News

ਗੁਰੂ ਕਾ ਲਾਹੋਰ ਵਿਖੇ ਸਲਾਨਾ ਜੌੜ ਮੇਲਾ ਜਾਹੋ-ਜਲਾਲ ਨਾਲ ਹੋਇਆ ਸੰਪੰਨ, ਲੱਖਾਂ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ।

February 10, 2019 09:11 PM

ਗੁਰੂ ਕਾ ਲਾਹੋਰ ਵਿਖੇ ਸਲਾਨਾ ਜੌੜ ਮੇਲਾ ਜਾਹੋ-ਜਲਾਲ ਨਾਲ ਹੋਇਆ ਸੰਪੰਨ, ਲੱਖਾਂ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ।

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਦੀ ਯਾਦ ਵਿਚ ਹੋਏ ਗੁਰਮਤਿ ਸਮਾਗਮ ਮੌਕੇ ਲੱਖਾਂ ਸੰਗਤਾਂ ਨਤਮਸਤਕ ਹੋਈਆਂ। ਇਕ ਦਿਨ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ ਸੀ ਜੋ ਗੁਰੂ ਕਾ ਲਾਹੋਰ ਵਿਖੇ ਪਹੁੰਚ ਕੇ ਗੁਰਮਤਿ ਸਮਾਗਮ ਦਾ ਰੂਪ ਧਾਰ ਗਿਆ ਤੇ ਇਥੇ ਰਾਤ ਭਰ ਅਤੇ ਫਿਰ ਐਤਵਾਰ ਦਿਨ ਸਮੇ ਭਾਰੀ ਧਾਰਮਿਕ ਦੀਵਾਨ ਸਜਾਏ ਗਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਵਲੋਂ ਬਖਸ਼ੇ ਸਿਧਾਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਅਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ ਵਲੋਂ ਹਰ ਸਾਲ ਦੀ ਤਰਾਂ ਸੰਗਤਾਂ ਲਈ ਬਹੁਭਾਂਤੀ ਮਠਿਆਈ ਤਿਆਰ ਕਰਵਾਈ ਗਈ ਜੋ ਲੱਖਾਂ ਸੰਗਤਾਂ ਵਿਚ ਵਰਤਾਈ ਗਈ। ਸੰਤ ਬਾਬਾ ਸੇਵਾ ਸਿੰਘ ਦੇ ਪਿੰਡ ਨੌਰਾ ਵਿਖੇ ਤਕਰੀਬਨ ਮਹੀਨਾ ਭਰ ਪਹਿਲਾਂ ਤੋਂ ਦੇਸੀ ਘਿਉ ਦੀ ਮਠਿਆਈ ਤਿਆਰ ਕਰਾਉਣੀ ਸ਼ੁਰੂ ਕਰ ਦਿਤੀ ਗਈ ਸੀ ਜੋ ਤਿੰਨ ਟਰੱਕਾਂ ਵਿਚ ਗੁਰੂ ਕਾ ਲਾਹੋਰ ਵਿਖੇ ਲਿਆਉਂਦੀ ਗਈ ਤੇ ਅੱਜ ਸੰਗਤਾਂ ਵਿਚ ਵਰਤਾਈ ਗਈ। ਇਸ ਮੌਕੇ ਮੈਨੇਜਰ ਜਸਵੀਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਜਥੇਦਾਰ ਸੰਤੋਖ ਸਿੰਘ, ਮਨਜੀਤ ਸਿੰਘ ਬਾਸੋਵਾਲ, ਜਿਲਾ ਪ੍ਰਧਾਨ ਯੂਥ ਅਕਾਲੀ ਦੱਲ ਸੰਦੀਪ ਸਿੰਘ ਕਲੌਤਾ, ਦਵਿੰਦਰ ਸਿੰਘ ਢਿੱਲੋਂ, ਮਨਿੰਦਰਪਾਲ ਸਿੰਘ ਮਨੀ, ਮਨਜਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਬੇਦੀ, ਸਰੂਪ ਸਿੰਘ ਆਦਿ ਹਾਜ਼ਰ ਸਨ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-