Thursday, May 23, 2019
FOLLOW US ON

Article

ਗੁਹਜ ਰਤਨ ਭਾਗ - 15//ਗਿਆਨੀ ਗੁਰਮੁੱਖ ਸਿੰਘ ਖਾਲਸਾ

February 16, 2019 10:16 PM

ਰੂਪ

ਰੂਪ ਦੇ ਕਈ ਰੂਪ ਨੇ ਜਿਵੇਂ ਸ਼ਕਲ, ਸੂਰਤ, ਸੁਹੱਪਣ, ਮੁਹਾਂਦਰਾ, ਖ਼ੂਬਸੂਰਤੀ {ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ਰੂਪ  ਸ਼ਕਲ ਸੂਰਤ ਆਕਾਰ ਮੁਹਾਂਦਰਾ, ਸੁੰਦਰਤਾ ਖ਼ੂਬਸੂਰਤੀ, ਢੰਗ ਵਿਧੀ ਤਰੀਕਾ {ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ਸੰਸਕ੍ਰਿਤ ਰੂਪੰ -ਸੂਰਤ ਸੁੰਦਰਤਾ ਅਸਲੀਅਤ ਯਾ ਫਿਤਰਤ ੧. ਆਕਾਰ ਇਹ ਪਦ -ਨਿਰਾਕਾਰ- ਦੇ ਉਲਟ ਅਰਥ ਪ੍ਰਗਟ ਕਰਦਾ ਹੈ ।੨. ਸੂਰਤ ਸ਼ਕਲ । ੩. ਸੁੰਦਰਤਾ ।

ਜੀਵ ਆਤਮਾ ਆਪਣੀ ਮਾਂ ਨੂੰ ਆਪਣੀ ਵੇਦਨਾ ਦੱਸਦੀ ਹੈ । ਮੈਂ ਆਤਮਿਕ ਰੂਪ ਤੋਂ ਸੱਖਣੀ ਹਾਂਅਕਲ-ਹੀਣ ਹਾਂਮੇਰੇ ਅੰਦਰ ਆਤਮਿਕ ਤਾਕਤ ਵੀ ਨਹੀਂ ਹੈ । ਫਿਰ ਮੈਂ ਪਰਦੇਸਣ ਹਾਂ ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ । ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ਇਸ ਮਨੁੱਖਾ ਜਨਮ ਵਿਚ ਆਈ ਹਾਂ ।

ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥1॥ {ਪੰਨਾ 204}

੪. ਕਿਸੇ ਸ਼ੈ ਦਾ ਅਸਲੀ ਆਪਾ ਵਜੂਦ  ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ ।

 ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ {ਪੰਨਾ 284}

 ੫. ਸਦਰਸ਼ਤਾ ਉਹੋ ਜਿਹਾ ਜਿਵੇਂ ਅਗਨ ਤਪਤ ਲੋਹਾ ਅੱਗ ਦਾ ਰੂਪ ਹੈ ਹੂੑਬੑਹੂ ।

ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਰੂਪ ਹਨ। ਐ ਜੀਵ ਤੂੰ ਵੀ ਗੁਰੂ ਦੀ ਸ਼ਰਨ ਪਿਆ ਰਹਿ ।

ਗੁਰ ਨਾਨਕ ਦੇਵ ਗੋਵਿੰਦ ਰੂਪ’ {ਪੰਨਾ 1192}

੬. ਸੁੰਦਰਤਾ ਵਾਲੇ ਪਦਾਰਥ । ‘ ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ’ । ਸ਼੍ਰੀ ਗੁਰੂ ਗ੍ਰੰਥ ਕੋਸ਼}

ਆਕਾਰ ਬਣਾਉਣਾਰਚਨਾ ਕਰਨਾਸਮਝਾਕੇ ਕਹਿਣਾ ਬਹਸ ਕਰਨਾ। (2) ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾਨੀਲਾਪੀਲਾ ਲਾਲਹਰਾਭੂਰਾ ਅਤੇ ਚਿਤਕਬਰਾ । (3) ਸ਼ਕਲ. ਸੂਰਤ। (4) ਖੂਬਸੂਰਤੀ. (5) ਵੇਸ ਲਿਬਾਸ. "ਆਗੈ ਜਾਤਿ ਰੂਪ ਨ ਜਾਇ". (ਆਸਾ ਮਃ ੩)। (6) ਸੁਭਾਉ। (7) ਸ਼ਬਦ। (8) ਦ੍ਰਿਸ਼੍ਯ ਕਾਵ੍ਯ. ਨਾਟਕ। (9) ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈਜਿਵੇਂ- ਅਨਦ ਰੂਪ ਪ੍ਰਗਟਿਓ ਸਭ ਥਾਨਿ". (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ । {ਮਹਾਨ ਕੋਸ਼}

