Saturday, April 20, 2019
FOLLOW US ON

News

ਡੇਢ ਦਹਾਕੇ ‘ਚ ਬਣ ਕੇ ਤਿਆਰ ਹੋਈ ਗੁਰਦੁਆਰਾ ਸ਼ਹੀਦੀ ਬਾਗ਼ ਦੀ ਆਲੀਸ਼ਾਨ ਇਮਾਰਤ, ਉਦਘਾਟਨ ਅੱਜ।

February 12, 2019 08:36 PM
ਡੇਢ ਦਹਾਕੇ ‘ਚ ਬਣ ਕੇ ਤਿਆਰ ਹੋਈ ਗੁਰਦੁਆਰਾ ਸ਼ਹੀਦੀ ਬਾਗ਼ ਦੀ ਆਲੀਸ਼ਾਨ ਇਮਾਰਤ, ਉਦਘਾਟਨ ਅੱਜ। 
 ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੈ ਗੁਰਦੁਆਰਾ, ਗੁਰੂ ਦੀਆਂ ਲਾਡਲੀਆਂ ਫੌਜ਼ਾਂ ਨਿਹੰਗ ਸਿੰਘ ਹਰ ਸਾਲ ਇੱਥੋਂ ਕੱਢਦੇ ਹਨ ਮਹੱਲਾ। 
 ਸਿੱਖਾਂ ਦੇ ਇਤਿਹਾਸਿਕ ਸਥਾਨ ਦੇ ਨਿਰਮਾਣ ਕਾਰਜ ਦੌਰਾਨ ਮੁਸਲਿਮ ਕਾਰੀਗਰਾਂ ਨੇ ਮਹੀਨ ਕਾਰੀਗਿਰੀ ਨਾਲ ਕੀਤਾ ਕਮਾਲ। 
 
ਸ੍ਰੀ ਆਨੰਦਪੁਰ ਸਾਹਿਬ, 12 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਡੇਢ ਦਹਾਕੇ ਪਹਿਲਾਂ 2004 ਵਿੱਚ ਸ਼ੁਰੂ ਹੋਏ ਨਿਰਮਾਣ ਕਾਰਜ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਮੁਸਲਮਾਨ ਕਾਰੀਗਰਾਂ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਕੀਤੀ ਮੀਨਾਕਾਰੀ ਸਦਕਾ ਤਿਆਰ ਕੀਤੀ ਗਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ  ਗੁਰਦੁਆਰਾ ਸ਼ਹੀਦੀ ਬਾਗ਼ ਦੀ ਆਲੀਸ਼ਾਨ ਇਮਾਰਤ ਦਾ ਰਸਮੀ ਉਦਘਾਟਨ ਅੱਜ ਹੋਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਤਿਹਾਸਿਕ ਗੁਰਦੁਆਰਾ ਸ਼ਹੀਦੀ ਬਾਗ਼ ਕਿਲਾ ਅਨੰਦਗੜ੍ਹ ਸਾਹਿਬ ਦੇ ਬਿਲਕੁੱਲ ਸਾਹਮਣੇ ਸਥਿਤ ਹੈ ਅਤੇ ਇੱਥੋਂ ਹੀ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਨਿਹੰਗ ਸਿੰਘ ਹਰ ਸਾਲ ਹੋਲੇ ਮਹੱਲੇ ਦੇ ਅੰਤਿਮ ਦਿਨ ਮਹੱਲਾ ਸਜ਼ਾਉਂਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਰਕੇ ਨਵੀਂ ਇਮਾਰਤ ਦਾ ਨਿਰਮਾਣ ਸਾਲ 2004 ਵਿੱਚ ਸ਼ੁਰੂ ਕਰਵਾਇਆ ਸੀ। ਅਤਿ ਆਧੁਨਿਕ ਭਵਨ ਕਲਾ ਦੇ ਨਿਰਮਾਣ ਦੇ ਤਹਿਤ ਸਿੱਖ ਆਰਕੀਟੈਕਚਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਏ ਢਾਂਚੇ ‘ਤੇ ਸੰਗਮਰਮਰ ਦਾ ਸਮੁੱਚਾ ਕੰਮ ਮੁਸਲਮਾਨ ਕਾਰੀਗਰਾਂ ਵਲੋਂ ਕੀਤਾ ਗਿਆ ਹੈ। ਜੋ ਕਿ ਆਪਣੇ ਆਪ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਦਿੰਦਾ ਹੈ।
ਇਸ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਰਸਮੀ ਉਦਘਾਟਨ ਅੱਜ 13 ਫਰਵਰੀ ਨੂੰ ਸੰਗਰਾਂਦ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕਰ ਦਿੱਤਾ ਜਾਵੇਗਾ। ਇਸ ਮੌਕੇ ਸ਼ਹੀਦੀ ਬਾਗ਼ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ, ਮਹਾਂਪੁਰਸ਼ ਹਾਜ਼ਰੀਆਂ ਭਰਨਗੇ ਅਤੇ ਗੁਰਮਿਤ ਸਮਾਗਮ ਨੂੰ ਸੰਬੋਧਨ ਕਰਕੇ ਸੰਗਤਾਂ ਨੂੰ ਗੁਰਬਾਣੀ ਰਸ ਦੇ ਨਾਲ ਜੋੜਨਗੇ।
Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-