਰ ਸਿੰਘ ਕਲੇਰ, ਬਿੱਕਰਜੀਤ ਸਿੰਘ ਤਿਆਗੀ, ਇਸਤਰੀ ਅਕਾਲੀ ਦਲ ਦੇ ਆਗੂ ਬੀਬੀ ਮਨਜੀਤ ਕੌਰ ਕਾਲਾਬੂਲਾ ਆਦਿ ਵੱਡੀ ਗਿਣਤੀ ਆਗੂ ਹਾਜ਼ਰ ਸਨ।

Have something to say? Post your comment