News

ਯਾਦਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਲੈਣ ਲਈ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ।

February 10, 2019 09:08 PM

ਯਾਦਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਲੈਣ ਲਈ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ।
ਟਿਕਟ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਥਾਨਕ ਆਗੂ ਨੂੰ ਹੀ ਮਿਲਣੀ ਚਾਹੀਦੀ ਹੈ:-ਕੰਗ।
ਅੰਬਿਕਾ ਸੋਨੀ ਜਾਂ ਅਨੂਪ ਸੋਨੀ ਜੇਕਰ ਚੋਣ ਲੜਨਗੇ ਤਾਂ ਮੈਂ ਆਪਣੀ ਅਰਜ਼ੀ ਵਾਪਸ ਲਵਾਂਗਾ:-ਕੰਗ।
ਸਾਬਕਾ ਮੰਤਰੀ ਦੇ ਪੁੱਤਰ ਨੇ ਸੈਂਕੜੇ ਸਾਥੀਆਂ ਸਣੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਟੇਕਿਆ ਮੱਥਾ।

ਸ੍ਰੀ ਆਨੰਦਪੁਰ ਸਾਹਿਬ, 10 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਕਾਂਗਰਸ ਪਾਰਟੀ ਵਿੱਚ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਹਾਸਿਲ ਕਰਨ ਵਾਲਿਆਂ ਦੀ ਲੰਬੀ ਹੁੰਦੀ ਜਾਂ ਰਹੀ ਸੂਚੀ ਤੋਂ ਲੱਗ ਰਿਹਾ ਹੈ ਕਿ ਪਾਰਟੀ ਅੰਦਰ ਸਥਿਤੀ ਇੱਕ ਅਨਾਰ ਸੋ ਬੀਮਾਰ ਵਾਲੀ ਬਣੀ ਹੋਈ ਹੈ। ਕਿਉਂਕਿ ਆਏ ਦਿਨ ਜਿੱਥੇ ਇਸ ਹਲਕੇ ਤੋਂ ਟਿਕਟ ਲੈਣ ਵਾਲੇ ਚੰਡੀਗੜ ਵਿਖੇ ਸਥਿਤ ਪਾਰਟੀ ਦਫਤਰ ਵਿਖੇ ਆਪਣੀ ਅਰਜ਼ੀ ਦੇ ਰਹੇ ਹਨ ਉੱਥੇ ਹੀ ਹੁਣ ਸ਼ਕਤੀ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸੇ ਦੇ ਤਹਿਤ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਕੈਬਨੇਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਪੁੱਤਰ ਇੰਜੀਨੀਅਰ ਯਾਦਵਿੰਦਰ ਸਿੰਘ ਕੰਗ ਨੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਟਿਕਟ ਹਾਸਿਲ ਕਰਨ ਦੇ ਲਈ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਹਲਕੇ ਤੋਂ ਬਾਹਰੋਂ ਆ ਕੇ ਟਿਕਟ ਮੰਗਣ ਵਾਲੇ ਉਮੀਦਵਾਰਾਂ 'ਤੇ ਨਿਸ਼ਾਨਾ ਵੀ ਸਾਧਿਆ।
