Poem

ਯਾਦ//ਜਸਵਿੰਦਰ ਸਿੰਘ ਬਰਾੜ

March 03, 2019 09:44 PM
                 ਯਾਦ
 
 
ਕਈ ਸਾਲਾਂ ਦੀ ਦੱਬੀ ਤਾਜਾ ਹੋ ਗਈ, ਏ ਜੋ ਤੇਰੀ ਯਾਦ ਨੀ,
ਇਹ ਕਿਉਂ ਅੱਜ ਤਾਜਾ ਹੋ ਗਈ,ਏ ਵੀ ਮੈਨੂੰ ਯਾਦ ਨੀ।
 
ਰੂਹ ਦਾ ਬੂਟਾ ਸੁੱਕ ਕੇ, ਰੁੰਢ-ਮੁੰਡ ਹੋ  ਗਿਆ,
ਮਿਲੀ ਨਾ ਇਸਨੂੰ, ਪਿਆਰਾਂ ਵਾਲੀ ਖਾਦ ਨੀ। 
 
ਸੁੱਕ ਗਿਆ ਏ ਹੁਣ ਤੇ, ਖਾਰ ਸਮੁੰਦਰ ਨੈਣਾ ਵਾਲਾ,
ਜਿੱਥੇ ਸਦਾ ਸੁਨਾਮੀ ਰਹੀ, ਤੇਰੇ ਤੁਰ ਜਾਵਣ ਦੇ ਬਾਦ ਨੀ।
 
ਹੁਣ ਤੇ ਹਰ ਵੇਲੇ ਹੀ, ਗਮ ਦਾ ਡਮਰੂ ਖੜ-ਖੜ ਕਰਦਾ,
ਰੁੱਸ ਗਏ ਸਭ, ਜੋ ਵੱਜਦੇ ਸੀ ਵਸਲਾਂ ਵਾਲੇ ਨਾਦ ਨੀ।
 
ਕਿਸ ਨੂੰ ਖੋਲ੍ਹ ਸੁਣਾਵਾ, ਡੂੰਘੇ ਸੀਨੇ ਵਿੱਚਲੇ 'ਰਾਜ' ਨੀ,
ਵਿਚਲਾ ਦਰਦ ਨਾ ਜਾਣੇ ਕੋਈ, ਸਭ ਸੁਣ ਦੇਵਣ ਦਾਦ ਨੀ। 
 
 
ਸੱਚ ਦੱਸਾਂ ਤੇ ਭੁੱਲ ਨੀ ਹੁੰਦਾ, ਤੇਰਾ ਸੂਹਾ ਚਿਹਰਾ,
ਉਂਝ ਕਹਿ ਦਿੰਦਾ ਹਾਂ, ਆਈ ਕਈ ਸਾਲਾਂ ਤੋਂ ਤੇਰੀ ਯਾਦ ਨੀ। 
 
ਜਸਵਿੰਦਰ ਸਿੰਘ ਬਰਾੜ 
Have something to say? Post your comment