Poem

ਚਿੱਤ ਡਾਵਾਂ ਡੋਲ/ ਮੱਖਣ ਸ਼ੇਰੋਂ ਵਾਲਾ

March 03, 2019 09:49 PM
ਇੱਥੇ ਕਲਾ ਤੋਂ ਵਗੈਰ ਕਲਾਕਾਰ ਨੇ,,,
ਪਿਓ ਧੀਆਂ ਦੇ ਲਿਖਦੇ ਗੰਦ ਗੀਤਕਾਰ ਨੇ,
 
ਨਿਆਣੇ ਵੀ ਵੱਡਿਆਂ ਨੂੰ ਰਹੇ ਚਾਰ ਨੇ,
ਨਾ ਮਾਪਿਆਂ ਦੀ ਲੈਂਦੇ ਪੁੱਤ ਸਾਰ ਨੇ।
 
ਸਰਮ ਜਮਾਂ ਲਾਹ ਰੱਖੀ ਆ ਸਰਕਾਰ ਨੇ,
ਸੜਕਾਂ ਤੇ ਫਿਰਦੇ ਰੁਲਦੇ ਬੇਰੁਜ਼ਗਾਰ ਨੇ।
 
ਗੁਰੂ ਦੇ ਘਰ ਚ ਬੈਠ ਘਰ ਪੱਟ ਦੇ,
ਪਾਖੰਡੀ ਕਿਥੇ ਕਰਨੋ ਪਾਖੰਡ ਹਟਦੇ।
 
ਆਸ਼ਿਕ ਤੇ ਚੋਰ ਕਿੱਥੇ ਇਕੱਠ ਭਾਲਦੇ,
ਯਾਰ ਵੀ ਅਜੋਕੇ ਯਾਰ ਘਰ ਦਾਲ ਗਾਲਦੇ,
 
ਨੌਹਾਂ ਨਾਲੋਂ ਵੱਖਰਾ ਹੋਈ ਜਾਵੇ ਮਾਸ,,
ਸਕਿਆ ਤੋਂ ਨਾ ਕੋਈ ਹੁਣ ਰਹੀ ਆਸ।
 
ਰੌਣਕਾਂ ਤੋਂ ਬਿਨ ਹੁਣ ਵਿਹੜਾ ਸੱਖਣਾ,
ਚਿੱਤ ਡਾਵਾਂ ਡੋਲ ਸ਼ੇਰੋਂ ਵਾਲੇ ਮੱਖਣਾਂ।
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment