Poem

ਚਿੱਕੜ ਦੀ ਤਾਰੀਫ਼ :: ਮਨਪ੍ਰੀਤ ਕੌਰ

February 11, 2019 12:20 AM
ਚਿੱਕੜ ਦੀ ਤਾਰੀਫ਼
 
ਚਿੱਕੜ ਦੀ ਤਰੀਫ਼ ਕਦੋਂ ਹੁੰਦੀ,
ਕਹਿੰਦੇ ਸਾਫ ਪਾਣੀ ਨੂੰ ਵੀ ਮੈਲਾ ਕਰਦੂ......
ਕਮਲ ਨੂੰ ਪੁਛਕੇ ਦੇਖੋ ਇਕ ਵਾਰ,
ਸਾਫ ਪਾਣੀ ਚ ਤਾਂ ਸੁਭਾਅ ਈ ਛੱਡਦੂ...........
 
ਚਿੱਕੜ ਦਾ ਵੀ ਕਦਰਦਾਨ ਹੈ ਜੇ ਕੋਈ,
ਤੇਰਾ ਤਾਂ ਬੰਦਿਆਂ ਸਾਹਮਣੇ ਆ ਹੀ ਜਾਊ.......
ਅੱਜ ਦਾ ਦਿਨ ਸਬਰ ਰੱਖ ਜ਼ਰਾ,
ਇਕ ਦਿਨ ਚ ਤਾਂ ਕਮਲ ਵੀ ਉੱਗ ਨਹੀਂ ਪਾਊ.........
 
ਕੱਲ ਕੀਹਨੇ ਦੇਖਿਆ ਦੁਨੀਆਂ ਨੇ ਕਹਿਣਾ,
ਹੋਣਾ ਫਿਰ ਵੀ ਓਹੀ ਜੋ ਦਿਲੋਂ ਦਿਮਾਗ ਚ ਰਹਿਣਾ.....
ਸਾਥ ਕਿਸੇ ਦਾ ਠੁਕਰਾ ਦੇਈਂ ਨਾ ਕਿਤੇ,
ਤਾਂਹੀ ਚਿੱਕੜ ਤਰਾਂ ,
ਕੁਦਰਤ ਦਾ ਅਟੁੱਟ ਅੰਗ ਬਣ ਪਾਏਗਾ ਕਦੇ...........
 
-ਮਨਪ੍ਰੀਤ ਕੌਰ
Have something to say? Post your comment