Article

ਗੁਹਜ ਰਤਨ ਭਾਗ - 13 //ਗਿਆਨੀ ਗੁਰਮੁੱਖ ਸਿੰਘ ਖਾਲਸਾ

February 10, 2019 08:38 PM

 ਹਵਾ ਦੇ ਗੁਣ 1. ਬਲ/ਸਕਤੀ/ਤਾਕਤ

 

ਹਵਾ ਦੀ ਪ੍ਰਕਿਰਤੀ ਹੈ ਬਲ ਜਿਸ ਦੇ ਵੱਖ ਵੱਖ ਕੋਸ਼ਾਂ ਵਿੱਚ ਜ਼ਿਕਰ ਆਉਦਾ ਹੈ । ਸ਼ਕਤੀ ਬਲ ਸਮਰੱਥਾ ਜ਼ੋਰ {ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ਬਲ-ਭਾਸ਼ਾਈ ਉਚਾਰ ਵਿੱਚ ਬਲ ਦਾ ਸੰਬੰਧ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਦੀ ਮਿਕਦਾਰ ਅਤੇ ਦਬਾਅ ਨਾਲ ਹੈ । ਕਈਆਂ ਸ਼ਬਦਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਜ਼ੋਰਦਾਰ ਬੁੱਲ੍ਹੇ ਵਾਂਗੂ ਬਾਹਰ ਆਉਂਦੀ ਹੈ ਇਹ ਦਬਾਅ ਹੈ । ਸ਼ਬਦ ਵਿੱਚ ਕਿਸੇ ਖ਼ਾਸ ਹਿੱਸੇ ( ਉਚਾਰਖੰਡ ) ਦਾ ਉਚਾਰਨ ਬਲ ਸਹਿਤ ਜਾਂ ਦਬਾਅ ਪਾ ਕੇ ਕੀਤਾ ਜਾਂਦਾ ਹੈ । ਜਿਸ ਨਾਲ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ । ਗੁਰਬਾਣੀ ਵਿਚ ਵੱਖ ਵੱਖ ਰੂਪ ਆਉਂਦੇ ਹਨ । ਜਿਵੇਂ ਕਿ ਸਕਤਿ - ਤਾਕਤਸ਼ਕਤੀਸਮਰਥਾ ।

ਸਾਡੇ ਸਰੀਰ ਵਿਚ ਜੋ ਵੀ ਤਾਕਤ ਬਲ ਸ਼ਕਤੀ ਬਣਦੀ ਹੈ । ਉਹ ਸਭ ਹਵਾ ਨਾਲ ਹੀ ਬਣ ਦੀ ਹੈ । ਸਤਿਗੁਰੂ ਉਸ ਦਾ ਸਾਰਾ ਕੋਈ ਹੋਰ ਆਸਰਾਕੋਈ ਵਡੱਪਣ ਕੋਈ ਤਾਕਤ ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ ।

ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ॥  {ਪੰਨਾ 802-803}

ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ ਕੋਈ ਜ਼ੋਰ ਨਹੀਂ , ਕੋਈ ਤਾਕਤ ਨਹੀਂ । ਪ੍ਰਮਾਤਮਾ ਜੀ ਅਸੀਂ ਆਪ ਜੀ ਦੀ ਸ਼ਰਨ ਵਿਚ ਆ ਪਏ ਹਾਂਸਾਨੂੰ ਤੂੰ ਆਪ ਬਚਾ ਲੈ ।

ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ।” (714)

ਇਹੁ ਮਨੁ ਸਕਤੀ ਇਹ ਮਨੁ ਸੀਉ (342)

ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ । ਉਹ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਲੈਂਦਾ ਹੈ । ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ । ਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ ਮਾਇਆ ਦੇ ਹੱਥਾਂ ਉੱਤੇ ਨੱਚਦਾ ਟੱਪਦਾ ਰਹਿੰਦਾ ਹੈ । ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ । ਜੋ ਜੀਵ ਆਪਣੇ ਮਨ ਦੇ ਪਿੱਛੇ ਤੁਰਦਾ ਹੈਉਸ ਮਨੁੱਖ ਪਾਸੋਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।

ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ।” (506)

 “ਜਹਿ ਦੇਖਾ ਤਹਿ ਰਵਿ ਰਹੇ ਸਿਵ ਸਕਤੀ ਕਾ ਮੇਲ।”(21)

ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ।” (511)

 “ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ। (93)

ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ।” (477)

ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ

ਬਿਦਾਰਿ।” (1391)

ਸਿਵਾ ਸਕਤਿ ਸੰਬਾਦੰ।”(873)

ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ।”(860)

ਆਪੇ ਸਿਵ ਸਕਤੀ ਸੰਜੋਗੀ।(1150)

 “ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ।”(93)

ਬਲ ਕਰਕੇਸ਼ਕਤੀ ਕਰਕੇਬਲ ਸਦਕਾ । ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ । ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਿਕ ਬਲ ਪੈਦਾ ਹੁੰਦਾ ਹੈ। ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ ।

ਤਿਤੁ ਬਲਿ ਰੋਗੁ ਨ ਬਿਆਪੈ ਕੋਈ।”(196)

ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ।

ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥{ਪੰਨਾ -6}

 ਰਾਮ ਕੋ ਬਲੁ ਪੂਰਨੁ ਭਾਈ ॥ ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥1॥ {ਪੰਨਾ 202-203}

ਪਰਮਾਤਮਾ ਦੀ ਤਾਕਤ ਹਰ ਥਾਂ ਆਪਣਾ ਪ੍ਰਭਾਵ ਪਾ ਰਹੀ ਹੈ । ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪ੍ਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ । ਉਸ ਤਾਕਤ ਦੀ ਬਰਕਤਿ ਨਾਲ ਉਸ ਸੇਵਕ ਉੱਤੇ ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ । ਕੋਈ ਡਰ ਕੋਈ ਚਿੰਤਾ ਕੁੱਝ ਵੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ । ਇਸ ਵਾਸਤੇ ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂਉਹ ਰਾਮ ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ।

ਤਜੀ ਸਿਆਣਪ ਬਲ ਬੁਧਿ ਬਿਕਾਰ ॥ ਦਾਸ ਅਪਨੇ ਕੀ ਰਾਖਨਹਾਰ ॥1॥ {ਪੰਨਾ 177-178}

ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ । ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ।

ਬਲ ਬੁਧਿ ਸਿਆਨਪ ਹਉਮੈ ਰਹੀ ॥ ਹਰਿ ਸਾਧ ਸਰਣਿ ਨਾਨਕ ਗਹੀ ॥4॥ {ਪੰਨਾ 211}

ਹਵਾ ਤੋਂ ਬਲ,ਜੋਰ,ਸ਼ਕਤੀ ਮਿਲਦੀ ਹੈ । ਇਸ ਤਾਕਤ ਦੇ ਦੁਆਰਾ ਸਰੀਰ ਵਧੀਆ ਜੋਰਵਾਰ ਬਣਦਾ ਹੈ । ਜਿਸ ਤਰ੍ਹਾਂ ਹਵਾ ਦੇ ਅੰਦਰ ਤਾਕਤ ਹੁੰਦੀ ਉਸ ਤਰ੍ਹਾਂ ਇਸ ਦੇ ਨੂੰ ਤਾਕਤ ਦੇਣ ਵਾਲੀ ਵੀ ਹਵਾ ਹੈ । ਸਰੀਰ ਅੰਦਰ ਅਧਿਆਤਮਿਕ ਸ਼ਕਤੀਆਂ ਤੇ ਬਲ ਇਸ ਸ਼ਪਰਸ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ।                                                      

ਬਲ ਬੁਧਿ ਸਿਆਨਪ ਹਉਮੈ ਰਹੀ ॥ ਹਰਿ ਸਾਧ ਸਰਣਿ ਨਾਨਕ ਗਹੀ॥ {211}

ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ,ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ । ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ। 

ਇਸ ਕਾ ਬਲੁ ਨਾਹੀ ਇਸੁ ਹਾਥ ॥ {ਪੰਨਾ 277}

ਇਸ ਜੀਵ ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ । ਸਭ ਜੀਵਾਂ ਦਾ ਮਾਲਿਕ ਪ੍ਰਭੂ ਆਪ ਸਭ ਕੁੱਝ ਕਰਨ ਕਰਾਉਣ ਦੇ ਸਮਰੱਥ ਹੈ।                                       

ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥1{ਪੰਨਾ 106}  

ਮੈਨੂੰ ਇਹ ਮਨ ਜਿੰਦ ਇਹ ਸਰੀਰ ਤੈਥੋਂ ਹੀ ਮਿਲਿਆ ਹੈਇਹ ਧਨ ਵੀ ਤੇਰਾ ਹੀ ਦਿੱਤਾ ਹੋਇਆ ਹੈ । ਤੂੰ ਮੇਰਾ ਪਾਲਣਹਾਰ ਹੈਂ,ਤੂੰ ਮੇਰਾ ਸੁਆਮੀ ਹੈਂਤੂੰ ਮੇਰਾ ਮਾਲਿਕ ਹੈਂ । ਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ । ਹੇ ਗੋਪਾਲ ਮੈਨੂੰ ਤੇਰਾ ਹੀ ਮਾਣ ਤਾਣ ਹੈ।  

                                    2.ਤੇਜ ਚੱਲਣਾ                                          

ਹਵਾ ਦਾ ਸੁਭਾਅ ਹੈ ਤੇਜ ਵੇਗ ਨਾਲ ਚੱਲਣਾ ਉਸੇ ਤਰ੍ਹਾਂ ਸਰੀਰ ਨੂੰ ਤੇਜ ਚਲਾਉਣ ਲਈ ਹਵਾ ਦੀ ਪ੍ਰਕਿਰਤੀ ਦੀ ਜਰੂਰਤ ਹੁੰਦੀ ਹੈ ।ਸਰੀਰ ਦੇ ਨਾਲ ਨਾਲ ਮਨ ਨੂੰ ਤੇਜ ਵਹਾਅ ਨਾਲ ਚਲਾਉਣ ਲਈ ਇਹ ਪ੍ਰਕਿਰਤੀ ਪੂਰਨ ਤੌਰ ਤੇ ਸਹਾਇਕ ਹੁੰਦੀ ਹੈ । ਮਨੋਵੇਗ ਮਨ ਦੀ ਚਾਲ ਤੁੱਲ ਛੇਤੀ ਜਾਣਾ । ਇਹ 18 ਅਲੌਕਿਕ ਸ਼ਕਤੀ ਨੂੰ ਇੱਕ ਗੁਰੂ ਆਤਮਿਕ ਜੀਵਨ ਦੀ ਸੂਝ ਵਿੱਚ ਪਰਮੇਸ਼ੁਰ ਦੇ ਬਰਾਬਰ ਹੋਣ ਦਾ ਪਰਮੇਸ਼ੁਰ ਨੇ ਅਸੀਸ ਦਿੱਤੀ ਜਾ ਸਕਦੀ ਹੈ । ਪਰ ਬਾਅਦ ਵਿਚ ਇਹ ਵਰਤਣ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸਵੀਕਾਰ ਕਰਨ ਲਈਨਾ ਪਸੰਦ ਕਰਦੇ ਭਾਣਾ ਇਸ ਸੰਸਾਰ ਵਿੱਚ ਕੀ ਹੋ ਰਿਹਾ ਹੈ। ਸਭ ਤੋਂ ਵੱਧ ਭਾਗਸ਼ਾਲੀ ਲੋਕ ਆਪਣੇ ਗੁਰੂ ਦੀ ਸੇਵਾ ਕਰਦੇ ਹਨ । ਇੱਥੇ ਬ੍ਰਹਮ ਗੁਰੂ ਅਤੇ ਪਰਮਾਤਮਾ ਵਿਚਕਾਰ ਕੋਈ ਅੰਤਰ ਨਹੀਂ ਹੈ. ਮੌਤ ਦਾ ਦੂਤ ਉਸ ਨੂੰ ਨਹੀਂ ਦੇਖ ਸਕਦਾ ਜੋ ਸਾਧੂ ਦੇ ਬਚਨ ਦੀ ਵਿਚਾਰਧਾਰਾ ਵੱਲ ਧਿਆਨ ਦਿਵਾਉਂਦੇ ਹਨ।ਇਹਨਾਂ ਸੁਪਰ ਕੁਦਰਤੀ ਸ਼ਕਤੀਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਿੱਟੇ ਵਜੋਂ ਸੰਤਾਂ / ਗੁਰੂ ਸਾਹਿਬਾਨ / ਗਿਆਨਵਾਨ ਵਿਅਕਤੀਆਂ ਕੋਲ ਇਹ ਸ਼ਕਤੀਆਂ ਹਨ । ਪਰ ਉਹ ਇਹਨਾਂ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ ਪਰ ਉਹ ਪਰਮਾਤਮਾ ਦੀ ਇੱਛਾ ਨੂੰ ਸਵੀਕਾਰ ਕਰਦੇ ਹਨ ਜਿਵੇਂ ਕਿ ਇਹ ਹੈ।

