ਤੇਰੇ ਲੰਮੇ ਕੇਸ ਚਮਕਣ ਛਾਂ ਰੁੱਖਾਂ ਦੀ ਏ,
ਪੰਜਾਬ ਤਾਂ ਕੁੜੀਏ ਥਾਂ ਸੁੱਖਾਂ ਦੀ ਏ,
ਚੰਨ ਵੀ ਉਸਤਤ ਕਰੇ ਰੂਪ ਥੋਡੇ ਦੀ ਏ,
ਚਾਅਵਾਂ ਦਾ ਲਹਿੰਗੇ ਤੇ ਚੁੰਨੀ ਗੋਟੇ ਦੀ ਏ,
ਅਣਖ ਤਾਂ ਸਿਰ ਦਾ ਤਾਜ਼ ਜਾਪ ਦੀ ਏ,
ਵੀਰੇ ਦੀ ਜ਼ਿੰਦ ਲਾਜ਼ ਮਾਂ ਬਾਪ ਦੀ ਏ,
ਤੂੰ ਗੁੱਡੋ ਲਾਡੋ ਤੇ ਰੋਣਕ ਵਿਹੜੇ ਦੀ ਏ,
ਤੇਰੀ ਖੇਡ ਮਿੱਠੇ ਹਾਸੇ ਠੰਡਕ ਸਵੇਰੇ ਦੀ ਏ,
ਤੇਰਾ ਅਦਬ ਬੇਅੰਤ ਤੇ ਸਿਫਤ ਜਮਾਲ ਦੀ ਏ,
ਖੁਦਾ ਦੀ ਰਹਿਮਤ ਨੀ ਸਾਧਗੀ ਕਮਾਲ ਦੀ ਏ,
ਅਨੰਤ ਤੇ ਜਾ ਕੇ ਖੁਸ਼ੀ ਦੇ ਦੀਵੇ ਬਾਲ ਦੀ ਏ,
ਨਿਮਰਤਾ ਰੱਖ ਕੇ ਤੂੰ ਸੂਹੇ ਸੁਪਨੇ ਪਾਲ ਦੀ ਏ।
ਨਵਪ੍ਰੀਤ ਸਿੰਘ
ਪਿੰਡ ਕੂਪੁਰ
(ਅੱਡਾ ਕਠਾਰ)
ਜਲੰਧਰ।
8727861771