Poem

ਸਿਆਸਤ ਦੀ ਭੇਂਟ ਚੜ੍ਹਗੀਆ, ਫੌਜੀ ਵੀਰਾ ਦੀਆਂ ਜਾਨਾਂ //ਜਰਨੈਲ ਸਿੰਘ ਥਿੰਦ ਗੁਰਬਖ਼ਸ਼ਪੁਰਾ

March 02, 2019 10:11 PM
 
ਐਧਰ ਹਰਿਮੰਦਰ ਵਸਦਾ ,
ਉਧਰ ਵਸਦਾ ਨਨਕਾਣਾ,
ਦੁਆ ਕਰੋ, ਅਰਦਾਸ ਕਰੋ, 
ਕਿੱਧਰੇ ਵਾਪਰ ਨਾ ਜਾਵੇ ਭਾਣਾ, 
ਵਿਧਵਾ ਹੋ ਜਾਣ ਨਾ ਕਿਧਰੇ, 
ਦੋਵੇਂ ਮੁਲਕਾਂ ਦੀਆਂ ਰਕਾਨਾ, 
ਸਿਆਸਤ ਦੀ ਭੇਂਟ ਚੜ੍ਹਗੀਆ, 
ਫੌਜੀ ਵੀਰਾ ਦੀਆਂ ਜਾਨਾਂ, 
ਸਿਆਸਤ ਦੀ ਭੇਂਟ ਚੜ੍ਹਗੀਆ...।

ਐਧਰ ਵੀ ਪੰਜਾਬੀ ਵਸਦੇ, 
ਉਧਰ ਵੀ ਪੰਜਾਬੀ ਵਸਦੇ ,
ਦੋਵੇਂ ਪੰਜਾਬ ਰਹਿਣ ਸਦਾ, 
ਹਾਸੇ ਖੁਸੀਆ ਦੇ ਹਸਦੇ, 
ਨਨਕਾਣਾ ਤੇ ਹਰਿਮੰਦਰ ਸਾਡੇ, 
ਰੱਬ ਦਾ ਰੂਪ ਖਜਾਨਾ,
ਸਿਆਸਤ ਦੀ ਭੇਂਟ ਚੜ੍ਹਗੀਆ
ਫੌਜੀ ਵੀਰਾ ਦੀਆਂ ਜਾਨਾਂ,
ਸਿਆਸਤ ਦੀ ਭੇਂਟ ਚੜ੍ਹਗੀਆ.....।

ਖਾਣਾ, ਬਾਣਾ, ਰਹਿਣ, ਸਹਿਣ, 
ਸਾਡਾ ਸਦਾ ਇਕੋ ਜਿਹਾ ਜਾਪੇ, 
ਠੇਠ ਪੰਜਾਬੀ ਬੋਲੀ ਸਾਡੀ, 
ਇਕੋ ਜਿਹੇ ਰਿਸਤੇ ਨਾਤੇ, 
ਗੰਡੇਵਾਲੀਆ, ਤੱਤੀ ਵਾਅ ਨਾ ਲੱਗੇ, 
ਹਿੰਦੂ, ਸਿੱਖ ਤੇ ਮੁਸਲਮਾਨਾਂ,
ਸਿਆਸਤ ਦੀ ਭੇਂਟ ਚੜ੍ਹਗੀਆ, 
ਫੌਜੀ ਵੀਰਾ ਦੀਆਂ ਜਾਨਾਂ, 
ਸਿਆਸਤ ਦੀ ਭੇਂਟ ਚੜ੍ਹਗੀਆ......।
Have something to say? Post your comment