ਗੁਰੂ ਨਾਨਕ ਨੇ ਇਸ ਬਾਰੇ ਸ੍ਰੀ ਰਾਗ ਵਿਚ ਟਿੱਪਣੀ ਕੀਤੀ ਹੈ ਕਿ ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਿਲ ਕਰ ਲਵਾਂਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਆਵਾਜ਼ ਮਾਰਾਂ ਤੇ ਉਹ ਮੇਰੇ ਪਾਸ ਆ ਜਾਣਜੇ ਜੋਗ ਦੀ ਤਾਕਤ ਨਾਲ ਮੈਂ ਕਦੇ ਲੁੱਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂਜੇ ਸਾਰਾ ਜਗਤ ਮੇਰਾ ਆਦਰ ਕਰੇਤਾਂ ਵੀ ਇਹ ਸਭ ਕੁਝ ਵਿਅਰਥ ਹੈਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਹੇ ਪ੍ਰਭੂ! ਤੈਨੂੰ ਭੁੱਲਾ ਨਾ ਬੈਠਾਂਕਿਤੇ ਤੂੰ ਮੈਨੂੰ ਵਿਸਰ ਨਾ ਜਾਏਂਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ ।

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥3॥ {ਪੰਨਾ 14}

ਦੁਨੀਆ ਦੇ ਸਾਰੇ ਖ਼ਜ਼ਾਨੇਅਠਾਰਾਂ ਸਿੱਧੀਆਂ ਕਰਾਮਾਤੀ ਤਾਕਤਾਂ ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ । ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ ਅਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥41॥ {ਪੰਨਾ 495}

ਇਸ ਦੇਹੀ ਨੂੰ ਚਲਾਉਣ ਤੇ ਮਨ ਦੀ ਰਫਤਾਰ ਨੂੰ ਤੇਜ ਕਰਨ ਲਈ ਹਵਾ ਦੀ ਇਸ ਪ੍ਰਕ੍ਰਿਤੀ ਮਨ ਬਹੁਤ ਤੇਜ਼ੀ ਨਾਲ ਵਿਕਾਸ,ਸੋਚ,ਪ੍ਰਗਤੀ ਹੁੰਦੀ ਹੈ ।                            

ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥{513}

ਪ੍ਰਮਾਤਮਾ ਨੇ ਮਨੁੱਖ ਦਾ ਇਸ ਦੇਹੀ ਦੇ ਅੰਦਰ ਇਹ ਮਨ ਨੂੰ ਬਣਾਉਣਾ ਕੀਤਾ । ਕਈ ਜੁਗ ਇਹ ਮਨ ਭਟਕਦਾ ਰਹਿੰਦਾ ਹੈ । ਪ੍ਰਮਾਤਮਾ ਵਿੱਚ ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ । ਪਰ ਇਹ ਗੱਲ ਪ੍ਰਭੂ ਨੂੰ ਏਸੇ ਤਰ੍ਹਾਂ ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ ਜਗਤ-ਖੇਡ ਬਣਾ ਕੇ ਜੀਵਾਂ ਨੂੰ ਇਸ ਵਿੱਚ ਭਰਮਾਇਆ ਹੋਇਆ ਹੈ । ਜਦੋਂ ਪ੍ਰਭੂ ਆਪ ਮਿਹਰ ਕਰਦਾ ਹੈ ਤਾਂ ਜੀਵ ਨੂੰ ਗੁਰੂ ਮਿਲਦਾ ਹੈਫਿਰ ਇਹ ਮਨ ਪ੍ਰਭੂ ਵਿੱਚ ਜੁੜ ਕੇ ਟਿਕਿਆ ਰਹਿੰਦਾ ਹੈ।

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥25॥(1290) 

ਇਸ ਮਨ ਦੀ ਭਟਕਣਾ ਕਰਕੇ ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨਪਰ ਗੁਰੂ ਦੀ ਸ਼ਰਨ ਆਉਣ ਤੋਂ ਬਿਨ੍ਹਾਂ ਪ੍ਰਭੂ ! ਤੋਂ ਤੈਨੂੰ ਕਿਸੇ ਹੋਰ ਥਾਂ ਨਹੀਂ ਲੱਭ ਸਕਦਾ । ਕਿਉਂਕਿ ਸਤਿਗੁਰੂ ਦਾ ਸਬਦੁ ਇੱਕ ਚਮਕਦਾ ਮੋਤੀ ਹੈ । ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ । ਉਸ ਦੇ ਹਿਰਦੇ ਵਿੱਚ ਪ੍ਰਭੂ ਨੇ ਆਪ ਚਾਨਣ ਕਰ ਕੇ ਉਸ ਨੂੰ ਆਪਣਾ ਆਪ ਵਿਖਾ ਦੇਂਦਾ ਹੈ । ਉਹ ਵਡ-ਭਾਗੀ ਮਨੁੱਖ ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ । ਜਿਨ੍ਹਾਂ ਨੂੰ ਮਨ ਵਿੱਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ।

                                    3.ਫੈਲਣਾ                                             

 

ਇਸ ਮਨ ਦੇ ਅੰਦਰ ਜੋ ਵੀ ਸੋਚ,ਗਿਆਨ,ਵਿੱਦਿਆ,ਸਮਝਣ ਦੀ ਰਫਤਾਰ ਨੂੰ ਤੇਜ ਕਰਨ ਲਈ ਅਤੇ ਇਸ ਪ੍ਰਕ੍ਰਿਤੀ ਮਨ ਬਹੁਤ ਤੇਜ਼ੀ ਨਾਲ ਵਿਕਾਸ,ਸੋਚ,ਪ੍ਰਗਤੀ ਹੁੰਦੀ ਹੈ । ਕਈ ਵਾਰ ਜਿਸ ਚੀਜ਼ ਦਾ ਜ਼ਿਆਦਾ ਪ੍ਰਭਾਵ ਪੈ ਗਿਆ । ਉਸਦਾ ਜ਼ਿਆਦਾ ਪ੍ਰਭਾਵ ਮਨ ਕਬੂਲ ਲੈਦਾ ਹੈ । ਜਿਵੇਂ ਸਭ ਤੋਂ ਜ਼ਿਆਦਾ ਪ੍ਰਭਾਵ ਵਿਕਾਰਾਂ ਦਾ ਕਬੂਲਦਾ ਹੈ। ਕਿਉਕਿ ਇਹਨਾਂ ਦਾ ਪਸਾਰਾ ਬਹੁਤ ਪਸਰਿਆ ਹੁੰਦਾ ਹੈ।                                      

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥                 

ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥{ਪੰਨਾ 473}                          

ਜੋ ਮਨੁੱਖ ਮਨੋਂ ਤਾਂ ਝੂਠੇ ਹਨ । ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ ਅਤੇ ਜਗਤ ਵਿੱਚ ਵਿਖਾਵਾ ਬਣਾਈ ਰੱਖਦੇ ਹਨ । ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ । ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ।

ਕਰਮ ਧਰਮ ਸਭਿ ਹਉਮੈ ਫੈਲੁ ॥ {ਪੰਨਾ 890}

ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਧਨੁ ਲੋਕਾਂ ਤਨੁ ਭਸਮੈ ਢੇਰੀ ॥        

ਖਾਕੂ ਖਾਕੁ ਰਲੈ ਸਭੁ ਫੈਲੁ ॥ ਬਿਨੁ ਸਬਦੈ ਨਹੀ ਉਤਰੈ ਮੈਲੁ ॥2॥ {832} 

ਪ੍ਰਭੂ-ਨਾਮ ਤੋਂ ਭੁੱਲੇ ਹੋਏ ਮਨੁੱਖ ਦੀ ਬੁੱਧੀ ਵੀ ਮਨ ਦੇ ਕਹਿਣੇ ਅਨੁਸਾਰ ਚਲਦੀ ਹੈ ਤੇ ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਪੁੰਨ ਕੀ ਹੈ ਤੇ ਪਾਪ ਕੀ ਹੈ । ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ ਨੂੰ ਮਾਇਆ ਵਲੋਂ ਰਜੇਵਾਂ ਨਹੀਂ ਹੁੰਦਾ । ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ।                   

                                               4.ਸੰਕੋਚਣਾ                                              

 

ਜਿਥੇ ਹਵਾ ਦਾ ਤੱਤ ਨਾਲ ਮਨ ਦੀ ਤੇਜ਼ੀ,ਸੋਚ,ਮਿਲਦੀ ਹੈ । ਉਸਦੇ ਨਾਲ ਹੀ ਵਿਕਲਪਾਂ ਸੰਕਲਪਾਂ ਨੂੰ ਸੰਕੋਚਣ ਦਾ ਵੀ ਕਾਰਜ ਇਹ ਪ੍ਰਕ੍ਰਿਤੀ ਕਰਦੀ ਹੈ ।

ਪ੍ਰੇਮ ਰਸ ਕੋ ਪ੍ਰਤਾਪੁ ਸੋਈ ਜਾਨੈ ਜਾਮੈ ਬੀਤੇ,ਮਦਨ ਮਦੋਨ ਮਤਿਵਾਰੋ ਜਗ ਜਾਨੀਐ ।        

ਘੂਰਮ ਹੋਇ ਘਾਇਲ ਸੋ ਘੂਮਤ ਅਰੁਨ ਦ੍ਰਿਗ,ਮਿਤ੍ਰ ਸਤ੍ਰਤਾ ਨਿਲਜ ਲਜਾ ਹੂ ਲਜਾਨੀਐ ।

ਰਸਨਾ ਰਸੀਲੀ ਕਥਾ ਅਕਥ ਕੈ ਮੋਨਬ੍ਰਤ,ਅਨਰਸ ਰਹਿਤ ਉਤਰ ਬਖਾਨੀਐ ।           

ਸੁਰਤਿ ਸੰਕੋਚ ਸਮਸਰਿ ਅਸਤੁਤਿ ਨਿੰਦਾ,ਪਗ ਡਗਮਗ ਜਤ ਕਤ ਬਿਸਮਾਨੀਐ ॥(173)                                    

ਭਾਈ ਗੁਰਦਾਸ ਜੀ ਆਪਣੇ ਕਬਿੱਤ ਵਿੱਚ ਇਸ ਸੁਰਤਿ ਨੂੰ ਸੰਕੋਚਣ ਦੀ ਗੱਲ ਕਰਦੇ ਹਨ । ਅਸਲ ਵਿੱਚ ਪ੍ਰੇਮ ਰਸ ਦਾ ਉਹ ਇਨਸਾਨ ਹੀ ਮਹੱਤਵ ਹੀ ਜਾਣਦੇ ਨੇ ਜਿਸ ਅੰਦਰ ਪ੍ਰਮਾਤਮਾ ਨਾਲ ਮਿਲਣ ਦਾ ਵਰਤਾਰਾ ਵਰਤ ਰਿਹਾ ਹੋਵੇ ਜਾਂ ਮਨ ਦੇ ਅੰਦਰ ਮਿਲਣ ਦੀ ਤਾਂਘ ਹੋਵੇ । ਜਿਵੇਂ ਕਾਮਵਾਸ਼ਨਾ ਦੇ ਅਧੀਨ ਕਾਮੀ ਬਿਰਤੀ ਵਾਲੇ ਬਣ ਜਾਦੇ ਹਨ । ਉਸ ਦਿਸ਼ਾ ਵੱਲ ਹੀ ਉਹ ਇਨਸਾਨ ਚਾਲਦਾ ਹੈ।                                                     

