Thursday, May 23, 2019
FOLLOW US ON

Article

"ਆਦਤ"

February 16, 2019 10:22 PM

 

ਸਵੱਛ ਭਾਰਤ ਮੁਹਿੰਮ ਤਹਿਤ ਨਛੱਤਰ ਹੌਲਦਾਰ ਦੀ ਡਿਊਟੀ ਜ਼ਿਆਦਾ ਤਰ ਅਫਸਰਾਂ ਜਾਂ ਪੇਂਡੂ ਖਿਤਿਆਂ ਵਿਚ ਰਹਿੰਦੀ ਕਰਕੇ ਓਹ ਆਪ ਖੁਦ ਵੀ ਬਹੁਤ ਸਫ਼ਾਈ ਪਸੰਦ ਹੋ ਗਿਆ ਸੀ! ਉਸ ਦੇ ਦਿਲ ਦੇ ਵਿਚ ਸਦਾ ਤਮੰਨਾ ਰਹਿੰਦੀ ਸੀ ਕਿ ਕਦੇ ਰਿਟਾਇਰਮੈਂਟ ਤੋਂ ਬਾਅਦ ਮੈਂ ਵੀ ਹੋਰ ਪਿੰਡਾਂ ਦੀ ਤਰ੍ਹਾਂ ਆਪਣੇ ਪਿੰਡ ਨੂੰ ਵੀ ਸਰਕਾਰੋਂ ਦਰਬਾਰੋਂ ਇਸ ਤਹਿਤ ਇਨਾਮ ਦੁਆਵਾਂਗਾ!
    ਆਪਣੀ ਚੌਂਤੀ ਪੈਂਤੀ ਸਾਲ ਦੀ ਸਰਵਿਸ ਦੀ ਰਿਟਾਇਰਮੈਂਟ ਤੋਂ ਬਾਅਦ ਜਦ ਓਹ ਪਿੰਡ ਆਇਆ ਤਾਂ ਪਿੰਡ ਦੀ ਸਫ਼ਾਈ ਦਾ ਹਾਲ ਕੁੱਝ ਜ਼ਿਆਦਾ ਹੀ ਮਾੜਾ ਸੀ! ਬੇਸ਼ੱਕ ਪਿੰਡ ਦੇ ਨੌਜਵਾਨਾਂ ਨੇ ਪਿੰਡ ਪੱਧਰ ਤੇ ਕਲੱਬ ਵੀ ਬਣਾਇਆ ਹੋਇਆ ਸੀ,ਤੇ ਸੱਥ ਸਣੇ ਵੱਡੀਆਂ ਗਲੀਆਂ ਵਿੱਚ ਡਸਟਬੀਨ ਵੀ ਮੇਖਾਂ ਗੱਡ ਕੇ ਕੰਧਾਂ ਵਿੱਚ ਥਾਂ ਥਾਂ ਲਗਾਏ ਸਨ,ਪਰ ਇਧਰ ਸਫ਼ਾਈ ਵਾਲੇ ਪਾਸੇ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਸੀ, ਗਲੀਆਂ ਵਿਚ ਕੂੜਾ ਕਰਕਟ ਕੁੱਝ ਜ਼ਿਆਦਾ ਹੀ ਫੈਲਿਆ ਰਹਿਣਾ, ਇਹ ਵੇਖ ਕੇ ਨਛੱਤਰ ਦੇ ਮਨ ਚ ਸਫ਼ਾਈ ਦੇ ਵਲਵਲੇ ਉੱਠਦੇ ਰਹਿੰਦੇ ਸਨ,!
     ਓਹ ਹਰ ਰੋਜ਼ ਸੱਥ ਵਿਚ ਜਿਥੇ ਸ਼ਾਮ ਨੂੰ ਬਜ਼ੁਰਗਾਂ ਨੇ ਬੈਠਣਾ ਹੁੰਦਾ ਓਥੇ ਝਾੜੂ ਲਾਉਂਦਾ ਤੇ ਗਲੀਆਂ ਵਿਚ ਵੀ ਸ਼ਾਮੀ ਇੱਕ ਗੇੜਾਂ ਜ਼ਰੂਰ ਮਾਰਦਾ,ਤੇ ਜਿਥੇ ਕਿਤੇ ਵੀ ਕੋਈ ਕੂੜਾ ਕਰਕਟ ਹੋਣਾ ਓਹ ਚੱਕ ਕੇ ਡਸਟਬੀਨ ਚ ਪਾਉਣਾ, ਓਹਦੀ ਹਰਰੋਜ਼ ਦੀ ਆਦਤ ਬਣ ਗਈ ਸੀ! ਪਿੰਡ ਦੇ ਬੱਚੇ ਵੀ ਹੁਣ ਤਾਂ ਓਸੇ ਦੀ ਤਰ੍ਹਾਂ ਓਹਦੀ ਆਦਤ ਅਪਣਾਉਣ ਲੱਗ ਪਏ ਕਰਕੇ ਪਿੰਡ ਦੀ ਨੁਹਾਰ ਹੀ ਬਦਲ ਗਈ ਸੀ!
     ਕੁਦਰਤੀ ਇੱਕ ਦਿਨ ਪਿੰਡਾਂ ਦੀ ਸਫ਼ਾਈ ਦੀ ਸਰਵੇ ਕਰਨ ਵਾਲੀ ਟੀਮ ਉਸ ਦੇ ਪਿੰਡ ਪਹੁੰਚੀ ਤੇ ਸਫ਼ਾਈ ਵੇਖਕੇ ਤੇ ਨੌਜਵਾਨ ਸਭਾ ਵੱਲੋਂ ਥਾਂ ਥਾਂ ਟੰਗੇ ਡਸਟਬੀਨ ਵੇਖ ਬਹੁਤ ਪ੍ਰਭਾਵਿਤ ਹੋਈ!