ਸੁੰਦਰਤਾ ਕਿਸੇ ਵਿਅਕਤੀਜਾਨਵਰਸਥਾਨਬਨਸਪਤੀਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ । ਸੁੰਦਰਤਾ ਦਾ ਅਧਿਅਨ ਸੁਹਜ ਸ਼ਾਸਤਰਸਮਾਜ ਸ਼ਾਸਤਰਸਾਮਾਜਕ ਮਨੋਵਿਗਿਆਨਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ । ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।

ਸੁੰਦਰਤਾ ਦਾ ਅਨੁਭਵ ਅਕਸਰ ਸੰਤੁਲਿਤ ਅਤੇ ਕੁਦਰਤ ਨਾਲ ਇਕਸੁਰ ਹੁੰਦਾ ਹੈਜੋ ਖਿੱਚ ਅਤੇ ਭਾਵਨਾਤਮਿਕ ਨਰੋਏਪਣ ਵੱਲ ਲੈ ਜਾਂਦਾ ਹੈ । ਕਿਉਂਕਿ ਇਹ ਇੱਕ ਵਿਅਕਤੀਪਰਕ ਅਨੁਭਵ ਹੋ ਸਕਦਾ ਹੈਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਸੁੰਦਰਤਾ ਵੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ।

ਇੱਕ ਖੂਬਸੂਰਤ ਔਰਤ ਦੀ ਪ੍ਰਸ਼ੰਸਾਬੋਰਿਸ ਪਸਤਰਨਾਕ ਨੇ ਕਿਹਾ ਸੀ ਕਿ ਉਸਦੀ ਖਿੱਚ ਦੇ ਰਹੱਸ ਦੀ ਥਾਹ ਪਾਉਣ ਦਾ ਕੰਮ ਜੀਵਨ ਦੀ ਬੁਝਾਰਤ ਨੂੰ ਸੁਲਝਾਉਣ ਦੇ ਸਮਾਨ ਹੈ । ਸੁੰਦਰਤਾ ਦਾ ਰਹੱਸ ਜੀਵਨ ਦਾ ਰਹੱਸ ਹੈ । ਰੂਪ-ਵਿਗਿਆਨ ਵਿਆਕਰਨ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ । ਵਿਆਕਰਨ ਦੀ ਦੂਜੀ ਸ਼ਾਖਾ ਵਾਕ-ਵਿਗਿਆਨ ਹੈ । ਭਾਸ਼ਾ-ਵਿਗਿਆਨੀਆਂ ਨੇ ਵੱਖ-ਵੱਖ ਦ੍ਰਿਸ਼ਟੀਆਂ ਤੋਂ ਰੂਪ-ਵਿਗਿਆਨ ਦੇ ਸੰਕਲਪ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ ।

ਰੂਪ-ਵਿਗਿਆਨਵਿਆਕਰਨ ਦੀ ਇੱਕ ਸ਼ਾਖਾ ਹੈ ਜੋ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸਰੋਕਾਰ ਰੱਖਦੀ ਹੈ । ਰੂਪ-ਵਿਗਿਆਨਪਰਿਭਾਸ਼ਿਕ ਸ਼ਬਦ ਹੈ ਜੋ ਸ਼ਬਦਾਂ ਦੇ ਰੂਪਾਂ ਨਾਲ ਸਬੰਧਿਤ ਹੈ।" - ਪੀ.ਐੱਚ. ਮੈਥਿਊਜ਼, 1993

"ਰੂਪ-ਵਿਗਿਆਨ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਸੰਕਲਪ ਹੈ... ਰੂਪ-ਵਿਗਿਆਨ ਸਪੱਸ਼ਟ ਤੌਰ 'ਤੇ ਸ਼ਬਦ-ਰੂਪਾਂ ਦਾ ਅਧਿਐਨ ਹੈ।"-ਜਾੱਨ ਲਾਇਨਜ਼, 1971

ਰੂਪ-ਵਿਗਿਆਨ ਦਾ ਬੁਨਿਆਦੀ ਸਰੋਕਾਰ ਸ਼ਬਦਾਂ ਦੀ ਰਚਨਾ ਕਰਨਾ ਹੈ ਅਤੇ ਉਨ੍ਹਾਂ ਪ੍ਰਚਲਿਤ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕਰਨਾ ਹੈ । ਇਸ ਨਜ਼ਰੀਏ ਤੋਂ ਰੂਪ-ਵਿਗਿਆਨ ਦਾ ਟੀਚਾ ਸ਼ਬਦ ਹਨ।

"ਚਤੁਰ ਸਰੂਪ ਸਿਆਣਾ ਸੋਈ". (ਮਾਰੂ ਸੋਲਹੇ ਮਃ ੫)।

1. ਸ਼ਕਲਸੂਰਤਪ੍ਰਕਾਰ। 2. ਸੁੰਦਰਤਾ। 3. ਸਰੂਪ। 4. ਰੂਪੀ ।

ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨਜਿਨ੍ਹਾਂ ਦੇ ਕਈ ਰੂਪਕਈ ਰੰਗ ਤੇ ਕਈ ਵੇਸ ਹਨ।

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥  (ਪੰਨਾ 7)

ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈਜਿਉਂ ਪ੍ਰਭੂ ਨੂੰ ਭਾਉਂਦਾ ਹੈ । ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ ।

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ (ਪੰਨਾ-278).

