Poem

ਰੇਪਾਂ ਦਾ ਰੌਲ਼ਾ.../ ਕਾਵਿ-ਰਚਨਾ

March 02, 2019 10:13 PM
ਰੇਪਾਂ ਦਾ ਰੌਲ਼ਾ.../ ਕਾਵਿ-ਰਚਨਾ
 
ਰੇਪਾਂ ਦਾ ਰੌਲਾ ਪੈ ਗਿਆ,
ਮਾਨਵਤਾ ਖੋਹ ਕੌਣ ਲੈ ਗਿਆ,
ਪੱਗ ਰੁਲ ਰਹੀ ਮੇਰੇ ਮੁਲਕ ਵਿੱਚ,
ਬਾਬਲ ਨੂੰ ਰੋਣਾ ਪੈ ਗਿਆ।
 
ਪਿਓ ਧੀ ਦਾ ਵੈਰੀ ਹੋ ਗਿਆ,
ਨੀਰ ਅੱਖੀਓਂ ਧੀ ਦੇ ਚੋ ਗਿਆ,
ਸਭ ਸੰਗਾਂ-ਸ਼ਰਮਾਂ ਲੱਥੀਆਂ,
ਕਾਮ ਕੀੜਾ ਅੰਦਰ ਬਹਿ ਗਿਆ।
 
ਦਰਿੰਦਿਆਂ ਦਾ ਚੱਲਦਾ ਜ਼ੋਰ ਜੀ,
ਪੈਂਦਾ ਬਲਾਤਕਾਰਾਂ ਦਾ ਸ਼ੋੋਰ ਜੀ,
ਬੰਦਾ ਪੰਜ ਵਿਕਾਰੀਂ ਜ਼ਕੜਿਆ,
ਨਾ ਕਾਸੇ ਯੋਗ ਵੀ ਰਹਿ ਗਿਆ।
 
ਅੱਗ ਰੇਪ ਦੀ ਭਾਂਬੜ ਮਚਿਆ,
ਪਰਸ਼ੋਤਮ ਨੂੰ ਨਾ ਇਹ ਜਚਿਆ,
ਰਾਜਨੇਤਾ ਇਹ ਚਾਲਾਂ ਖੇਡਦੇ,
ਸਰੋਏ ਬੇਝਿਜਕ ਗੱਲ ਕਹਿ ਗਿਆ।
 
 
 
ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348
 
Have something to say? Post your comment