Monday, April 22, 2019
FOLLOW US ON

Article

ਨਕੋਦਰ ਬੇਅਦਬੀ ਕਾਂਡ ਬਾਰੇ ਜਸਟਿਸ ਗੁਰਨਾਮ ਸਿੰਘ ਰਿਪੋਰਟ ਜਨਤਕ ਕਰਨ ਦੀ ਮੰਗ

February 10, 2019 08:45 PM

ਨਕੋਦਰ ਬੇਅਦਬੀ ਕਾਂਡ ਬਾਰੇ ਜਸਟਿਸ ਗੁਰਨਾਮ ਸਿੰਘ ਰਿਪੋਰਟ ਜਨਤਕ ਕਰਨ ਦੀ ਮੰਗ
ਦਰਬਾਰ ਏ ਖਾਲਸਾ ਤੇ ਅਲਾਇੰਸ ਆਫ਼ ਸਿੱਖ ਦੇਣ ਗੇ ਮੰਤਰੀਆਂ ਤੇ ਵਿਧਾਇਕਾਂ ਨੂੰ ਦੇਣ ਗੇ ਮੰਗ ਪੱਤਰ-ਭਾਈ ਮਾਝੀ
ਪੱਤਰਪ੍ਰੇਰਕ     (ਰਾਜਵਿੰਦਰ ਰੌਂਤਾ)
ਨਿਹਾਲ ਸਿੰਘ ਵਾਲਾ,
1986 ਨੂੰ ਨਕੋਦਰ ਵਿੱਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ  ਦਾ ਰੋਸ ਜਿਤਾ ਰਹੇ ਸਿੱਖਾਂ ਉੱਪਰ Àੁੱਪਰ ਪੁਲਿਸ ਵੱਲੋਂ ਗੋਲੀ  ਚਲਾਉਣ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਬਹਿਬਲ ਕਾਂਡ ਵਾਂਗ ਸਖ਼ਤ ਸਜ਼ਾਵਾਂ ਦਿਵਾਉਣ ਲਈ ਦਰਬਾਰ-ਏ -ਖਾਲਸਾ ਤੇ ਅਲਾਇੰਸ ਆਫ਼ ਸਿੱਖ ਵੱਲੋਂ ਬਾਦਲ ਤੇ ਭਾਜਪਾ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। 
   ਪ੍ਰਸਿੱਧ ਸਿੱਖ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਪਿੰਡ ਰੌਂਤਾ ਵਿਖੇ ਪੰਜਾਬੀ ਟ੍ਰਿਬਿਉਨ ਨਾਲ ਗੱਲ ਕਰਦਿਆਂ ਦੱਸਿਆ ਕਿ 4 ਫ਼ਰਵਰੀ  1986 ਨੂੰ ਨਕੋਦਰ ਵਿਖੇ ਹੋਈ ਗੁਰੂ  ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਜਿਤਾ ਰਹੇ ਸਿੱਖਾਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿੱਚ  ਭਾਈ ਹਰਮਿੰਦਰ ਸਿੰਘ,ਭਾਈ ਰਵਿੰਦਰ ਸਿੰਘ,ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ ਸੀ। ਇਸ ਘਟਨਾ ਦੀ ਜਾਂਚ ਲਈ  ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ 31 ਅਕਤੂਬਰ 1986 ਨੂੰ  ਬਰਨਾਲਾ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਉਸ ਦੀ ਅੱਜ ਤੱਕ ਨਾ ਕੋਈ ਕਾਰਵਾਈ ਹੋਈ ਨਾਂ ਰਿਪੋਰਟ ਜਾਰੀ ਕੀਤੀ ਹੈ। 
ਭਾਈ ਮਾਝੀ  ਨੇ ਦੱਸਿਆ ਕਿ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ਏ ਖਾਲਸਾ ਅਤੇ  ਅਲਾਇੰਸ ਸਿੱਖ ਆਰਗੇਨਾਈਜੇਸ਼ਨ ਦੇ ਸੁਖਦੇਵ ਸਿੰਘ ਫ਼ਗਵਾੜਾ ਦੀ ਅਗਵਾਈ ਹੇਠ ਵਲੰਟੀਅਰਾਂ ਵੱਲੋਂ  ਭਾਜਪਾ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਪਾਰਟੀਆਂ ਦੇ ਵਿਧਾਇਕਾਂ ,ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਮਿਲ ਕੇ ਵਿਧਾਨ ਸਭਾ ਵਿੱਚ ਇਹ ਇਨਸਾਫ਼ ਦੀ  ਅਵਾਜ਼ ਉਠਾਉਣ ਲਈ ਸੂਬਾ ਪੱਧਰ 'ਤੇ ਮੰਗ ਪੱਤਰ ਦੇਣ ਗੇ । ਕਿ ਸਰਕਾਰ ਜਸਟਿਸ ਗੁਰਨਾਮ ਸਿੰਘ ਵਾਲਾ ਨਕੋਦਰ ਬੇਅਦਬੀ ਕਾਂਡ ਬਾਰੇ ਰਿਪੋਰਟ ਜਨਤਕ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ। ਉਹਨਾਂ ਮੰਗ ਕੀਤੀ ਕਿ ਰਿਪੋਰਟ ਦੇ ਅਧਾਰ ਤੇ ਬਹਿਬਲ ਕਾਂਡ ਵਾਂਗ ਐਸਆਈਟੀ ਬਣਾਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਤੇ ਰਾਜਨੀਤਿਕ ਅਹੁਦਿਆਂ ਦਾ ਨਿੱਘ ਮਾਣ ਰਹੇ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰਕੇ ਸਖ਼ਤ ਸਜ਼ਾਵਾਂ ਮਿਲ ਸਕਣ । ਇਸ ਲਈ ਵੱਡੇ ਪੱਧਰ ਤੇ ਮੁਹਿੰਮ ਵਿੱਢੀ ਜਾਵੇਗੀ। ਉਹਨਾਂ ਮਈ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵਰਗਾ ਸਵਾਂਗ ਰਚਾਉਣ ਵਾਲੇ ਮਾਮਲੇ ਦੇ ਕੇਸ ਦਾ ਅਦਾਲਤ ਵਿੱਚ ਚਲਾਣ  ਪੇਸ਼ ਕਰਨ ਅਤੇ ਕੇਸ ਨੂੰ ਦੁਬਾਰਾ ਖੁਲਵਾਉਣ ਲਈ ਵੀ ਜੋਰ ਪਉਣ ਗੇ। ਤਾਂ ਕਿ ਇਨਸਾਫ਼ ਮਿਲ ਸਕੇ। ਉਹਨਾਂ ਸਮੂਹ ਪੰਜਾਬੀਆਂ ਨੂੰ ਧਾਰਮਿਕ ਤੇ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ  ਸਰਬੱਤ ਦਾ ਭਲਾ ਸੋਚਣ ਵਾਲੀ ਵਿਚਾਰ ਧਾਰਾ 'ਤੇ ਹਮਲਾ ਕਰਨ ਵਾਲੇ ਫ਼ਿਰਕੂ  ਅਨਸਰਾਂ ਖਿਲਾਫ਼ ਡਟਣ ਦੀ ਵੀ ਮੰਗ ਕੀਤੀ।
 

Have something to say? Post your comment