Saturday, April 20, 2019
FOLLOW US ON

News

ਕਿਥੇ ਮਾਰੀ ਟਰੈਵਲ ਏਜੰਟਾਂ ਨੇ ਪੱਤਰਕਾਰ ਦੇ ਭਰਾ ਨਾਲ ਠੱਗੀ ? ਸਖਤ ਕਰਵਾਈ ਦੀ ਕੀਤੀ ਮੰਗ

February 12, 2019 09:02 PM
ਕਿਥੇ ਮਾਰੀ ਟਰੈਵਲ ਏਜੰਟਾਂ ਨੇ ਪੱਤਰਕਾਰ ਦੇ ਭਰਾ ਨਾਲ ਠੱਗੀ ? ਸਖਤ ਕਰਵਾਈ ਦੀ ਕੀਤੀ ਮੰਗ 
 
 ਜੰਡਿਆਲਾ ਗੁਰੂ 12 ਫਰਵਰੀ ਵਰਿੰਦਰ ਸਿੰਘ :-  ਪਿਛਲੇ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਰਾਹੀ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਨੁੰ  ਜਿਸ ਨੋਜਵਾਨਾ ਨੇ ਅਰਮੀਨੀਆਂ ਵਿੱਚੋ ਮਦਦ ਲਈ ਬੇਨਤੀ ਕੀਤੀ, ਉਹਨਾਂ ਵਿੱਚ ਹਰਮਨਦੀਪ ਸਿੰਘ, ਸਮਸ਼ੇਰ ਸਿੰਘ ਪਤਨੀ ਪਿੰਕੀ, ਅਤੇ ਜਤਿੰਦਰਪਾਲ ਸਿੰਘ ਪੁਤਰ ਸੁੱਖਵਿੰਦਰ ਸਿੰਘ ਪਿੰਡ ਜੋਧਾ ਨਗਰੀ ਸਨ । ਜਤਿੰਦਰਪਾਲ ਸਿੰਘ ਦੇ ਭਰਾ ਕਰਨਜੀਤ ਸਿੰਘ (ਪੱਤਰਕਾਰ) ਨੇ ਦੱਸਿਆਂ ਕਿ 4 ਨਵੰਬਰ ਨੂੰ ਉਹ ਜੈਪੁਰ ਤੋਂ  ਜਤਿੰਦਰਪਾਲ ਨੂੰ ਅਰਮੀਨੀਆਂ ਦੀ ਫਲਾਈਟ ਕਰਾਉਣ ਲਈ ਗਏ, 15 ਦਿਨ ਪਹਿਲਾ ਏਜੰਟ ਗੋ੍ਹ ਕੋਮਲ,ਪਲਵਿੰਦਰ , ਜਸਵਿੰਦਰ,ਜੱਸੀ ਨੂੰ ਢਿਲਵਾਂ ਦੁਕਾਨ ਤੇ ਮਿਲੇ ਅਤੇ ਪਾਸਪੋਰਟ ਦਿਤਾ । ਉਹਨਾਂ 60000 ਹਜ਼ਾਰ ਰੁਪਏ ਟਿਕਟ ਲਈ ਇੰਤਜਾਮ ਕਰਨ ਲਈ ਕਿਹਾ  ਜੋ ਅਸੀ 10 ਦਿਨ ਬਾਅਦ ਵੀਜਾਂ ਆਉਣ ਤੇ ਪਲਵਿੰਦਰ ਅਤੇ ਹਰਪ੍ਰੀਤ ਦੇ ਜੁਆਇੰਟ ਅਕਾਊਂਟ  ਪੰਜਾਬ ਐਂਡ ਸਿੰਧ ਬੈਂਕ ਵਿੱਚ ਪਾਇਆਂ । 4 ਨੰਵਬਰ  ਜੈਪੁਰ ਏਅਰਪੋਰਟ ਤੇ ਗੁਰਦੇਵ ਸਿੰਘ ਬਾਰਾ ਕੁਝ ਹੋਰ ਮੁੰਡਿਆਂ ਨੂੰ ਲੈਕੇ ਇਨੋਵਾ ਗੱਡੀ ਤੇ ਸਾਨੂੰ ਮਿਲਿਆਂ ਜੋ ਇਸ ਗਰੋਹ ਲਈ ਟਰਾਸਪੋਟਿੰਗ ਦਾ ਕੰਮ ਕਰਦਾ ਹੈ । 
  4 ਨਵੰਬਰ ਨੂੰ ਸਵੇਰ 4 ਵਜੇ  ਫਲਾਈਟ ਹੋਣ ਤੇ ਹਰਪੀ੍ਤ ਦਾ ਫੋਨ ਆਇਆ ਕਿ 240000 ਬੁੱਢੇ ਥੇ ਜਸਵਿੰਦਰ ਜੱਸੀ  ਦੇ ਘਰ ਦੇ ਆਉ ਜੇਕਰ ਪੈਸੇ ਨਾ ਪਹੁੰਚੇ ਤਾਂ ਜਤਿੰਦਰਪਾਲ ਦੀ ਮੇਰੀ ਕੋਈ ਜਿੱਮੇਵਾਰੀ ਨਹੀ ।  