Poem

ਗ਼ਜ਼ਲ// ਅਮਨ ਦਾਤੇਵਾਸੀਆ

March 03, 2019 10:05 PM

                  ਗ਼ਜ਼ਲ
ਮੈਨੂੰ ਲੱਭਿਆ ਨਹੀਂ ਜੰਗ ਦਾ ਹਿਮਾਇਤੀ ਕੋਈ।
ਨਾ  ਗੁਆਂਢੀ  ਨਾ  ਦੇਸੀ ,  ਵਿਲਾਇਤੀ  ਕੋਈ।
ਕਿਸੇ ਐਨ ਮੌਕੇ ਇਹ ਆਉਂਦਾ  ਕਿਉਂ  ਮਸਲਾ,
ਕਿਉਂ ਆਉਂਦਾ ਨਹੀਂ ਮਸਲਾ ਕਿਫਾਇਤੀ ਕੋਈ।
ਲੜਾਈ ਇਹ ਘਰ ਦੀ ਕਿਉਂ ਛੱਜ ਪਾ ਕੇ ਛੰਡਦਾ,
ਕਿਉਂ  ਹੁਕਮ  ਨਹੀਂ  ਮੰਨਦਾ  ਪੰਚਾਇਤੀ  ਕੋਈ।
ਉਸਰੱਈਏ ਜੋ ਮਹਿਲਾਂ ਦੇ ਭੁੱਖਿਆਂ ਕਿਉ ਮਰਦੇ,
ਕਿਉਂ ਆਪਣਿਆਂ ਚ ਬਣਦਾ  ਖੈਰਾਇਤੀ  ਕੋਈ।
ਚੰਗਾ  ਕੰਮ  ਨਹੀਂ  ਦਿਖਦਾ ਤੇ  ਮਾੜੇ  ਨੂੰ ਭੰਡਦਾ,
ਕਿਉਂ   ਮਾੜੇ   ਨੂੰ   ਪੁੱਗਦਾ   ਹਦਾਇਤੀ   ਕੋਈ।
ਕਿਉਂ ਕੋਈ  ਚਿੜੀਆਂ  ਨੂੰ  ਪਿੰਜਰੇ `ਚ  ਸੁੱਟਦਾ,
ਨਿਡਰ  ਕਿਉਂ   ਸਇਆਦੀ,  ਸ਼ਿਕਾਇਤੀ  ਕੋਈ।
ਨਾ "ਅਮਨ" ਇਹ ਸੋਮੇ ਕਿਸੇ ਇੱਕ ਦੇ ਨਹੀਂ  ਹੁੰਦੇ,
ਸਭਨਾਂ ਦੀ ਭੂਮੀ ਬੰਜਰ, ਬਰਾਨੀ, ਜਰਾਇਤੀ ਕੋਈ।
            ਅਮਨ ਦਾਤੇਵਾਸੀਆ
            

Have something to say? Post your comment