Monday, August 19, 2019
FOLLOW US ON

News

ਐਨ ਪੀ ਐਸ ਕਰਮਚਾਰੀਆਂ ਵੱਲੋਂ ਮਨਾਇਆ ਗਿਆ ਕਾਲਾ ਦਿਨ।

February 12, 2019 08:45 PM
ਐਨ ਪੀ ਐਸ  ਕਰਮਚਾਰੀਆਂ ਵੱਲੋਂ ਮਨਾਇਆ ਗਿਆ ਕਾਲਾ ਦਿਨ।
 
ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ(ਦਵਿੰਦਰਪਾਲ ਸਿੰਘ/ ਅੰਕੁਸ਼): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਐਨ ਪੀ ਐਸ ਦੇ ਵਿਰੋਧ ਵਿੱਚ ਦੇਸ਼ ਦੇ ਵਖ ਵਖ ਸੁਬਿਆਂ ਵਿੱਚ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾ ਅਤੇ ਰੋਸ਼ ਮੁਜ਼ਾਹਰਿਆਂ ਦੇ ਸਮਰਥਨ ਹੇਠ ਪੂਰੇ ਪੰਜਾਬ ਵਿੱਚ ਕਾਲਾ ਦਿਨ ਮਨਾਇਆ ਗਿਆ। ਐਨ ਪੀ ਐਸ ਦੇ ਵਿਰੋਧ ਲਈ 2004 ਤੋਂ ਬਾਅਦ ਸਰਕਾਰੀ ਸੇਵਾ ਵਿੱਚ ਆਏ ਵਖ ਵਖ ਵਿਭਾਗਾਂ ਦੇ ਕਰਮਚਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ। ਪੁਰਾਣੀ ਪੈਨਸ਼ਨ ਬਹਾਲੀ ਲਈ ਪੂਰੇ ਦੇਸ਼ ਵਿੱਚ ਚੱਲ ਰਹੇ ਅੰਦੋਲਨਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ 2004 ਤੋਂ ਬਾਅਦ ਸੇਵਾ ਵਿੱਚ ਆਏ ਕਰਮਚਾਰੀ ਭਾਗ ਲੈ ਰਹੇ ਹਨ। 2004 ਤੋਂ ਲਾਗੂ ਹੋਈ ਨਵੀਂ ਪੈਨਸ਼ਨ ਸਕੀਮ ਦੇ ਸਿੱਟੇ ਸਾਡੇ ਸਾਰਿਆਂ ਦੇ ਸਾਹਮਣੇ ਹੁਣ ਆ ਰਹੇ ਹਨ ਜਦੋਂ ਇਸ ਸਕੀਮ ਅਧੀਨ ਕਰਮਚਾਰੀ ਰਿਟਾਇਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨਿਗੁਣੀਆਂ ਜਿਹੀਆਂ ਪੈਨਸ਼ਨਾਂ ਪ੍ਰਾਪਤ ਹੋ ਰਹੀਆਂ ਹਨ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈਸ ਸਚਿਵ ਪ੍ਰੇਮ ਸਿੰਘ ਠਾਕੁਰ ਨੇ ਕਿਹਾ ਕਿ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਮੂਹ ਕਰਮਚਾਰੀ 17-02-2019 ਨੂੰ ਜਲੰਧਰ ਵਿਖੇ ਸੂਬਾ ਪੱਧਰੀ ਇਜਲਾਸ ਕਰ ਰਹੇ ਹਨ। ਜਿਥੇ ਕਰਮਚਾਰੀਆਂ ਵੱਲੋਂ ਰੇਡ ਸ਼ੋਅ ਅਤੇ ਚੱਕਾ ਜਾਮ ਕੀਤਾ ਜਾਵੇਗਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਧਿਆਪਕਾਂ ਤੇ ਪਟਿਆਲਾ ਵਿਖੇ ਕੀਤੇ ਗਏ ਤਸ਼ੱਦਦ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਦੀ ਹੈ।
Have something to say? Post your comment