Thursday, May 23, 2019
FOLLOW US ON

Article

ਸੰਗੀਤਕ ਸੁਰਾਂ ਰਾਹੀਂ ਲੋਕਾਂ ਨਾਲ ਸਾਝਾਂ ਪਾ ਰਿਹਾ - ਮਨਜਿੰਦਰ ਤਨੇਜਾ ਫਾਜਿਲਕਾ

February 15, 2019 10:55 PM

ਸੰਗੀਤਕ ਸੁਰਾਂ ਰਾਹੀਂ ਲੋਕਾਂ ਨਾਲ ਸਾਝਾਂ ਪਾ ਰਿਹਾ - ਮਨਜਿੰਦਰ ਤਨੇਜਾ ਫਾਜਿਲਕਾ
ਜੋ ਇਨਸਾਨ ਆਪਣੇ-ਆਪ ਵਿੱਚ ਹਿੰਮਤ ਦੀ ਭਾਵਨਾ ਰੱਖਦਾ ਹੋਣ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਨੇ, ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਆਂ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚੱਲਦਾ ਹੀ ਰਹਿੰਦਾ। ਬਾਕੀ ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ-ਦਰ-ਕਦਮ ਮਿਲਾਕੇ ਚੱਲਦੇ ਨੇ ਅਤੇ ਜਿਹੜੇ ਅਜਿਹਾ ਕਰਦੇ ਨੇ, ਜਨਾਬ ਉਹੀ ਲੋਕ ਆਪਣੀਆਂ ਮਿਥੀਆਂ ਹੋਈਆ ਮੰਜ਼ਿਲਾਂ ਤੇ ਇੱਕ-ਨਾ-ਇੱਕ ਦਿਨ ਜ਼ਰੂਰ ਪਹੁੰਚਦੇ ਨੇ। ਜੋ ਲੋਕ ਇਸ ਸੰਗੀਤਕ ਖੇਤਰ ਵਿੱਚ ਆਪਣੇ ਉਸਤਾਦਾਂ ਦੀ ਮਾਰ ਸਹਿ-ਸਹਿ ਕੇ, ਜ਼ਿੰਦਗੀ ਦੀਆਂ ਅਨੇਕਾਂ ਤੰਗੀਆਂ -ਤੁਰਸ਼ੀਆਂ 'ਚੋਂ ਗੁਜ਼ਰ ਕੇ, ਆਪਣੀ ਅਣਥੱਕ ਮਿਹਨਤ, ਦ੍ਰਿੜ-ਇਰਾਦੇ ਅਤੇ ਆਪਣੀ ਸ਼ੁਰੀਲੀ ਅਵਾਜ਼ ਦੇ ਨਾਲ ਇਸ ਖੇਤਰ ਵਿੱਚ ਆਉਦੇ ਨੇ, ਉਹਨਾਂ ਦੇ ਕਦਮ ਦੇਰ-ਸਵੇਰ ਆਪਣੀ ਮਿਥੀ ਹੋਈ ਮੰਜ਼ਿਲ ਵੱਲ ਵੱਧਦੇ ਹੀ ਰਹਿੰਦੇ ਨੇ। ਬਾਕੀ ਜਿਸ ਮਨ ਵਿੱਚ ਕੁਝ ਅਲੱਗ ਕਰਨ ਦੀ ਤਮੰਨਾ ਹੋਵੇ, ਜਨਾਬ! ਉਹਦੇ ਲਈ ਉੱਪਰ ਵਾਲਾ ਕੋਈ-ਨਾ-ਕੋਈ ਢੋਹ ਲਾ ਈ ਦਿੰਦਾ, ਅਜਿਹਾ ਹੀ ਹੈ, ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ
ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਮਨਜਿੰਦਰ ਤਨੇਜਾ, ਸੰਗੀਤਕ ਸੁਰਾਂ ਦੇ ਜਰੀਏ ਗਾਇਕੀ ਦੇ ਪਿੜ ਵਿੱਚ ਆਪਣੀ ਨਿਵੇਕਲੀ ਥਾਂ ਬਣਾਉਣ ਵਿਚ ਪੂਰੀ ਤਰਾਂ ਕਾਮਯਾਬ ਹੋਇਆ ਹੈ। ਫਾਜਿਲਕਾ ਵਿੱਚ ਜਨਮੇ ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਨੂੰ ਸੰਗੀਤ ਦੀ ਗੁੜਤੀ ਵਿਰਸੇ ਵਿਚ ਹੀ ਮਿਲੀ ਹੈ। ਇਲਾਕੇ ਦੇ ਮਹਾਨ ਸੰਗੀਤਕਾਰ ਗਿਆਨੀ ਅਮਰ ਸਿੰਘ ਤਨੇਜਾ ਨੂੰ ਆਪਣਾ ਉਸਤਾਦ ਧਾਰ ਕੇ ਅਤੇ ਆਪਣੇ ਪਿਤਾ ਗਿਆਨੀ ਮੋਹਨ ਸਿੰਘ ਪਾਸ ਉਸ ਨੇ ਸੰਗੀਤਕ ਬਾਰੀਕੀਆਂ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਸੰਗੀਤਕਾਰ ਮਾਸਟਰ ਕ੍ਰਿਸਨ ਸਾਂਤ, ਡਾ. ਵਿਜੈ ਪ੍ਰਵੀਨ ਅਤੇ ਸ੍ਰੀ ਰੋਸਨ ਲਾਲ ਸਰਮਾ ਪਾਸੋਂ ਵੀ ਸਮੇਂਂ ਸਮੇਂ ਸਿਰ ਪੂਰਨ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ। ਪੜਾਈ ਦੇ ਨਾਲ-ਨਾਲ ਪ੍ਰਾਚੀਨ ਕਲਾ ਕੇਂਦਰ ਚੰਡੀਗੜ ਤੋਂ ਐਮ.ਏ. ਕੀਤੀ। ਮਨਜਿੰਦਰ ਤਨੇਜਾ ਨੇ ਪੰਜਾਬ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਬਤੌਰ ਮਿਊਜੀਸੀਅਨ ਪੰਜਾਬ ਦੇ ਨਾਮਵਰ ਗਾਇਕਾਂ ਨਾਲ ਸਟੇਜਾਂ ਤੇ ਸੰਗਤ ਵੀ ਕੀਤੀ। ਜਿਨਾਂ ਵਿਚ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ, ਸੁਰਿੰਦਰ ਕੌਰ, ਡੋਲੀ ਗੁਲੇਰੀਆ, ਸੁਰਿੰਦਰ ਛਿੰਦਾ, ਚਾਂਦੀ ਰਾਮ ਚਾਂਦੀ, ਜਸਵਿੰਦਰ ਯਮਲਾ, ਨਿਰਮਲ ਸਿੱਧੂ, ਨਰਿੰਦਰ ਬੀਬਾ, ਪਰਮਿੰਦਰ ਸੰਧੂ, ਅਸੌਕ ਮਸਤੀ, ਧਰਮਪ੍ਰੀਤ, ਜਸਵਿੰਦਰ ਬਰਾੜ, ਸਵਰਨ ਬਾਵਾ, ਬਲਕਾਰ ਸਿੱਧੂ, ਹਰਭਜਨ ਮਾਨ ਆਦਿ ਗਾਇਕਾਂ ਦੇ ਨਾਂ ਵਿਸ.ੇਸ ਤੌਰ ਤੇ ਵਰਨਣਯੋਗ ਹਨ। ਸਟੇਜ ਸੇਅ ਨਾਲ-ਨਾਲ ਲਗਭਗ 50 ਦੇ ਕਰੀਬ ਵੱਖ-ਵੱਖ ਕਲਾਕਾਰਾਂ ਦੀ ਆਵਾਜ ਵਿੱਚ ਰਿਕਾਰਡ ਹੋਈਆਂ ਆਡਿਓ ਕੈਸਟਾਂ ਦਾ ਸੰਗੀਤ ਵੀ ਤਿਆਰ ਕਰ ਚੁਕਿਆ ਹੈ। ਪੰਜਾਬ ਆਡਿਓ ਕੈਸਟ ਕੰਪਨੀ ਜਲੰਧਰ ਵੱਲੋਂ ਉਸਦੀ ਸੁਰੀਲੀ ਅਵਾਜ ਵਿਚ ਗਾਏ ਗੀਤਾਂ ਦੀ ਕੈਸਟ “‘ਪੰਜਾਬੀਆਂ ਦਾ ਢੋਲ“’ਦੇ ਟਾਈਟਲ ਹੇਠ ਮਾਰਕੀਟ ਵਿਚ ਰਿਲੀਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਦੀ ਅਵਾਜ ਵਿੱਚ “ਪੁੱਤ ਸਰਦਾਰਾਂ ਦੇ“, “ਇਸਕ ਦੇ ਨਾਗ“, “ਮਹਿਕ ਮਾਲਵੇ ਦੀ“ ਅਤੇ “ਫਾਜਿਲਕਾ ਦੇ ਗੀਤ“ਵੀ ਰਿਲੀਜ ਕੀਤੇ ਗਏ। ਜਲੰਧਰ ਦੂਰਦਰਸਨ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਸ ਦਾ ਸੰਗੀਤ ਸਿਰ ਚੜ ਕੇ ਬੋਲਿਆ ਹੈ। ਅਖਬਾਰਾਂ ਦੇ ਕਾਲਮਾਂ ਵਿੱਚ ਉਸਦੇ ਕਾਵਿ-ਵਿਅੰਗ ਤੇ ਗੀਤ ਵੀ ਪ੍ਰਕਾਸਿਤ ਹੋਏ ਹਨ। ਹੰਸ ਰਾਜ ਹੰਸ, ਨਿਰਮਲ ਸਿੱਧੂ, ਸਾਬਰ ਕੋਟੀ  ਮਨਜਿੰਦਰ ਤਨੇਜਾ ਦੇ ਪੰਸੀਦਾ ਗਾਇਕ ਹਨ, ਜਿਨਾਂ ਤੋਂ ਉਹ ਵਿਸੇਸ ਤੌਰ ਤੇ ਪ੍ਰਭਾਵਿਤ ਹੋਇਆ ਹੈ। ਮਨਜਿੰਦਰ ਤਨੇਜਾ ਵਲੋਂ ਚਲਾਏ ਜਾ ਰਹੇ ਤਨੇਜਾ ਸੰਗੀਤ ਕਲਾ ਕੇਂਦਰ ਵਿਚੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦੀ ਗਿਣਤੀ ਹਜਾਰਾਂ ਵਿਚ ਪਹੁੰਚ ਚੁੱਕੀ ਹੈ। ਉਹਨਾਂ ਪਾਸੋਂ ਸੰਗੀਤ ਪ੍ਰਾਪਤ ਕਰਨ ਵਾਲੇ ਸਾਗਿਰਦਾਂ ਵਿਚੋਂ ਗੁਰਨਾਮ ਭੁੱਲਰ (ਅਵਾਜ ਪੰਜਾਬ ਦੀ), ਹਰਜੀਤ ਹੀਰਾ, ਜਸਵਿੰਦਰ ਜੱਸੀ, ਗੋਰਵ ਬੱਬਰ, ਐਮ ਰਾਜ ਢਿੱਲੋਂ ਅਤੇ ਤਲਵਿੰਦਰ ਸਿੰਘ ਗੋਪੀ ਦੇ ਨਾਂ ਵਿਸੇਸ ਤੌਰ ਤੇ ਵਰਨਣਯੋਗ ਹਨ। ਹਾਲ ਵਿੱਚ ਹੀ ਭਾਈ ਚਰਨਜੀਤ ਸਿੰਘ ਕੋਟਕਪੂਰਾ ਦੀ ਸੁਰੀਲੀ ਅਵਾਜ ਵਿੱਚ ਗੁਰਬਾਣੀ ਸਬਦਾਂ ਦੀ ਨਵੀਂ ਕੈਸਟ “ਜਿਨਿ ਜਿਨਿ ਨਾਮੁ ਧਿਆਇਆ“, ਜਿਸਦਾ ਸੰਗੀਤ ਮਨਜਿੰਦਰ ਤਨੇਜਾ ਵਲੋਂ ਪੂਰੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਹ ਕੈਸਟ ਜਲਦ ਹੀ ਮਾਰਕੀਟ ਵਿਚ ਰਿਲੀਜ ਕੀਤੀ ਜਾ ਰਹੀ ਹੈ। ਸਮੇਂ-ਸਮੇਂ ਸਿਰ ਮਿਲੇ ਸਹਿਯੋਗ ਸਦਕਾਂ ਪੀ.ਐਸ. ਪੂਰੇਵਾਲ (ਫਿਲਮ ਐਂਡ ਮਿਊਜਿਕ) ਸੰਗੀਤਕਾਰ ਜੰਗਾ ਕੈਂਥ ਲੁਧਿਆਣਾ, ਸੁਰਿੰਦਰ ਸਿੰਘ ਚੱਕਪੱਖੀ ਅਤੇ ਨਵਦੀਪ ਅਸੀਜਾ ਦਾ ਉਹ ਦਿਲੋਂ ਰਿਣੀ ਹੈ।
ਅੱਜਕੱਲ ਫਾਜਿਲਕਾ ਵਿਖੇ ਆਪਣੇ ਪਰਿਵਾਰ ਨਾਲ ਖੁਸ਼ੀਆ ਭਰੀ ਜ਼ਿੰਦਗੀ ਗੁਜ਼ਾਰ ਰਿਹਾ, ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਦੇ ਨਾਲ ਹਰ ਦਿਲ 'ਤੇ ਰਾਜ਼ ਕਰੇ ਅਤੇ ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇ।
ਗੁਰਬਾਜ ਗਿੱਲ

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-