Monday, August 19, 2019
FOLLOW US ON

News

ਮਿੰਟੂ ਧੂਰੀ ਦਾ ਟਰੈਕ “ਡੀ ਜੇ“ਨੋਬਲ ਮਿਊਜੀਕਲ ਰਿਕਾਰਡਜ ਕੰਪਨੀ ਵੱਲੋ ਰਿਲੀਜ਼

February 12, 2019 08:38 PM

ਮਿੰਟੂ ਧੂਰੀ ਦਾ ਟਰੈਕ “ਡੀ ਜੇ“ਨੋਬਲ ਮਿਊਜੀਕਲ ਰਿਕਾਰਡਜ ਕੰਪਨੀ ਵੱਲੋ ਰਿਲੀਜ਼ 
ਸੰਗੀਤ ਚਹੇਤਿਆਂ ਵੱਲੋ ਮਿਲ ਰਿਹਾ ਭਰਵਾ ਹੁੰਗਾਰਾ - ਦਵਿੰਦਰ ਬਰਨਾਲਾ
ਬਠਿੰਡਾ (ਗੁਰਬਾਜ ਗਿੱਲ) –ਮਾਲਵੇ ਦੀ ਬਲੁੰਦ ਆਵਾਜ ਤੇ ਅਨੇਕਾ ਹਿੱਟ ਗੀਤਾ ਨਾਲ ਦਰਸਕਾ ਚ ਵੱਖਰੀ ਪਹਿਚਾਣ ਕਾਇਮ ਕਰਨ ਵਾਲੇ ਪੑਸਿੱਧ ਗਾਇਕ ਮਿੰਟੂ ਧੂਰੀ ਦੇ ਨਵੇ ਟਰੈਕ “ਡੀ ਜੇ“ਨੂੰ ਬੜੇ ਵੱਡੇ ਪੱਧਰ 'ਤੇ ਨੋਬਲ ਮਿਊਜੀਕਲ ਰਿਕਾਰਡਜ ਕੰਪਨੀ ਵੱਲੋ ਰਿਲੀਜ਼ ਕੀਤਾ ਗਿਆ ਹੈ। ਕਲਾਕਾਰਾਂ ਨਾਲ ਬੇਹੱਦ ਗੂੜੀ ਨੇੜਤਾ ਰੱਖਣ ਵਾਲੇ ਦਵਿੰਦਰ ਬਰਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਾਮਵਰ ਵੀਡੀਓ ਡਾਇਰੈਕਟਰ ਰਤਨ ਦਿੜਬਾ ਨੇ ਇਸ ਨਵੇਂ ਗੀਤ “ਡੀ ਜੇ“ ਦਾ ਬਹੁਤ ਹੀ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ਉੱਪਰ ਵੀਡੀਓ ਸ਼ੂਟ ਮੁਕੰਮਲ ਕੀਤਾ ਹੈ। ਗੀਤਕਾਰ ਨਿੰਮਾ ਢਿੱਲੋ ਦੇ ਲਿਖੇ, ਇਸ ਗੀਤ ਨੂੰ ਸੰਗੀਤਕਾਰ ਮਿਊਜਿਕ ਐਮਪਾਇਰ ਦੁਆਰਾ ਸੰਗੀਤ-ਬੱਧ ਕੀਤਾ ਗਿਆ, ਇਸ ਗੀਤ ਚ ਗਾਇਕ ਮਿੰਟੂ ਧੂਰੀ ਦਾ ਸਾਥ ਜਿੰਦ ਮਾਨ ਨੇ ਦਿੱਤਾ ਹੈ। ਇਹ ਗੀਤ ਸੰਗੀਤਕ ਚੈਨਲਾ ਤੋ ਇਲਾਵਾ ਸੋਸਲ ਸਾਇਟਾ ਤੇ ਦਰਸਕਾ ਵੱਲੋ ਦੇਖਿਆ ਤੇ ਸੇਅਰ ਕੀਤਾ ਜਾ ਰਿਹਾ, ਇਹ ਗੀਤ ਯੂ-ਟਿਊਬ ਉਪਰ ਵੀ ਕਾਫੀ ਵਿਊ ਪਾਰ ਕਰ ਚੁੱਕਾ ਹੈ, ਜਿਸ ਨੂੰ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ।

Have something to say? Post your comment