Thursday, May 23, 2019
FOLLOW US ON

Article

ਭਾਗਾ ਵਾਲਾ ਦਿਨ ਜਾ?

February 16, 2019 10:14 PM

            ਭਾਗਾ ਵਾਲਾ ਦਿਨ ਜਾ? 
ਸੁਰਜੀਤ ਕੌਰ ਤੋ ਅੱਜ ਆਪਣੀ ਖੁਸ਼ੀ ਨਹੀ ਸਾਭੀ ਜਾ ਰਹੀ ਸੀ।ਖੁਸ਼ੀ ਚ ਉਸ ਦੇ ਪੈਰ ਧਰਤੀ ਤੇ ਨਹੀ ਲੱਗ ਰਹੇ ਸਨ ਕਿਉਂਕਿ ਉਸ ਦੇ ਇਕਲੌਤੇ ਪੁੱਤ ਨੇ ਅੱਜ ਆਪਣੀ ਜੰਝ ਜੋ ਚੜਨਾ ਸੀ।ਪੂਰੇ ਘਰ ਵਿੱਚ ਰੌਣਕ ਸੀ ਸਾਰੇ ਸਾਕ ਸੰਬੰਧੀ ਰਿਸ਼ਤੇਦਾਰਾ ਨੂੰ ਸੱਦਾ ਦਿੱਤਾ ਸਾਰੇ ਜਾਣੇ ਖੁਸ਼ੀ ਸਾਂਝੀ ਕਰਨ ਲਈ ਇਕੱਠੇ ਹੋਏ।ਪੂਰਾ ਘਰ ਰੰਗ ਬਿਰੰਗੇ ਛੋਟੇ ਛੋਟੇ ਬਲਬਾ ਦੇ ਨਾਲ ਜਗਮਗਾ ਰਿਹਾ ਸੀ।ਕੁੜੀਆ ਨੇ ਰਲ ਮਿਲ ਸੇਹਰੇ ਬੰਨੇ ਸਗਨਾ ਦੇ ਗੀਤ ਗਾਏ ਤੇ ਭਾਬੀ ਨੇ ਅੱਖਾ ਚ ਸੁਰਮਾ ਪਾਇਆ ਅਤੇ ਬਰਾਤ ਨੂੰ ਵਿਆਹ ਵਾਲੀ ਕੁੜੀ ਦੇ ਘਰ ਵੱਲ ਚਾਲੇ ਪਾ ਦਿੱਤਾ।ਸਾਰੇ ਕਾਰਜ ਵਧੀਆ ਹੋਏ।ਸ਼ਾਮ ਨੂੰ ਪੁੱਤ ਜਦ ਵਹੁਟੀ ਨੂੰ ਘਰ ਲੈ ਆਇਆ ਤਾ ਸੁਰਜੀਤ ਕੌਰ ਨੇ ਵਿਆਦੜ ਜੋੜੀ ਉਤੋ ਪਾਣੀ ਵਾਰ ਕੇ ਪੀਤਾ ਨੂੰਹ ਪੁੱਤ ਨੂੰ ਸੌ ਸੌ ਅਸੀਸਾ ਦਿੱਤੀਆ।ਸਾਰੇ ਸਰੀਕੇ ਨੇ ਸੁਰਜੀਤ ਕੌਰ ਨੂੰ ਵਧਾਈਆ ਦਿੱਤੀਆ।ਵਹੁਟੀ ਵੀ ਰੱਜ ਕੇ ਸੋਹਣੀ ਜਾਣੀ ਚੰਨ ਦਾ ਟੁਕੜਾ ਹੋਵੇ।ਸਾਰੇ ਪਿੰਡ ਵਿੱਚ ਏਸ ਸੋਹਣੀ ਜੋੜੀ ਦੀ ਚਰਚਾ ਸੀ।ਸਮਾ ਗੁਜਰਿਆ ਮਸਾ ਸਾਲ ਕੁ ਬੀਤਿਆ ਹੋਣਾ ਵਹੁਟੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ।ਹਰ ਰੋਜ ਦਾ ਨਿੱਕੀ ਨਿੱਕੀ ਗੱਲ ਦਾ ਲੜਾਈ ਝਗੜਾ ਹੁਣ ਆਮ ਗੱਲ ਹੋ ਗਿਆ। ਸੁਰਜੀਤ ਕੌਰ ਦਾ ਇਕੱਲਾ ਪੁੱਤ ਲਾਡਾ ਚਾਂਵਾ ਨਾਲ ਪਾਲਿਆ ਉਹ ਵੀ ਹੋਲੀ ਹੋਲੀ ਆਪਣੀ ਘਰ ਵਾਲੀ ਦਾ ਪਾਸਾ ਲੈਣ ਲੱਗ ਪਿਆ।ਹੁਣ ਸੁਰਜੀਤ ਕੌਰ ਅਤੇ ਉਸ ਦੇ ਘਰ ਵਾਲੇ ਦੀ ਨੂੰਹ ਪੁੱਤ ਮੂਹਰੇ ਕੋਈ ਪੇਸ਼ ਨਾ ਚੱਲੇ।ਨੂੰਹ ਰੋਟੀ ਪਾਣੀ ਚੰਗਾ ਦੇਣੋ ਵੀ  ਹਟ ਗਈ।ਮਾਂ-ਬਾਪ ਬਥੇਰੇ ਹਾੜੇ ਕੱਢੇ ਪਰ ਪੁੱਤ ਹਮੇਸ਼ਾ ਘਰ ਵਾਲੀ ਦਾ ਪੱਖ ਪੂਰਦਾ।ਮਾਂ-ਬਾਪ ਅੰਦਰੋ ਅੰਦਰੀ ਝੁਰਦੇ ਪਰ ਕੋਈ ਵਾਹ ਨਾ ਚੱਲੇ।ਕਦੇ ਕਦੇ ਇਕੱਲੇ ਬੈਠੇ ਸੋਚ ਦੇ ਜੇਕਰ ਸਾਡੇ ਇੱਕ ਧੀ ਹੁੰਦੀ ਦੁੱਖ ਦੇ ਚਾਰ ਦਿਹਾੜੇ ਉਸ ਕੋਲ ਕੱਟ ਆਉਂਦੇ।ਇੱਕ ਦਿਨ ਐਸਾ ਆਇਆ ਵਹੁਟੀ ਨੇ ਸੱਸ ਸਹੁਰੇ ਨੂੰ ਸਾਂਭਣ ਤੋ ਕੋਰੀ ਨਾਹ ਕਰ ਦਿੱਤੀ।ਕਰ ਕਰਾ ਕੇ ਨੂੰਹ ਪੁੱਤ ਨੇ ਇਹ ਗੱਲ ਨਬੇੜ ਲਈ ਕੇ ਕਿਉ ਨਾ ਏਸ ਬੁੜੇ ਬੁੜੀ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਏ।ਇਸ ਗੱਲ ਦੀ ਕਨਸੋਅ ਸੁਰਜੀਤ ਕੌਰ ਦੇ ਕੰਨੀ ਪੈ ਗਈ।ਉਸ ਦੇ ਪੈਰਾ ਥੱਲਿਉ ਜਮੀਨ ਨਿਕਲ ਗਈ ਬੁੱਢੇ ਸਰੀਰ ਦੇ ਪਿੰਜਰ ਚ ਹਾੜ ਦੇ ਦਿਨਾ ਵਿੱਚ ਪੋਹ ਮਾਘ ਦੀ ਠੰਡ ਵਰਗੀ ਕੰਬਣੀ ਛਿੜ ਗਈ।ਜਿਸ ਪੁੱਤ ਨੂੰ ਉਸ ਨੇ ਭੁੱਖੇ ਰਹਿ ਰਹਿ ਪਾਲਿਆ ਪਤਾ ਨਹੀ ਮਾੜੇ ਦਿਨਾ ਚ ਕਿਹੜੇ ਢੰਗ ਨਾਲ ਘਰ ਦਾ ਗੁਜਾਰਾ ਤੋਰਿਆ ਤੇ ਜਦ ਸੁਖ ਵੇਖਣ ਦਾ ਟਾਈਮ ਆਇਆ ਤਾ ਇਹ ਕੀ ਭਾਣਾ ਵਾਪਰ ਰਿਹਾ।ਉਸ ਦਾ ਜੀਅ ਕਰੇ ਕਿ ਉਹ ਕੰਧਾ ਦੇ ਗਲ ਲੱਗ ਕੇ ਉੱਚੀ ਉੱਚੀ ਰੋਏ।ਪਰ ਸੁਰਜੀਤ ਕੌਰ ਹੁਣ ਕਰੇ ਵੀ ਤਾ ਕੀ ਕਰੇ ਹੁਣ ਜਦ ਆਪਣਾ ਖੂਨ ਹੀ ਚਿੱਟਾ ਹੋ ਗਿਆ ਸੀ।ਦੋਸ ਕਿਸਦੇ ਸਿਰ ਮੜੇ।ਘਰ ਵਾਲਾ ਵੀ ਸੱਤਰਾ ਨੂੰ ਟੱਪਿਆ ਵਕਤ ਦੀ ਮਾਰ ਅੱਗੇ ਬੇਬੱਸ ਹੋ ਚੁੱਕਿਆ ਸੀ।ਦੋਵੇ ਜੀ ਹੁਣ ਨਾ ਜਿਉਂਦਿਆ ਚ ਨਾ ਮਰਿਆ ਚ।ਕਦੇ ਉਹ ਆਪਣੀ ਕਿਸਮਤ ਨੂੰ ਕੋਸਦੇ ਕਦੇ ਰੱਬ ਨੂੰ ਉਲਾਂਭਾ ਜਿਹਾ ਦਿੰਦੇ।ਹੁਣ ਉਹ ਸੋਚ ਚ ਭੁੱਬੀ ਆਪ ਮੁਹਾਰੇ ਕਹਿ ਰਹੀ ਸੀ।ਜਿਸ ਦਿਨ ਪੁੱਤ ਵਹੁਟੀ ਲੈ ਕੇ ਆਇਆ ਸੀ ਉਹ ਦਿਨ ਭਾਗਾ ਭਰਿਆ ਸੀ ਜਾ ਫਿਰ ਮਨਹੂਸ ਦਿਨ।ਜਿਸ ਦੇ ਕਰਕੇ ਸਾਨੂੰ ਆਹ ਦਿਨ ਦੇਖਣੇ ਪਏ।
ਬਲਤੇਜ ਸੰਧੂ ਬੁਰਜ ਲੱਧਾ 
ਬਠਿੰਡਾ 

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-