Poem

ਲੋੜ ਵੇਲੇ ਤਾਂ ਗਧਾ ਵੀ ਬਾਪੂ ਬਣ ਜਾਵੇ

February 26, 2019 10:38 PM
ਬੜੇ  ਹੀ  ਮਤਲਬ  ਖ਼ੋਰ  ਨੇ  ਲੋਕ,
ਆਪਣਾ  ਕੰਮ  ਬੱਸ  ਨਿਕਲ ਜਾਵੇ,
ਇਹ ਨਾ ਕੁਝ ਮੰਗਦੇ ਹੋਰ ਨੇ  ਲੋਕ! 
ਜੇੇ ਕੋਈ ਮਰਦਾ ਹੈ ਤਾਂ ਮਰਦਾ ਜਾਵੇ,
ਬੱਸ  ਇਨ੍ਹਾ  ਨੂੰ  ਪੈਸਾ ਬਣਦਾ ਜਾਵੇ,
ਇਨ੍ਹਾ  ਕੀ  ਲੈਣਾ  ਕੋਈ  ਖੁਸ਼  ਹੈ, 
ਜਾਂ        ਵਿੱਚ     ਹੈ     ਸ਼ੋਕ! 
ਬੜੇ  ਹੀ  ਮਤਲਬ  ਖ਼ੋਰ  ਨੇ  ਲੋਕ!
 
 
ਲੋੜ ਵੇਲੇ  ਤਾਂ ਗਧਾ ਵੀ ਬਾਪੂ ਬਣ  ਜਾਵੇ,
ਨਹੀ ਤੇ ਬਾਪੂ ਅਸਲ ਵੀ ਭੁੱਖਾ ਮਰ ਜਾਵੇ,
ਕਿਸ      ਲਾਲਚ      ਦੀ      ਅੱਗ,
ਰਹੇ    ਨੇ       ਵਿਰਸਾ        ਝੋਕ!
ਬੜੇ   ਹੀ   ਮਤਲਬ  ਖ਼ੋਰ  ਨੇ   ਲੋਕ!
 
 
ਨਾ  ਕੋਈ  ਦੀਨ  ਨਾ  ਧਰਮ  ਇਨ੍ਹਾ ਦਾ,
ਢਿੱਡ ਆਪਣਾ ਭਰਨਾ ਹੀ ਕਰਮ ਇਨ੍ਹਾ ਦਾ,
ਮਾਨੁੱਖਤਾ   ਦਾ   ਰੱਤ   ਚੂਸਣ   ਤੋਂ ਨਾ,
ਰੱਬ   ਵੀ  ਸਕਦਾ   ਇਨ੍ਹਾ   ਨੂੰ   ਰੋਕ!
ਬੜੇ  ਹੀ   ਮਤਲਬ   ਖ਼ੋਰ   ਨੇ   ਲੋਕ!
 
 
ਜਸ  ਨੂੰ  ਤੇ  ਇਹੋ  ਗਮ ਹੈ ਡਾਢਾ,
ਕਿਉਂ ਦਿਲ ਤੋਂ ਨਾ ਕੋਈ ਬਣਦਾ ਸਾਡਾ,
ਕਿਉਂ ਲੋਕਾ ਦੇ ਦਿਲ ਵੀ ਕਾਲੇ ਹੋ ਗਏ,
ਪੀ-ਪੀ       ਕਾਲਾ          ਕੋਕ!
ਬੜੇ  ਹੀ  ਮਤਲਬ   ਖ਼ੋਰ  ਨੇ   ਲੋਕ!
 
ਬੜੇ  ਹੀ  ਮਤਲਬ  ਖ਼ੋਰ  ਨੇ  ਲੋਕ,
ਆਪਣਾ  ਕੰਮ  ਬੱਸ  ਨਿਕਲ ਜਾਵੇ,
ਇਹ ਨਾ ਕੁਝ ਮੰਗਦੇ ਹੋਰ ਨੇ  ਲੋਕ!
 
ਬਰਾੜ ਜਸਵਿੰਦਰ ਸਿੰਘ ਮਸ਼ੂਰ 
Have something to say? Post your comment