Poem

ਲਾਹਨਤਾਂ ਅਜਿਹੇ ਪੁੱਤ ਨੂੰ//ਮੱਖਣ ਸ਼ੇਰੋਂ ਵਾਲਾ

February 10, 2019 08:47 PM
ਮੌਤ ਦੇ ਮੂੰਹ ਚ ਪੈ ਕੇ,,
ਦੂਜੀ ਵਾਰ ਜਨਮ ਲਿਆ।
ਜਨਮ ਦਿੱਤਾ ਸੀ ਪੁੱਤ ਨੂੰ,
ਮਰਕੇ ਜਿਓਂਣਾ ਹੀ ਸਮਝੀਏ।
ਗਿੱਲੇ ਚੋਂ ਸੁੱਕੇ ਵਿੱਚ ਪਾਇਆ,
ਫਿਕਰ ਕੋਈ ਨਾ ਪੈਣ ਦਿੱਤੀ।
ਹਰ ਗੱਲ ਤੇ ਚਾਹਿਆ ਖੁਸ਼ ਰੱਖਣਾ,
ਪੁਗਾਈ ਸੀ ਰੀਝ ਬਿਨ ਕਹੇ।
ਬਹੁਤ ਵੇਖੇ ਸੀ ਹਲਾਤ ਮਾੜੇ,
ਚੰਗਿਆਂ ਵਿੱਚ ਬੈਠਦਾ ਕੀਤਾ।
ਲਾਡਲਾ ਅੱਖੀਆਂ ਦਾ ਤਾਰਾ ,
ਦੂਜਿਆਂ ਚ ਖੜਾ ਸੋਹਣਾ ਲੱਗੇ।
ਪੜਾਇਆ ਲਿਖਾਇਆ ਕਪੜੇ ਚੰਗੇ,
ਆਪ ਟਾਂਕੀਆਂ ਨੂੰ ਟਾਂਕੀਆਂ ਲਾਈਆਂ।
ਹੁਣ ਜਵਾਨ ਹੋਇਆ ਸਿਆਣਾ ਸਮਝੇ,
ਮੁੰਡਿਆਂ ਚ ਬੈਠੇ ਗੱਲਾਂ ਹੋਰ ਕਰੇ।
ਮਾਂ ਜਦ ਕਹੇ ਕਰਦਾ ਕਿਓਂ ਦੁੱਖੀ ,,
ਮੇਰਾ ਆਹ ਕੀਤਾ ਨਸ਼ੇ ਕਰ।
ਮੈਂ ਜਨਮ ਨਾ ਦਿੱਤਾ ਇਹ ਕੁੱਝ ਲਈ,
ਸਾਡੀ ਕਦਰ ਨਾ ਕਰੇ ਰੋਲੇ ਇੱਜ਼ਤ।
ਵਾਹ ਲਾਡਲੇ ਦੇ ਲਾਹਨਤਾਂ ਕਰੋੜ,,
ਜਦ ਕਹਿੰਦਾ ਕੇ ਨਾ ਜੰਮਦੀ ਮੈਂਨੂੰ।
ਮੈਂ ਕਿਹੜਾ ਕਿਹਾ ਸੀ ਤੈਂਨੂੰ,
ਮਾਰਦੇ ਮੈਂਨੂੰ ਜੇ ਬੁਰਾ ਲੱਗਦਾ।
ਮੱਖਣ ਸ਼ੇਰੋਂ ਵਾਲਾ,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment