Poem

ਨਰੇਗਾ ਦਾ ਕਾਰਡ/ਮੱਖਣ ਸ਼ੇਰੋਂ ਵਾਲਾ

March 04, 2019 10:40 PM
ਦੁੱਖ ਹੁੰਦਾ ਵੇਖ ਕੇ ਹਲਾਤ ਅੱਜ ਦੇ,
ਮਾਪੇ ਮਜਬੂਰ ਤੇ ਫੁਕਰੇ ਜਵਾਕ ਅੱਜ ਦੇ,
ਤੌਰ ਤਰੀਕੇ ਹੁਣ ਕੁੱਝ ਹੋਰ ਹੋ ਗਏ,,
ਹਰ ਇੱਕ ਅੰਬਰੀ ਟਾਕੀ ਲਾਓਂਦਾ ਫਿਰਦਾ,
ਪੁੱਤ ਮੰਗੇ ਬੂਲੈਟ ਗੇੜੀ ਸੇੜੀ ਲਾਓਂਣ ਨੂੰ,,
ਬਾਪੂ ਕਾਰਡ ਨਰੇਗਾ ਦਾ ਬਣਵਾਓਂਦਾ ਫਿਰਦਾ,
 
ਚੰਗਾ ਸੀ ਗੁਜਾਰਾ ਕਿੱਲੇ ਕੋਲ ਸੱਤ ਸੀ,,
ਡਿਫਰੂਆਂ ਨੇ ਖੁੱਡ ਖੁੱਡ ਕਰ ਸਾਰੀ ਚੱਕਤੀ,
ਕਿਸੇ ਦੀ ਮਜਬੂਰੀ ਚ ਗਰੀਬੀ ਆ ਗਈ,,
ਕੋਈ ਸੋਹਰਤਾਂ ਲਈ ਜਾਅਲੀਪਣ ਵਿਖਾਓਂਦਾ ਫਿਰਦਾ,,
ਪੁੱਤ ਮੰਗੇ ਬੂਲੈਟ ਗੇੜੀ ਸੇੜੀ ਲਾਓਂਣ ਨੂੰ,,
ਬਾਪੂ ਕਾਰਡ ਨਰੇਗਾ ਦਾ ਬਣਵਾਓਂਦਾ ਫਿਰਦਾ,
 
ਕਰਦੇ ਪੁੱਤ ਕੰਮ ਕਾਰ ਨਾ ਹੋਣਾ ਨੰਗ ਸੀ,
ਖੇਤੀਬਾੜੀ ਕਰਨ ਚ ਭਲਾਂ ਕੀ ਸੰਗ ਸੀ,,
ਸਿਓਂ ਸਿਓਂ ਹੁੰਦੀ ਸੀ ਦਾਦੇ ਪੜਦਾਦੇ ਦੀ,
ਅੱਜ ਜਮੀਨ ਕੋਈ ਸਰੀਕ ਵਾਹੁੰਦਾ ਫਿਰਦਾ,
ਪੁੱਤ ਮੰਗੇ ਬੂਲੈਟ ਗੇੜੀ ਸੇੜੀ ਲਾਓਂਣ ਨੂੰ,,
ਬਾਪੂ ਕਾਰਡ ਨਰੇਗਾ ਦਾ ਬਣਵਾਓਂਦਾ ਫਿਰਦਾ,
 
ਮੱਖਣਾਂ ਗਰੀਬ ਦਾ ਮਜਾਕ ਨੀ ਉਡਾਈ ਦਾ,
ਪਤਾ ਵੀ ਨਹੀਂ ਲੱਗਦਾ ਮਾੜੀ ਘੜੀ ਆਈ ਦਾ,
ਜਿੰਨਾਂ ਤੇ ਰੋਅਬ ਮਾਰ ਕਦੇ ਖੇਤ ਕੰਮ ਲੈਂਦਾ ਸੀ,
ਸ਼ੇਰੋਂ ਵਾਲਿਆ ਓਹਨਾਂ ਨਾਲ ਸਿਫਟਾਂ ਲਾਓਂਦਾ ਫਿਰਦਾ,
ਪੁੱਤ ਮੰਗੇ ਬੂਲੈਟ ਗੇੜੀ ਸੇੜੀ ਲਾਓਂਣ ਨੂੰ,,
ਬਾਪੂ ਕਾਰਡ ਨਰੇਗਾ ਦਾ ਬਣਵਾਓਂਦਾ ਫਿਰਦਾ,
ਮੱਖਣ ਸ਼ੇਰੋਂ ਵਾਲਾ,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment