Poem

ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ ਉੱਤੇ/ ਪੰਜਾਬੀ ਗੀਤ

March 01, 2019 09:27 PM
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ ਉੱਤੇ/ ਪੰਜਾਬੀ ਗੀਤ
 
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ ਉੱਤੇ,
ਯਾਰੋ ਯੋਧੇ ਹੀ ਮੈਦਾਨ ਵਿੱਚ ਸ਼ਹੀਦੀ ਪਾਉਂਦੇ ਨੇ,
ਮੈਂ ਮੈਂ ਦਾ ਰੌਲ਼ਾ ਪਾਉਂਦੇ, ਖੜ ਕੇ ਸਟੇਜ਼ਾਂ ਉੱਤੇ,
ਮਾਂਵਾਂ ਦੇ ਇਹ ਪੁੱਤ ਆਪੇ ਹੀ ਮਰਾਉਂਦੇ ਨੇ..
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ..
 
ਵਿੱਚ ਫ਼ੋਜ ਦੇ ਭਰਤੀ ਹੁੰਦਾ, ਕੋਈ ਗ਼ਰੀਬ ਬੇਚਾਰਾ,
ਟੱਬਰ ਲਈ ਰੋਟੀ ਦਾ ਬਣਦਾ, ਇੱਕੋ ਇੱਕ ਸਹਾਰਾ,
ਮਾਪੇ, ਪਤਨੀ, ਜਾਂ ਭੈਣਾਂ, ਬਾਲ ਨਿਆਣੇ,
ਪਤੈ ਕਿੰਝ ਉਹ ਵਕਤ ਲੰਘਾਉਂਦੇ ਨੇ..
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ..
 
ਦੁਸ਼ਮਣ ਦੱਸ ਕੇ, ਇਹ ਯਾਰੀ ਗੰਢਣ,
ਲੋਕਾਂ ਸਾਹਵੇਂ ਨੇਤਾ ਮੁਲਕ ਨੂੰ ਭੰਡਣ,
ਚੌਧਰ, ਕੁਰਸੀ ਖ਼ਾਤਰ ਇਹ ਤਾਂ,
ਨਫ਼ਰਤ ਦੀ ਅੱਗ ਵਧਾਉਂਦੇ ਨੇ..
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ..
 
ਫ਼ੌਜੀ ਵੀਰ ਕਦੇ 'ਕੱਲਾ ਨਾ ਮਰਦਾ,
ਪਰਸ਼ੋਤਮ ਚੁੱਕਿਆ ਸੱਚ ਤੋਂ ਪਰਦਾ,
ਜੰਗੇ ਸ਼ਹੀਦੀ ਜੇ ਪਾ ਜਾਂਦਾ ਉਹ,
ਸਭ ਮੌਤ ਦੀ ਜੂਨ ਹੰਢਾਉਂਦੇ ਨੇ..
ਕਦੇ ਮਰਦਾ ਨਾ ਲੀਡਰ ਦਾ ਪੁੱਤ ਸਰਹੱਦਾਂ..
 
ਪਰਸ਼ੋਤਮ ਲਾਲ ਸਰੋਏ,
ਮੋਬਾ : 9192175-44348
Have something to say? Post your comment