News

ਬਰੱਸਲਜ਼ ਵਿਖੇ ਇਸ ਐਤਵਾਰ ਨੂੰ ਨਹੀ ਸਜਾਏ ਜਾਣਗੇ ਹਫਤਾਵਰੀ ਦੀਵਾਨ

February 10, 2019 03:51 AM

ਬਰੱਸਲਜ਼ ਵਿਖੇ ਇਸ ਐਤਵਾਰ ਨੂੰ ਨਹੀ ਸਜਾਏ ਜਾਣਗੇ ਹਫਤਾਵਰੀ ਦੀਵਾਨ

17 ਫਰਬਰੀ 'ਤੋਂ ਦੁਬਾਰਾ ਕੀਤੇ ਜਾਣਗੇ ਸੁਰੂ 

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਹਰ ਹਫਤੇ ਐਤਵਾਰ ਨੂੰ ਹਫਤਾਵਰੀ ਦੀਵਾਨ ਸਜਾਏ ਜਾਂਦੇ ਹਨ ਤਾਂਕਿ ਯੂਰਪ ਦੇ ਐਨ ਵਿਚਕਾਰ ਵਸੀ ਬੈਲਜ਼ੀਅਮ ਦੀ ਰਾਜਧਾਨੀ ਵਿਚਲੀਆਂ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣ।
ਬਰੱਸਲਜ਼ ਵਿਚਲਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਬੰਦ ਹੋਣ ਕਾਰਨ ਕੁੱਝ ਪਰਿਵਾਰਾਂ ਨੇ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਰੀ ਦੀਵਾਨ ਸਜਾਉਣ ਦਾ ਉਪਰਾਲਾ ਕੀਤਾ ਹੋਇਆ ਹੈ। ਸਿੱਖ ਸੰਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਕਾਰਜ ਪਿਛਲੇ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੋਂ ਸੁਰੂ ਕੀਤਾ ਇਹ ਉਪਰਾਲਾ ਬਾਖੂਬੀ ਨਿਭਾਇਆ ਜਾ ਰਿਹਾ ਹੈ। ਪਰ ਇਸ ਐਤਵਾਰ 10 ਫਰਬਰੀ ਵਾਲੇ ਦਿਨ ਲਈ ਇਹ ਹਾਲ ਕਾਫੀ ਸਮਾਂ ਪਹਿਲਾਂ ਹੀ ਕਿਸੇ ਹੋਰ ਸਮਾਗਮ ਲਈ ਬੁੱਕ ਕੀਤਾ ਹੋਇਆ ਸੀ ਕਾਰਨ ਇਸ ਐਤਵਾਰ ਨੂੰ ਹਫਤਾਵਾਰੀ ਸਮਾਗਮ ਨਹੀ ਹੋ ਸਕੇਗਾ। ਪ੍ਰਬੰਧਕ ਪਰਿਵਾਰਾਂ ਦਾ ਕਹਿਣਾ ਹੈ ਕਿ ਜਦ ਤੱਕ ਗੁਰਦਵਾਰਾ ਸਾਹਿਬ ਨਹੀ ਖੁੱਲ੍ਹ ਜਾਂਦਾ ਤਦ ਤੱਕ ਅਗਲੇ ਐਤਵਾਰ 17 ਫਰਬਰੀ 'ਤੋਂ ਦੁਬਾਰਾ ਫਿਰ ਹਫਤਾਵਾਰੀ ਦੀਵਾਨ ਸਜਾਏ ਜਾਇਆ ਕਰਨਗੇ। 

Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-