Poem

ਆਪਣਾ ਆਪ ਪਛਾਣ ਵੇ ਬੰਦੇ:

March 04, 2019 09:54 PM


  ਆਪਣਾ ਆਪ ਪਛਾਣ ਵੇ ਬੰਦੇ:
 
  ਆਪਣਾ ਆਪ ਪਛਾਣ ਵੇ ਬੰਦੇ,
  ਬਣ ਆਪਣਾ ਆਪ ਪਛਾਤਾ,
  ਹੋ ਜਾਊ ਸਭ ਅਸਾਨ ਵੇ ਬੰਦੇ,
  ਪਲਟ ਜਾਊ ਵੇ ਪਾਸਾ।
  ਪਛਾਣ ਰਿਹਾ ਤੂੰ ਆਸੇ ਪਾਸੇ,
  ਅੰਦਰ ਝਾਤੀ ਮਾਰੀ ਨਾਂ,
  ਹਰ ਛਾਤੀ ਤੇ ਮੂੰਗ ਵੇ ਦੱਲਦਾ,
  ਆਪਣੀ ਛਾਤੀ ਠਾਰੀ ਨਾ,
  ਸਮਾਂ ਜੋ ਤੈਨੂੰ ਖੁੱਦ ਲਈ ਮਿਲਿਆ,
  ਤੂੰ ਕਿਹੜੇ ਕੰਮ ਗਵਾਤਾ,
  ਆਪਣਾ ਆਪ ਪਛਾਣ ਵੇ ਬੰਦੇ,
  ਬਣ ਆਪਣਾ ਆਪ ਪਛਾਤਾ,
  ਹੋ ਜਾਊ ਸਭ ਅਸਾਨ ਵੇ ਬੰਦੇ,
  ਪਲਟ ਜਾਊ ਵੇ ਪਾਸਾ।
  ਉਚੜੀ ਮਾੜੀ ਸੇਜ ਸੁਣੀ ਦੀ,
  ਜਾਣਾ ਹਰ ਮਸਾਨ ਬੰਦੇ,
  ਇੱਥੇ ਰਹਿਣ ਕਿਸੇ ਦਾ ਨਾਹੀਂਂ,
  ਕਾਹੇ ਤੂੰ ਤਾਣਹਿ ਤਾਣ ਬੰਦੇ,
  ਕੀ ਵੇ ਤੈਨੂੰ ਅਕਲ'ਸੁਰਿੰਦਰ'
  ਤੂੰ ਹੱਥੀ ਸਭ ਕੁਝ ਢਾਹਤਾ,
  ਆਪਣਾ ਆਪ ਪਛਾਣ ਵੇ ਬੰਦੇ,
  ਬਣ ਆਪਣਾ ਆਪ ਪਛਾਤਾ,
  ਹੋ ਜਾਊ ਸਭ ਅਸਾਨ ਵੇ ਬੰਦੇ,
  ਪਲਟ ਜਾਊ ਵੇ ਪਾਸਾ।

   ਸੁਰਿੰਦਰ 'ਮਾਣੂੰਕੇ ਗਿੱਲ'
   8872321000

Have something to say? Post your comment