Poem

ਐਵੇ ਦੇ ਨਾ ਸਾਨੂੰ ਦੁੱਖ ਜਿੰਦੇ

March 05, 2019 09:32 PM

  
ਸਾਨੂੰ ਪਹਿਲਾ ਹੀ ਵਕਤ ਦੀਆ ਬਹੁਤ ਮਾਰਾ
ਐਵੇ ਦੇ ਨਾ ਸਾਨੂੰ ਦੁੱਖ ਜਿੰਦੇ 
ਸਾਡੀ ਹਾਲਤ ਏਦਾ ਦੀ ਹੋ ਗਈ 
ਜਿਉ ਹੋਣ ਹਨੇਰੀ ਦੇ ਰੁੱਖ ਝੰਬੇ।
ਸਾਡੀ ਬਾਂਹ ਸਾਡੇ ਆਪਣਿਆ ਨੇ ਫੜ ਕੇ ਅੱਧ ਵਾਟੇ ਛੱਡ ਦਿੱਤੀ ।
ਉਹ ਗਏ ਨੇ ਗੈਰਾ ਦੇ ਸੂਹੇ ਰੰਗਾ ਵਿੱਚ ਰੰਗੇ।
ਸਾਡੇ ਦਿਲ ਦੇ ਵਿਹੜੇ ਚ ਬਸ ਹੁਣ ਪੀੜਾ ਹੀ ਪੀੜਾ ਨੇ 
ਸਾਨੂੰ ਵਾਂਗ ਘੁਣੇ ਦੇ ਗਮਾ ਨੇ ਅੰਦਰੋ ਅੰਦਰੀ ਖਾ ਲੈਣਾ।
ਉਸ ਸ਼ਗਨਾ ਦਾ ਰੰਗਲਾ ਚੂੜਾ ਪਾਉਣਾ ਏ ਅਸੀ ਲਾੜੀ ਮੌਤ ਨੂੰ ਵਿਆਹ ਲੈਣਾ।
ਮੈਨੂੰ ਹੁਣ ਫਰਕ ਲੱਗੇ ਨਾ ਆਪਣੇ ਅਤੇ ਗੈਰਾ ਵਿੱਚ ਸੰਧੂ 
ਨਹੀ ਪਤਾ ਸੀ ਸੱਜਣਾ ਉਏ ਅਸੀ ਧੋਖਾ ਆਪਣਿਆ ਤੋ ਖਾ ਲੈਣਾ।
ਬਲਤੇਜ ਸੰਧੂ ਬੁਰਜ ਲੱਧਾ 
ਬਠਿੰਡਾ 

Have something to say? Post your comment