Poem

.ਗ਼ਜ਼ਲ

February 28, 2019 10:35 PM

 

ਚੰਨ ਸਿਤਾਰੇ ਇਸ ਵਿਚ  ਜੜਦੇ ।
ਮੱਥਾ ਸਾਡਾ ਅੰਬਰ  ਕਰਦੇ ।

ਮਨ ਦੀ ਮਮਟੀ ਖੀਵੀ ਹੋ ਜੇ,
ਸੋਖ ਅਦਾਵਾਂ ਦੇ ਨਾਲ ਭਰਦੇ ।

ਪੱਲੇ ਪਾ ਦੇ ਪਾਕ ਮੁਹੱਬਤ ,
ਇਸ਼ਕੇ ਦਾ ਤੂੰ ਕਲਮਾਂ ਪੜਦੇ ।

ਝਰਨੇ ਦੀ ਉਸ ਕਲਕਲ ਵਰਗੇ,
ਗੀਤ ਗ਼ਜ਼ਲ ਬੁੱਲਾਂ ਤੇ ਧਰਦੇ ।

ਸੱਜਣ ਦੇ ਜੋ ਗ਼ਮ ਲੇਖਾਂ ਵਿਚ, 
ਸਾਰੇ ਹੀ ਸਾਡੇ ਨਾਂਅ ਕਰਦੇ ।

                      ਜਗਤਾਰ ਪੱਖੋ 
   ਮੋਬਾਇਲ:9465196946
     ਪਿੰਡ :ਪੱਖੋ ਕਲਾਂ  (ਬਰਨਾਲਾ )

Have something to say? Post your comment