ਜਿਵੇਂ ਕੋਈ ਸ਼ਸਤਰ ਨਾਲ ਫੱਟੜ ਹੋਇਆ ਮਨੁੱਖ ਗੁੱਸੇ ਵਿੱਚ ਮਰਨ ਮਾਰਨ ਨੂੰ ਤਿਆਰ ਹੋਇਆ ਰਹਿੰਦਾ ਹੈ । ਉਹ ਉਸ ਉਡੀਕ ਵਿੱਚ ਰਹਿੰਦਾ ਹੈ ਕਿ ਕਦੋਂ ਮੈਨੂੰ ਮੌਕਾ ਮਿਲ ਜਾਵੇ ਤੇ ਮੈਂ ਆਪਣਾ ਬਦਲਾ ਲਵਾਂ । ਉਸਨੂੰ ਮਿੱਤਰ ਦੀ ਤੇ ਦੁਸ਼ਮਣ ਦੀ ਇੱਜ਼ਤ ਦਾ ਵੀ ਕੋਈ ਫਰਕ ਨਹੀਂ ਪੈਦਾ ਆਪਣੀ ਧੁਨਿ ਵਿੱਚ ਲੀਨ ਰਹਿੰਦਾ ਹੈ । ਸ਼ਰਮ,ਹਯਾ,ਲੱਜਾ ਚਲੀ ਜਾਂਦੀ ਹੈ । ਪਰ ਮਿੱਠ ਬੋਲਣ ਵਾਲਾ ਇਨਸਾਨ ਪ੍ਰਮਾਤਮਾ ਦੀ ਅਸੀਸ ਦੇ ਸਦਕਾ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਦਾ ਹੈ । ਬਿਨ੍ਹਾਂ ਕਿਸੇ ਰਸ ਕਰਕੇ ਕੋਈ ਜੇ ਸਵਾਲ ਵੀ ਕਰਦਾ ਹੈ ਤਾਂ ਉਹਨਾਂ ਦਾ ਉੱਤਰ ਵੀ ਦੇਂਦਾ ਹੈ ।                            

ਉਹ ਬਾਹਰ ਜੋ ਮਨ ਭਟਕਦਾ ਹੈ ਉਸ ਦੀ ਭਟਕਣਾ ਮੁੱਕ ਜਾਂਦੀ ਹੈ । ਫਿਰ ਆਪਣੀ ਸੁਰਤਿ ਨੂੰ ਗੁਰੂ ਦੀ ਮਤ ਦੇ ਰਹੀ ਸੰਕੋਚ ਲੈਦਾ ਹੈ । ਫਿਰ ਸਭ ਨਾਲ ਇੱਕ ਸਮਾਨ ਹੋ ਕੇ ਵਿਚਰਦਾ ਹੈ । ਫਿਰ ਨਿੰਦਿਆ ਚੁਗਲੀ ਤੋਂ ਬਚ ਜਾਂਦਾ ਹੈ । ਪੈਰ ਗਮਗਾਉਦੇ ਨਹੀਂ ਤੇ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ।                                                                   

                        5.ਸਰੀਰ ਨੂੰ ਵਧਾਉਣਾ                         

ਸਰੀਰ ਨੂੰ ਤੰਦਰੁਤ ਰੱਖਣਾ ਲਈ ਤੇ ਇਸ ਦੇ ਵਧਾਉਣ ਫੁਲਾਉਣ ਲਈ ਇਸ ਪ੍ਰਕ੍ਰਿਤੀ ਦੇ ਅੰਦਰ ਆਉਂਦਾ ਹੈ । ਇਹ ਸਾਰਾ ਕੰਮ ਹਵਾ ਹੀ ਕਰਦੀ ਹੈ । ਸਰੀਰ ਨੂੰ ਠੀਕ ਆਕਾਰ ਦੇਣ ਵਾਸਤੇ ਹਵਾ ਹੀ ਲਾਹੇਵੰਦ ਤੱਤ ਹੁੰਦਾ ਹੈ। ਜਿਸ ਨਾਲ ਆਕਾਰ ਦੀ ਬਣਤਰ ਬਣਦੀ ਹੈ।ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ ਸ਼ਰਨ ਆਏ ਮਨੁੱਖ ਨੂੰ ਵਿਖਾ ਦੇਂਦਾ ਹੈ । ਨਿਸ਼ਚਾ ਕਰਾ ਦੇਂਦਾ ਹੈ ਕਿ ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ । ਪੈਦਾ ਕੀਤੇ ਹਨ ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ ਆਤਮਿਕ ਜੀਵਨ ਦਾ ਫ਼ਰਕ ਬਣਾਇਆ ਹੋਇਆ ਹੈ ।

ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੂ ਪੂਰਾ ॥

ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥ {ਪੰਨਾ 125}

ਪ੍ਰਭੂ ਨੇ ਜਿੰਦ ਪਾ ਕੇ ਮਨੁੱਖ ਦਾ ਸਰੀਰ ਬਣਾਇਆ ਹੈਕਿਆ ਸੋਹਣੀ ਘਾੜਤ ਘੜ ਕੇ ਰੱਖੀ ਹੈ ।

ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥ {ਪੰਨਾ 138}

Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-