Poem

ਹਰ ਸਾਹ ਤੋਂ ਪਹਿਲਾਂ/ਮੱਖਣ ਸ਼ੇਰੋਂ ਵਾਲਾ

February 27, 2019 09:17 PM

ਹਰ ਸਾਹ ਤੋਂ ਪਹਿਲਾਂ ਤੂੰ ਮੇਰਾ ਨਾਮ ਲੈਣ ਵਾਲੀਏ,
ਮੇਰੀ ਆ ਜਿੰਦ ਜਾਨ ਤੂੰ ਸਰੇਆਮ ਕਹਿਣ ਵਾਲੀਏ।

ਮੇਰੇ ਦੁੱਖਾਂ ਨਾਲ ਧੱਕੜੇ ਸੁਭਾ ਸਾਮ ਖਹਿਣ ਵਾਲੀਏ,,
ਰੱਖਿਆ ਬਣਾਕੇ ਖਾਸ ਦੁਨੀਆਂ ਨੂੰ ਆਮ ਕਹਿਣ ਵਾਲੀਏ।

ਤੈਂਨੂੰ ਰੱਖਣਾ ਦਿਲ ਚ ਖੁਦ ਹੋਜੂ ਬਦਨਾਮ ਕਹਿਣ ਵਾਲੀਏ,
ਡੋਲੀ ਨਾ ਡਰੀ ਨਾ ਰਹੀ ਨਾਲ ਆਰਾਮ ਕਹਿਣ ਵਾਲੀਏ।

ਮਰਗੇ ਜਾਂ ਜਿਓਂਦੇ ਪੁੱਛੇ ਨਾ ਹਰ ਥਾਂ ਸਲਾਮ ਕਹਿਣ ਵਾਲੀਏ,
ਖੁਸ਼ ਰਹਿ ਮੌਜਾਂ ਮਾਣ ਮੇਰੇ ਸਾਰੇ ਇਲਜਾਮ ਸਹਿਣ ਵਾਲੀਏ।

ਮੱਖਣ ਰੋਲਦਾ ਨਾ ਪਿਆਰ, ਕਰਾਂ ਨਾ ਕਲਾਮ ਕਹਿਣ ਵਾਲੀਏ,
ਸ਼ੇਰੋਂ ਚ ਖੈਰ ਮੰਗੇ ਜ਼ਿਲ੍ਹਾ ਸੰਗਰੂਰ,ਤਹਿ ਸੁਨਾਮ ਰਹਿਣ ਵਾਲੀਏ।

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲਾ ਸੰਗਰੂਰ

ਸੰਪਰਕ 98787-98726

Have something to say? Post your comment