ਉਸ ਬਖ਼ਸ਼ਿਸ਼ ਅਵਸਥਾ ਵਿਚ ਪਹੁੰਚੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਜੁੜਿਆ ਰਹਿੰਦਾ ਹੈ  ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ । ਇਸ ਅਵਸਥਾ ਵਿਚ ਜਿੰਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈਉਹ ਆਤਮਿਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ।

 ਤਾ ਕੇ ਰੂਪ ਨ ਕਥਨੇ ਜਾਹਿ ॥ (ਪੰਨਾ 8)

ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ ਪ੍ਰਮਾਤਮਾ ਮਿਹਰ ਕਰਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼ਣ ਤਾਂ ਕਿ ਮੈ ਪ੍ਰਮਾਤਮਾ ਨਾਲ ਜੁੜ ਸਕਾਂ ।

ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ (ਪੰਨਾ 216)

ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ ਉਪਦੇਸ਼ਕ ਅਖਵਾਂਉਦੇ ਹਨ  ਉਹ ਨੱਚਦੇ ਹਨਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨਉਹ ਗਿਆਨੀ ਉੱਚੀ ਉੱਚੀ ਕੂਕਦੇ ਹਨਜੁੱਧਾਂ ਦੇ ਪ੍ਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ । ਸਬਦਾਂ ਰਾਹੀਂ ਸਰੂਪ ਨੂੰ ਸਿੰਗਾਰਦੇ ਹਨ ।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ (ਪੰਨਾ 469).

ਸਤਿਗੁਰੂ ਜੀ ਜੀਵ ਆਤਮਾ ਨੂੰ ਸਮਝਾਉਦੇ ਨੇ ਕਿ ਜੇ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ । ਤੂੰ ਆਪਣੇ ਅੰਦਰੋਂ ਸਾਰਾ ਅਹੰਕਾਰ ਦੂਰ ਕਰ ਦੇ । ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ । ਹਿਰਦੇ-ਘਰ ਵਿਚ ਉਸ ਦਾ ਦਰਸ਼ਨ ਕਰ ਕੇ ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।

ਹੇ ਭੈਣ ! ਨਾਨਕ ਵੀ ਉਸ ਗੁਰੂ ਦੇ ਦਰ ਤੇ ਆ ਗਿਆ ਹੈਗੁਰੂ ਦੇ ਦਰ ਤੇ ਆ ਕੇ ਮੈਂ ਨਾਨਕ ਨੇ ਹਿਰਦੇ-ਘਰ ਵਿਚ ਹੀ ਸੋਹਣਾ ਲਾਲ ਲੱਭ ਲਿਆ ਹੈ ।

ਹੁਣ ਮੋਹਨ ਪ੍ਰਭੂ ਮੈਨੂੰ ਦਰਸ਼ਨ ਦੇ ਰਿਹਾ ਹੈਹੁਣ ਮਾਇਆ ਦੇ ਮੋਹ ਵਲੋਂ ਪੈਦਾ ਹੋਈ । ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ । ਹੁਣ ਮੈਂ ਆਤਮਿਕ ਅਡੋਲਤਾ ਵਿਚ ਟਿਕ ਗਈ ਹਾਂ । ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ । ਹੇ ਭੈਣ ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ ।

ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥1

ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥

 ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥

ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥2

ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥

ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥1128॥ {ਪੰਨਾ 830}

ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ ।

ਕਲਿਆਣ ਰੂਪ ਮੰਗਲ ਗੁਣ ਗਾਮ ॥ (ਪੰਨਾ 274).