ਜਾਕੇ ਜ਼ਿਲ੍ਹੇ ਦੇ ਡੀ ਸੀ ਸਾਹਿਬ ਸਮੇਤ ਸਾਰੇ ਆਲ੍ਹਾ ਅਫਸਰਾਂ ਦੇ ਧਿਆਨ ਵਿੱਚ ਇਹ ਸਾਰੀ ਹਕੀਕਤ ਬਿਆਨ ਕੀਤੀ! ਡੀਸੀ ਸਾਹਿਬ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦ ਵੀ ਸਫ਼ਾਈ ਬਦਲੇ ਪੰਚਾਇਤ ਨੂੰ ਸਨਮਾਨਿਤ ਕਰਨ ਦੀ ਉਪਰੋਂ ਹਦਾਇਤ ਆਈ ਤਾਂ ਨਛੱਤਰ ਸਿੰਘ ਦੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਸਨਮਾਨ ਦਿੱਤਾ ਜਾਵੇ!
    ਆਮ ਕਹਾਵਤ ਹੈ ਕਿ ਦੇਰ ਆਏ ਦਰੁਸਤ ਆਏ ਸੋ ਓਹ ਦਿਨ ਵੀ ਆ ਗਿਆ ਜਦ ਸਰਕਾਰ ਵੱਲੋਂ ਨਛੱਤਰ ਸਿੰਘ ਦੇ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਡੀਸੀ ਸਾਹਿਬ ਨੇ ਪਿੰਡ ਆਕੇ ਸਨਮਾਨਿਤ ਕਰਨਾ ਸੀ! ਗੁਰਦੁਆਰਾ ਸਾਹਿਬ ਵਿਚ ਅਨਾਊਂਸਮੈਂਟ ਕਰਵਾਈ ਗਈ ਸੱਥ ਵਿਚ ਕੁਰਸੀਆਂ ਲੱਗੀਆਂ ਪੂਰੀ ਪੰਚਾਇਤ ਇਕੱਠੀ ਹੋ ਚੁੱਕੀ ਸੀ ਡੀ ਸੀ ਸਾਹਿਬ ਵੀ ਪਹੁੰਚ ਚੁੱਕੇ ਸਨ, ਬਿਲਕੁਲ ਪਿੱਛੇ ਨਛੱਤਰ ਸਿੰਘ ਖੜ੍ਹਾ ਸੀ! ਆਪਣੇ ਸੰਬੋਧਨ ਤੋਂ ਬਾਅਦ ਜਦ ਡੀ ਸੀ ਸਾਹਿਬ ਨੇ ਸਰਪੰਚ ਨੂੰ ਸਨਮਾਨਿਤ ਕਰਨਾ ਚਾਹਿਆ ਤਾਂ ਸਰਪੰਚ ਸਾਹਿਬ ਨੇ ਨਛੱਤਰ ਸਿੰਘ ਰਿਟਾਇਰ ਹੌਲਦਾਰ ਨੂੰ ਇਹ ਸਨਮਾਨ ਦੇਣ ਦਾ ਐਲਾਨ ਕਰ ਦਿੱਤਾ!ਜਦ ਡੀ ਸੀ ਸਾਹਿਬ ਨੇ ਕਾਰਨ ਜਾਨਣਾ ਚਾਹਿਆ ਤਾਂ ਸਰਪੰਚ ਸਾਹਿਬ ਨੇ ਕਿਹਾ ਕਿ ਸਰ ਇਹ ਸਾਰੀ ਦੇਣ ਨਛੱਤਰ ਸਿੰਘ ਜੀ ਦੀ ਹੈ, ਜਿਸ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਸਾਡੇ ਸਾਰੇ ਪਿੰਡ ਦੀ ਹੀ ਆਦਤ ਬਦਲ ਦਿੱਤੀ ਹੈ ਤੇ ਅੱਜ ਸਾਡੇ ਪਿੰਡ ਦਾ ਇੱਕ ਵੀ ਬੱਚਾ ਨੌਜਵਾਨ ਜਾਂ ਬਜ਼ੁਰਗ ਕਿਤੇ ਵੀ ਕੂੜਾ ਕਰਕਟ ਪਿਆ ਹੈ ਓਹ ਖੁਦ ਚੱਕ ਕੇ ਡਸਟਬੀਨ ਵਿਚ ਪਾਉਂਦਾ ਹੈ, ਇਸ ਕਰਕੇ ਇਹ ਮਾਨ ਸਨਮਾਨ ਨਛੱਤਰ ਸਿੰਘ ਦਾ ਹੀ ਬਣਦਾ ਹੈ ਅਸੀਂ ਸਾਰੇ ਪਿੰਡ ਨੇ ਇਹ ਫੈਸਲਾ ਸਰਬਸੰਮਤੀ ਨਾਲ ਪਹਿਲਾਂ ਹੀ ਕਰ ਲਿਆ ਹੈ!
 
 ਸਾਨੂੰ ਨਛੱਤਰ ਸਿੰਘ ਤੇ ਸਦਾ ਮਾਣ ਰਹੇਗਾ! ਡੀਸੀ ਸਾਹਿਬ ਨੇ ਨਛੱਤਰ ਸਿੰਘ ਨੂੰ ਮਾਣ ਨਾਲ ਨਿਵਾਜਿਆ ਤੇ ਸਾਰੇ ਪਿੰਡ ਦੀ ਸ਼ਲਾਘਾ ਕੀਤੀ!
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
9417622046
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-