ਅੱਜ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਪਹੁੰਚੇ ਯਾਦਵਿੰਦਰ ਸਿੰਘ ਕੰਗ ਆਪਣੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਲੈ ਕੇ ਆਏ ਹੋਏ ਸਨ। ਬੇਸ਼ੱਕ ਇਸ ਮੌਕੇ ਉਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਨਾਂ ਨਾਲ ਸਮੁੱਚੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਰਕਰ ਹਨ ਪਰ ਕਾਫਲੇ 'ਚ ਨਾ ਤਾਂ ਸਥਾਨਕ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਕੋਈ ਨੁਮਾਇੰਦਾਂ ਨਜ਼ਰ ਆਇਆ ਤੇ ਨਾ ਹੀ ਕੋਈ ਸਥਾਨਕ ਵਰਕਰ। ਜਦਕਿ ਜ਼ਿਲਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਖੁੱਦ ਜਾਂ ਉਨਾਂ ਦੇ ਹਲਕੇ ਰੂਪਨਗਰ ਨਾਲ ਸਬੰਧਿਤ ਕੋਈ ਮੋਹਤਬਰ ਆਗੂ ਹੀ ਨਜ਼ਰ ਆਇਆ। ਇਸ ਸਬੰਧੀ ਨੌਜੁਆਨ ਆਗੂ ਕੰਗ ਨੂੰ ਜਦੋਂ ਪੁੱਛਿਆ ਗਿਆ ਤਾਂ ਉਨਾਂ ਕਿਸੇ ਵਿਵਾਦ ਤੋਂ ਬਚਦੇ ਹੋਏ ਇਹ ਕਿਹਾ ਕਿ ਰਾਣਾ ਕੇ ਪੀ ਸਿੰਘ ਉਨਾਂ ਦੇ ਪਿਤਾ ਸਮਾਨ ਹਨ।
ਲ਼ਗਾਤਾਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਟਿਕਟ ਲਈ ਵੱਧ ਰਹੀਆਂ ਦਾਅਵੇਦੀਆਂ ਬਾਰੇ ਪੁੱਛਣ ਤੇ ਕੰਗ ਨੇ ਕਿਹਾ ਕਿ ਅਸੀਂ ਬੀਤੇ ਤਿੰਨ ਦਹਾਕਿਆਂ ਤੋਂ ਇਸ ਹਲਕੇ ਦੀ ਸਰਗਰਮ ਸਿਆਸਤ 'ਚ ਵਿੱਚਰਦੇ ਹੋਏ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਅਸੀਂ ਹਲਕੇ ਦੇ ਜੰਮਪਲ ਵੀ ਹਾਂ ਤੇ ਸਾਡੀ ਕਰਮ ਭੂਮੀ ਵੀ ਇਹੋ ਹੈ। ਇਸਲਈ ਬਾਹਰਲੇ ਦਾਅਵੇਦਾਰਾਂ ਅਤੇ ਸਥਾਨਕ ਉਮੀਦਵਾਰ ਦਾ ਇਹ ਫਰਕ ਸੁਭਾਵਿਕ ਹੀ ਟਿਕਟ ਮਿਲਣ ਤੇ ਜਿੱਤ ਵਿੱਚ ਤਬਦੀਲ ਕਰਨ ਦਾ ਮਾਦਾ ਰੱਖਦਾ ਹੈ ਤੇ ਮੈਨੂੰ ਉਮੀਦ ਹੈ ਕਿ ਪਾਰਟੀ ਹਾਈਕਮਾਂਡ ਵੀ ਇਹ ਫਰਕ ਜਰੂਰ ਵੇਖੇਗੀ। ਉਨਾਂ ਇਹ ਵੀ ਕਿਹਾ ਕਿ ਜੇਕਰ ਬੀਬੀ ਅੰਬਿਕਾ ਸੋਨੀ ਜਾਂ ਉਨਾਂ ਦਾ ਪੁੱਤਰ ਅਨੂਪ ਸੋਨੀ ਇੱਥੋਂ ਚੋਣ ਲੜਨ ਦੀ ਇੱਛਾ ਪ੍ਰਗਟ ਕਰਨਗੇ ਤਾਂ ਉਹ ਆਪਣੀ ਦਾਅਵੇਦਾਰੀ ਵਾਪਸ ਲੈ ਲੈਣਗੇ। ਉਨਾਂ ਕਿਹਾ ਕਿ ਮੈਂ ਜਿੱਥੇ ਹਾਲ ਹੀ ਵਿੱਚ ਜ਼ਿਲਾ ਪ੍ਰੀਸ਼ਦ ਦੀ ਚੋਣ ਚਾਰ ਹਜ਼ਾਰ ਵੋਟਾਂ ਨਾਲ ਜਿੱਤਿਆ ਹਾਂ ਉੱਥੇ ਹੀ ਯੂਥ ਕਾਂਗਰਸ ਦਾ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦਿਆਂ ਤੇ ਰਹਿ ਚੁੱਕਾ ਹਾਂ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-