Poem

ਧੀਆਂ ਵਾਲੇ ਕਿੰਨੇ ਕੁ ਨੀਵੇਂ ਹੋਣ/ਮੱਖਣ ਸ਼ੇਰੋਂ ਵਾਲਾ

February 27, 2019 09:55 PM
ਪਾਲ ਪੋਸ ਵੱਡੀ ਕੀਤੀ,
ਪੜਾਇਆ ਲਿਖਾਇਆ ਚੰਗਾ।
ਪੁੱਤਾਂ ਤੋਂ ਵੱਧ ਲਾਡ,
ਇੱਜ਼ਤ ਦੀ ਲਾਜ ਰੱਖੀ।
ਵਰ ਲੱਭ ਵਿਆਹ ਕੀਤਾ,
ਬਣਦੀ ਵਸਤ ਦਿੱਤੀ ਹਰ।
ਚੰਗੇ ਸੀ ਸੋਹਰੇ ਵੇਖਣ ਚ,
ਚੰਗਾ ਰਹੇ ਪਹਿਲਾਂ ਪਹਿਲਾਂ।
ਮੁੰਡਾ ਫਿਰ ਕੁੱਟਦਾ ਮਾਰਦਾ,
ਨਸ਼ੇ ਨਾਲ ਟੱਲੀ ਹੋ।
ਲਾਲਚੀ ਪਰਿਵਾਰ ਤੰਗ ਕਰੇ,
ਦਾਜ ਦੀ ਮੰਗ ਕਰੇ।
ਕੁੱਟ ਕੇ ਪੇਕੇ ਤੋਰੀ,
ਕਸੂਰ ਹੋਰ ਦਾਜ ਨਾ ਦੇਣਾ।
ਪੰਚਾਇਤਾਂ ਵਿੱਚ ਗੱਲ ਆਈ,
ਦੋਵੇਂ ਧਿਰਾਂ ਨੂੰ ਬੁਲਾਇਆ।
ਮੁੰਡੇ ਵਾਲੇ ਵੱਧੋ ਵੱਧ,
ਕਸੂਰ ਨਾ ਆਪਣਾ ਮੰਨਦੇ।
ਧੀ ਦਾ ਬਾਪ ਬੋਲੇ।
ਧੀ ਦੀ ਮਾਂ ਬੋਲੇ।
ਇੱਕ ਸਿਆਣਾ ਚਿੱਟੀ ਦਾੜੀ,
ਇੱਕ ਸਰਪੰਚ ਪਿੰਡ ਦਾ।
ਅਖੇ ਲਾਣੇਦਾਰਾਂ ਗੱਲ ਸੁਣੋ,
ਧੀਆਂ ਵਾਲੇ ਹਾਂ ਆਪਾਂ।
 ਨੀਵੇ ਹੋਣਾ ਪੈਂਦਾ ਹੈ,
ਚੱਲ ਕੋਈ ਨਾ ਭੁੱਲੋ।
ਮੱਖਣ ਲਾਹਨਤਾਂ ਪਾਓਂਦਾ ਹਾਂ,
ਇਹੋ ਜਿਹੇ ਲੋਕਾਂ ਦੇ।
ਕਿਓਂ ਨਹੀਂ ਜ਼ੁਬਾਨ ਚਲਾਓਂਦੇ,
ਸੱਚ ਨੂੰ ਸੱਚ ਲਈ।
ਘਟੀਆ ਲੋਕਾਂ ਦੀ ਨਜ਼ਰ,
ਵਿੱਚ ਧੀਆਂ ਵਾਲਿਆਂ ਨੂੰ।
ਅਜੇ ਹੋਰ ਕਿੰਨਾ ਵਕਤ,
ਨੀਵੇਂ ਹੋਣਾ ਪਵੇਗਾ ਕਿਓਂ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ
ਸੰਪਰਕ98787-98726
Have something to say? Post your comment