ਕੁਝ ਦਿਨ ਬਾਅਦ ਹਰਪੀ੍ਤ ਨੇ ਧਮਕੀ ਵੀ ਦਿੱਤੀ ਕਿ ੍ਪੰਜਾਬ ਆਪਣੇ ਘਰਦਿਆਂ ਨੂੰ ਕੁਝ ਨਹੀ ਦੱਸਣਾ, ਜਤਿੰਦਰਪਾਲ ਸਹਿਮ ਗਿਆਂ । ਇਥੇ ਦੱਸਣਯੋਗ ਹੈ ਕਿ ਹਰਪੀ੍ਤ ਨੇ 50000 ਸੈਲਰੀ, 20000 ਉਵਰਟਾਇਮ ਖਾਣਾ ਤੇ ਰਹਿਣ ਸਹਿਣ ਕੰਪਣੀ ਦੱਸਿਆ ਸੀ। ਕੁਝ ਦਿਨ ਬਾਅਦ ਨਜਦੀਕੀ ਪਿੰਡ ਲੜਕੇ ਨੇ ਅਰਮੀਨੀਆਂ ਤੋ ਫੋਨ ਕਰਕੇ ਦੱਸਿਆਂ ਕਿ ਇਥੇ ਕੋਈ ਕੰਮ ਨਹੀ ਹੈ ਅਤੇ ਜਤਿੰਦਰਪਾਲ ਨੂੰ ਧਮਕਾਇਆ  ਗਿਆ ਹੈ ਕਿ ਘਰ ਕੁਝ ਨਾਂ ਦੱਸੇ। ਅਗਲੇ ਦਿਨ ਜਤਿੰਦਰਪਾਲ ਦਾ ਫੋਨ ਆਇਆ ਕਿ ਉਹ ਬਹੁਤ ਡਿਪਰੈਸ਼ਨ ਵਿੱਚ ਹੈ ਅਤੇ ਹਰਪੀ੍ਤ ਏਜੰਟ ਗਰੋਹ ਪੰਜਾਬ ਦੇ ਨੌਜਵਾਨਾ ਨਾਲ ਧੋਖਾ ਕਰਕੇ ਅਰਮੀਨੀਆਂ ਭੇਜ ਰਹੀ ਹੈ 
  ਕਰਨਵੀਰ ਨੇ ਦੱਸਿਆ ਕਿ ਇਸ ਸਬੰਧੀ ਅਸੀ ਡੀ, ਐਸ,ਪੀ ਦਵਿੰਦਰ ਸਿੰਘ ਭੁਲੱਥ ਕੋਲ ਗਏ ਅਤੇ ਸਾਰੀ ਕਹਾਣੀ ਬਿਆਨ ਕੀਤੀ ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਢਿਲਵਾਂ ਥਾਣਾ ਧਾਰਾ  154-420   ਐਫ ਆਈ ਆਰ ਨੰਬਰ 0008 ਦਰਜ ਕੀਤਾਂ । ਫਿਰ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ  ਐਮ,ਐਲ,ਏ ਸੁਨਾਮ ਅਮਨ ਅਰੋੜਾ ਦੀ ਮਦਦ ਨਾਲ  ਐਮ ਪੀ  ਭਗਵੰਤ ਮਾਨ  ਦੇ ਧਿਆਨ ਵਿੱਚ ਲਿਆਦਾਂ ਜਿਸ ਤੇ ਕਰਵਾਈ ਕਰਦਿਆਂ ਮਾਨ  ਨੇ ਅਰਮੀਨੀਆਂ ਵਿੱਚ ਨੌਜਵਾਨਾ ਨਾਲ ਗੱਲ ਕੀਤੀ ਅਤੇ ਆਪਣੀ ਮਿਹਨਤ ਸਦਕਾ ਨੌਜਵਾਨਾਂ ਨੂੰ ਵਾਪਿਸ ਉਹਨਾਂ ਦੇ ਘਰੋਂ ਘਰੀ ਪਹੁੰਚਾ ਦਿੱਤਾ । 
ਉਧਰ ਹਰਪੀ੍ਤ ਵੱਲੋ ਅਪਣੀ ਸਫਾਈ ਵਿੱਚ ਭੇਜੀ ਗਈ ਵੀਡੀਓ ਬਾਰੇ  ਜਤਿੰਦਰਪਾਲ , ਸ਼ਮਸ਼ੇਰ ਸਿੰਘ, ਹਰਮਨ ਸਿੰਘ , ਸਾਥੀਆਂ ਨੇ ਦੱਸਿਆਂ ਕਿ ਇਹ ਵੀਡੀਓ ਬਿਲਕੁਲ ਝੂਠੀ ਹੈ ਅਤੇ ਪ੍ਰਸ਼ਾਸ਼ਨ ਦੇ ਅੱਖੀ ਘੱਟਾ ਪਾਉਣ ਲਈ ਬਣਾਈ ਗਈ ਉਹਨਾਂ ਦੱਸਿਆ ਕਿ ਸਾਡੇ ਕੋਲ ਸਾਰੇ ਸਬੂਤ ਹਨ ਜਿਸ ਦਾ ਖਲਾਸਾ ਸਮਾ ਆਉਣ ਤੇ ਕਰਾਗੇ। ਅਰਮਾਨੀਆਂ ਤੋਂ ਵਾਪਿਸ ਆਏ ਨੌਜਵਾਨਾਂ ਦੇ ਪਰੀਵਾਰਕ ਮੈਬਰਾਂ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਅਜਿਹੇ ਏਜੰਟ ਗੋ੍ਹਾ ਤੇ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਗਰੀਬ ਬੇਰੋਜਗਾਰਾਂ ਦੀ ਧੋਖੇ ਨਾਲ ਲੁੱਟ ਕਰਦੇ ਹਨ।
Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-