Poem

(ਜ਼ਿੰਦਗੀ ਦੀ ਗੱਡੀ)

March 01, 2019 09:45 PM
(ਜ਼ਿੰਦਗੀ ਦੀ ਗੱਡੀ)
 
ਚੱਲੇ ਜ਼ਿੰਦਗੀ ਦੀ ਰੇਲ, ਕੋਈ ਪਾਸ ਕੋਈ ਫੇਲ,
ਦੋਨਾਂ ਹੱਥਾਂ ਨਾਲ ਵੱਜਦੀ ਹੈ ਤਾੜੀ ਦੋਸਤੋ!
ਇੱਕ ਚੱਕਾ ਹੋਜੇ ਜੇ ਅਲੱਗ ਗੱਡੀ ਨਾਲੋਂ,
ਫਿਰ ਕਿਵੇਂ ਤੁਸੀਂ ਕਰੋਂਗੇ ਸਵਾਰੀ ਦੋਸਤੋ?,, ਇੱਕ,,,,
 
ਮੀਆਂ ਬੀਵੀ ਦੋਵੇਂ ਚੱਕੇ ਹੁੰਦੇ ਐ ਗੱਡੀ ਦੇ,
ਦੋਨਾਂ ਨਾਲ ਪਰਿਵਾਰ ਵੀਰੋ ਚੱਲਦਾ!
ਨਾ ਜੀਵਨ ਸਾਥੀ ਦੇ ਬਿਨਾਂ ਕਾਮਯਾਬ ਹੋਵੇ ਕੋਈ,
ਸੱਭ ਨੂੰ ਪਤਾ ਹੈ ਇਸ ਗੱਲ ਦਾ!!
ਜੇ ਸਾਰੀ ਹੀ ਉਮਰ ਘਰ ਸਹਿਮਤੀ ਨਾ ਚੱਲੇ,
ਫਿਰ ਜ਼ਿੰਦਗੀ ਹੀ ਬਣਜੇ ਮਿਆਰੀ ਦੋਸਤੋ,,,, ਇੱਕ,,,,
 
ਸੀਮਤ ਔਲਾਦ ਹੋਵੇ ਹੋਵੇ ਵੀ ਕਹਿਣੇ ਦੇ ਵਿੱਚ,
ਹੁੰਦਾ ਫਿਰ ਸੋਨੇ ਤੇ ਸੁਹਾਗਾ ਜੀ!
ਵੱਡੇ ਪੁੰਨ ਕੀਤੇ ਜੀਹਦੇ ਘਰੇ ਨਾ ਕਲੇਸ਼ ਹੋਵੇ,
ਪਰਿਵਾਰ ਓਹੋ ਹੁੰਦੈ ਵਡਭਾਗਾ ਜੀ!!
ਨਾਮ ਪ੍ਰਵਾਹ ਚੱਲੇ ਸੁਭਾ ਸ਼ਾਮ ਘਰ ਵਿੱਚ,
ਕੋਈ ਹੁੰਦੀ ਨਹੀਂ ਖੱਜਲ ਖ਼ੁਆਰੀ ਦੋਸਤੋ,,, ਇੱਕ,,,,
 
ਨਾ ਰਿਜਕ ਦੀ ਘਾਟ ਇਤਫ਼ਾਕ ਜਿਸ ਘਰੇ ਹੋਵੇ,
ਆਖੀ ਸਿਆਣਿਆਂ ਨੇ ਗੱਲ ਨਾਪ ਤੋਲ ਕੇ!
ਨਾਬਰ ਨਾ ਹੋਇਆ ਮਹਾਂਪੁਰਸ਼ ਕੋਈ ਇਸ ਗੱਲੋਂ,
ਲਿਖੀ ਬਾਣੀ ਵਿੱਚ ਗੱਲ ਇਹੇ ਖੋਲ੍ਹ ਕੇ!!
ਕਰਦੀ ਲੁਕਾਈ ਯਾਦ ਉਨ੍ਹਾਂ ਪਰਿਵਾਰਾਂ ਤਾਈਂ,
ਜਿਨ੍ਹਾਂ ਮੁਹਿੰਮਾਂ ਇਹੇ ਖੱਟੀ ਹੈ ਨਿਆਰੀ ਦੋਸਤੋ,,,, ਇੱਕ,,,,
 
ਰਾਇ ਨਾਲ ਹੋਵੇ ਗੱਲ ਪੁੱਛ ਦੱਸ ਸਾਰੀ ਜਿਥੇ,
ਵਿੱਚ ਕਾਰੋਬਾਰ ਹੁੰਦੀ ਹੈ ਤਰੱਕੀ ਜੀ!
ਵੱਢੂੰ ਖਾਊਂ ਕਰਨ ਤੇ ਆਪੋ ਧਾਪੀ ਪਈ ਹੋਵੇ,
ਉੱਡਦੀ ਹੈ ਓਥੇ ਵੀਰੋ ਫੱਕੀ ਜੀ!!
ਲੱਗਦਾ ਨਾ ਜੀਅ ਫਿਰ ਘਰੇ ਕਿਤੇ ਬਾਹਰ,
ਮੱਤ ਰਹਿੰਦੀ ਹਰ ਵੇਲੇ ਮਾਰੀ ਦੋਸਤੋ,,,, ਇੱਕ,,,
 
ਕੱਲੀ ਕੱਲੀ ਗੱਲ ਦੱਦਹੂਰੀਏ ਦੀ ਦੋਸਤੋ,
ਇਕਾਂਤ ਵਿੱਚ ਬੈਠ ਕੇ ਵਿਚਾਰਿਓ!
ਹਰ ਇਕ ਉੱਤੇ ਜੇ ਇਹ ਢੁੱਕਦੀ ਨਾ ਗੱਲ ਹੋਵੇ,
ਬੇਸ਼ੱਕ ਦੋਸਤੋ ਨਿਕਾਰਿਓ!!
ਸਵਰਗ ਦਾ ਨਮੂਨਾ ਬਣ ਜਾਣਗੇ ਓਹ ਘਰ ਸਾਰੇ,
ਜਿਨ੍ਹਾਂ ਜਿਨ੍ਹਾਂ ਗੱਲ ਇਹ ਵਿਚਾਰੀ ਦੋਸਤੋ,,,, ਇੱਕ,,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176  22046
Have something to say? Post your comment