ਹੇ ਜ਼ਿੰਦਗੀ ਦੇ ਸੋਮੇ ! ਹੇ ਅਦੁੱਤੀ ਪ੍ਰਭੂ ! ਹੇ ਦਇਆ ਦੇ ਘਰ ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ।

ਹੇ ਭਾਈ ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਿਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀਜਿਹੜੀ ਸਾਰੇ ਰੋਗਾਂ ਦਾ ਮੂਲ ਹੈ ।

ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥3

ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥4॥ {ਪੰਨਾ 760}

ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ । ਹੇ ਨਾਨਕ ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ।

ਆਪਨ ਆਪ ਆਪ ਹੀ ਅਚਰਜਾ ॥

ਨਾਨਕ ਆਪਨ ਰੂਪ ਆਪ ਹੀ ਉਪਰਜਾ ॥3॥ {ਪੰਨਾ 291}

ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ।

ਜਹ ਸਰੂਪ ਕੇਵਲ ਜਗਦੀਸ ॥ (ਪੰਨਾ  291)

ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ । ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ ਆਤਮਿਕ ਅਡੋਲਤਾ ਦੀ ਗੁਫਾ ਵਿਚ ਆਪਣਾ ਆਸਣ ਜਮਾ ਲਿਆ । ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪ੍ਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ । ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਿਕ ਆਨੰਦ ਪੈਦਾ ਹੋ ਰਿਹਾ ਹੈ । ਹੇ ਲੋਕੋ ! ਧੰਨ ਹੈ ਉਹ ਜੀਵ- ਇਸਤ੍ਰੀਭਾਗਾਂ ਵਾਲੀ ਹੈ। ਉਹ ਜੀਵ- ਇਸਤ੍ਰੀ ਜਿਹੜੀ ਪ੍ਰਭੂ- ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ।

ਸਹਜ ਗੁਫਾ ਮਹਿ ਆਸਣੁ ਬਾਧਿਆ ॥

ਜੋਤਿ ਸਰੂਪ ਅਨਾਹਦੁ ਵਾਜਿਆ ॥

ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥

ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥3॥ {ਪੰਨਾ 370}

 ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ ।

ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥(ਪੰਨਾ 301).

ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ । ਤੁਹਾਨੂੰ ਇਹ ਗੱਲ ਪ੍ਰਤੱਖ ਦਿੱਸ ਪਏਗੀ ਕਿ ਇਹ ਸਾਰਾ ਜਗਤ ਪ੍ਰਮਾਤਮਾ ਦਾ ਹੀ ਰੂਪ ਹੈਸਾਰੀ ਸ੍ਰਿਸ਼ਟੀ ਵਿਚ ਪ੍ਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ । ਪ੍ਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ।

ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥2॥ {168}                 

ਜੋ ਵੀ ਪ੍ਰਮਾਤਮਾ ਨੇ ਇਹ ਦੇਹੀ ਦਿੱਤੀ ਹੈ ਇਸ ਨੂੰ ਰੂਪ ਰੰਗ ਸੁਹੱਪਣ ਇਸ ਅਗਨੀ ਦੇ ਗੁਣ ਤੋਂ ਮਿਲਦੀ ਹੈ । ਤੁਹਾਨੂੰ ਇਹ ਗੱਲ ਪ੍ਰਤੱਖ ਦਿੱਸ ਪਏਗੀ ਕਿ ਇਹ ਸਾਰਾ ਜਗਤ ਪ੍ਰਮਾਤਮਾ ਦਾ ਹੀ ਰੂਪ ਹੈਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ ।ਪ੍ਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ।

ਆਤਮਾ ਦੇ ਕੰਮ ਆਉਣ ਵਾਲੀ ਪਰਮਾਤਮਾ ਦੀ ਭਗਤੀ ਮਾਨੋ ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ । ਜੋ ਰੂਪ ਵਿਚ ਬੇਮਿਸਾਲ ਹੈ । ਜੋ ਆਚਰਣ ਵਿਚ ਮੁਕੰਮਲ ਹੈ । ਜਿਸ ਹਿਰਦੇ- ਘਰ ਵਿਚ ਇਹ ਇਸਤ੍ਰੀ ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ ਇਹ ਇਸਤ੍ਰੀ ਪ੍ਰਾਪਤ ਕੀਤੀ ਹੈ ।

ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ ॥

ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ॥ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥1{370}    

 

ਆਤਮਾ ਦੇ ਕੰਮ ਆਉਣ ਵਾਲੀ ਪ੍ਰਮਾਤਮਾ ਦੀ ਭਗਤੀ ਮਾਨੋ ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ ਜੋ ਰੂਪ ਵਿੱਚ ਬੇਮਿਸਾਲ ਹੈ । ਜੋ ਆਚਰਣ ਵਿੱਚ ਮੁਕੰਮਲ ਹੈ ।ਜਿਸ ਹਿਰਦੇ- ਘਰ ਵਿੱਚ ਇਹ ਇਸਤ੍ਰੀ ਵੱਸਦੀ ਹੈ ।ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ।ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ ਇਹ ਜੀਵ ਇਸਤ੍ਰੀ ਨੂੰ ਪਤੀ ਪ੍ਰਮਾਤਮਾ ਪ੍ਰਾਪਤ ਕੀਤੀ ਜਾ ਸਕਦਾ ਹੈ ।

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-