Poem

ਦੁੱਖੀ ਪਰਿਵਾਰ ਸਹੀਦਾਂ ਦੇ/ਮੱਖਣ ਸ਼ੇਰੋਂ ਵਾਲਾ

February 16, 2019 09:54 PM
Makhan Shero Wala
ਸੁਰਤ ਨਹੀਂ ਕੋਈ ਮਾਪਿਆਂ ਨੂੰ,
ਹੰਝੂਆਂ ਦੇ ਹੜ ਵਗਦੇ ਪਏ।
ਗੋਲੀਆਂ ਟੀਕਿਆਂ ਦੇ ਅਸਰ ਨਾ,
ਭਾਵੇਂ ਬਹੁਤੇ ਓਹਨਾਂ ਲਗਦੇ ਪਏ।
 
ਪੱਤਰਕਾਰ ਵੀ ਕੁੱਝ ਐਂਵੇ ਪੁੱਛਦੇ,
ਮਰ ਮਰ ਜਾਣ ਸੁਣ ਸਵਾਲਾਂ ਨੂੰ।
ਕਦੋਂ ਗਿਆ ਕਦੋਂ ਗੱਲ ਹੋਈ ਥੋਡੀ,
ਚੇਤੇ ਕਰਵਾਓਂਦੇ ਚੰਦਰੇ ਖਿਆਲਾਂ ਨੂੰ।
 
ਇੱਕ ਰੋਂਦਾ ਬਾਪੂ ਦੱਸਦਾ ਪਿਆ,
ਵਿਆਹ ਸੀ ਨਵੰਬਰ ਮਹੀਨੇ ਚ।
ਇੱਕ ਸੁਹਾਗਣ ਚੂੜਾ ਭੰਨਦੀ ਸੀ,
ਮੇਰੇ ਵੀ ਮਾਰ ਦਿਓ ਗੋਲੀ ਸੀਨੇ ਚ।
 
ਲੀਡਰ ਰੋਟੀਆਂ ਸੇਕਣਗੇ ਸਿਆਸੀ,
ਹੁਣ ਤੋਂ ਹੀ ਇਹ ਕੰਮ ਚ ਜੁੱਟ ਗਏ।
ਕੀ ਬੀਤ ਦੀ ਪੁੱਛੋ ਪਰਿਵਾਰ ਕੋਲੋਂ,
ਜੀਹਦੇ ਨੈਣਾਂ ਦੇ ਬੱਲਬ ਫੁੱਟ ਗਏ।
 
ਮਨ ਭਰ ਆਓਂਦਾ ਹਾਲ ਵੇਖ ਕੇ,
ਸੁਣ ਕੇ ਬੋਲ ਵਿਚਾਰੇ ਜਵਾਕਾਂ ਦੇ।
ਹਾਏ ਕੋਈ ਨਾ ਕਦੇ ਵੀ ਬਸ ਪਵੇ,
ਮੱਖਣ ਸ਼ੇਰੋਂ ਕਹੇ ਭੈੜੇ ਹਲਾਤਾਂ ਦੇ।
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ98787-98726
Have something to say? Post your comment