Monday, August 19, 2019
FOLLOW US ON

News

ਐੱਨ.ਜੀ.ਓ. ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸਹਿਯੋਗ ਦੇਣ - ਸਿੱਖਿਆ ਸਕੱਤਰ

February 12, 2019 08:35 PM
 
ਐੱਨ.ਜੀ.ਓ. ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸਹਿਯੋਗ ਦੇਣ - ਸਿੱਖਿਆ ਸਕੱਤਰ
35 ਗੈਰ ਸਰਕਾਰੀ ਸਮਾਜ ਸੇਵੀ ਸੰੰਸਥਾਵਾਂ ਦੇ ਨੁਮਾਇੰਦਆਂ ਨਾਲ ਹੋਈ ਮੀਟਿੰਗ
ਐੱਸ.ਏ.ਐੱਸ. ਨਗਰ 12 ਫਰਵਰੀ (  ਕੁਲਜੀਤ ਸਿੰਘ) ਮਾਨਯੋਗ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਰਹਿਨੁਮਾਈ ਵਿੱਚ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਦੀਆਂ 35 ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਨਾਲ ਵਿਸ਼ੇਸ਼ ਮੀਟਿੰਗ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿੱਚ ਕੀਤੀ| ਇਸ ਮੀਟਿੰਗ ਵਿੱਚ ਇੰਦਰਜੀਤ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਨੇ ਵੀ ਆਪਣੇ ਵਿਚਾਰ ਰੱਖੇ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਿੱਖਿਆ ਵਿਭਾਗ ਵੱਲੋਂ ਆਨਲਾਇਨ ਮੀਟਿੰਗ ਸਮੂਹ ਜਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿਖੇ ਕੀਤੀ ਗਈ ਸੀ | ਇਸੇ ਲੜੀ ਤਹਿਤ ਮੁੱਖ ਦਫਤਰ ਵਿਖੇ ਸਕੱਤਰ ਸਕੂਲ ਸਿੱਖਿਆ ਨਾਲ ਇਹਨਾਂ ਸੰਸਥਾਵਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਉਤਸ਼ਾਹਿਤ ਕਰਨ,  ਸਕੂਲਾਂ ਵਿੱਚ ਹਾਜਰੀ ਦੀ ਪ੍ਰਤੀਸ਼ਤਤਾ ਸੌ ਫੀਸਦੀ ਤੱਕ ਪਹੁੰਚਾਉਣ, ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਕੂਲਾਂ ਦੇ ਸੁੰਦਰੀਕਰਨ ਕਰਨ ਲਈ ਸਹਿਯੋਗ ਦੇਣ ਤੇ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਵਧਾਉਣ ਲਈ ਮਲਟੀਮੀਡੀਆ ਸਾਧਨਾਂ ਦੀ ਉਪਲਭਧਤਾ ਕਰਵਾਉਣ ਲਈ ਭਰਪੂਰ ਸਹਿਯੋਗ ਦੇਣ ਦਾ ਉਪਰਾਲਾ ਕਰਨ ਸਬੰਧੀ ਮੀਟਿੰਗ ਕੀਤੀ ਗਈ|
ਇਸ ਮੌਕੇ ਵੱਖ-ਵੱਖ 35 ਦੇ ਕਰੀਬ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ| ਇਸ ਮੌਕੇ ਸੰਜੀਵ ਸ਼ਰਮਾ ਡਿਪਟੀ ਐੱਸਪੀਡੀ ਅਤੇ ਹੋਰ ਸਿੱਖਿਆ ਅਧਿਕਾਰੀ ਹਾਜਰ ਸਨ|
Have something to say? Post your comment