Monday, August 19, 2019
FOLLOW US ON

News

ਆਮ ਆਦਮੀ ਪਾਰਟੀ ਵੱਲੋਂ ਅਰੰਭੇ ਬਿਜਲੀ ਅੰਦੋਲਨ ਨੇ ਜੰਡਿਆਲਾ ਗੁਰੂ ਹਲਕੇ ਵਿੱਚ ਫੜਿਆ ਜ਼ੋਰ।*

February 12, 2019 08:57 PM
ਆਮ ਆਦਮੀ ਪਾਰਟੀ ਵੱਲੋਂ ਅਰੰਭੇ ਬਿਜਲੀ ਅੰਦੋਲਨ ਨੇ ਜੰਡਿਆਲਾ ਗੁਰੂ ਹਲਕੇ ਵਿੱਚ ਫੜਿਆ ਜ਼ੋਰ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਰੰਭੇ ਬਿਜਲੀ ਅੰਦੋਲਨ ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਅੰਦਰ ਜ਼ਬਰਦਸਤ ਦਸਤਕ ਦੇ ਦਿੱਤੀ ਹੈ ।ਆਮ ਆਦਮੀ ਪਾਰਟੀ ਦੇ ਅਹੁਦੇਦਾਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਅੱਤ ਦੀ ਮਹਿੰਗਾਈ ਕਾਰਨ ਲੋਕਾਂ ਦਾ ਲੱਕ ਟੁੱਟ ਗਿਆ ਹੈ ।ਬਿਜਲੀ ਦੇ ਬਿੱਲਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ।ਹਜ਼ਾਰਾਂ ਦੀ ਰਕਮ ਦੇ ਆਏ ਬਿਜਲੀ ਬਿੱਲ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ ਅਤੇ ਲੋਕ ਇਹ ਬਿੱਲ ਦੇਣ ਦੇ ਸਮਰੱਥ ਨਹੀਂ ਹਨ ।ਪੰਜਾਬ ਸਰਕਾਰ ਦੇ ਬਿਜਲੀ ਦੇ ਵੱਧ ਰੇਟਾਂ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ।ਆਮ ਆਦਮੀ ਪਾਰਟੀ ਨੇ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਦੇ ਰੇਟ ਦਿੱਲੀ ਦੀ ਤਰਜ਼ ਤੇ ਕੀਤੇ ਜਾਣ ।ਇਸ ਮੌਕੇ ਤੇ ਹਰਭਜਨ ਸਿੰਘ ਈਟੀਓ ਹਲਕਾ ਇੰਚਾਰਜ ਜੰਡਿਆਲਾ ਗੁਰੂ ਨੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਬਿਜਲੀ ਬਣਾਉਣ ਵਾਲਾ ਸੂਬਾ ਹੈ, ਜਦ ਕਿ ਦਿੱਲੀ ਬਿਜਲੀ ਖ਼ਰੀਦੀ ਹੈ !ਫਿਰ ਵੀ ਪੰਜਾਬ ਵਿੱਚ ਬਿਜਲੀ ਦਿੱਲੀ ਨਾਲੋਂ ਕਈ ਗੁਣਾ ਮਹਿੰਗੀ ਹੈ ।ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਪੰਜਾਬ ਵਿੱਚ ਬਿਜਲੀ ਦੇ ਰੇਟ ਦਿੱਲੀ ਦੀ ਤਰਜ਼ ਤੇ ਕੀਤੇ ਜਾਣ ।ਇਸ ਮੌਕੇ ਤੇ ਉਨ੍ਹਾਂ ਦੇ ਨਾਲਸੂਬੇਦਾਰ ਸ਼ਨਾਗ ਸਿੰਘ , ਪ੍ਰਭਜੀਤ ਸਿੰਘ ,ਜਗਦੀਪ ਸਿੰਘ ,ਮਲਕੀਤ ਸਿੰਘ ,ਕਿਰਪਾਲ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ ,ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ' ਗੁਰਮੇਲ ਸਿੰਘ ,ਬੂਟਾ ਸਿੰਘ ਰਣਜੀਤ ਸਿੰਘ ,ਯਾਦਵਿੰਦਰ ਸਿੰਘ ,ਹੀਰਾ ਸਿੰਘ ,ਵੀਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ,ਅਮਰੀਕ ਸਿੰਘ,ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ  ਮੌਜੂਦ ਸਨ
Have something to say? Post your comment