Poem

ਵੇਖਣ ਦੀ ਭਲ/ਮੱਖਣ ਸ਼ੇਰੋਂ ਵਾਲਾ

March 06, 2019 09:53 PM
ਤੈਂਨੂੰ ਵੇਖਣ ਦੀ ਭਲ ਜਿਹੀ ਆ ਯਾਰਾ,,
ਜਿਵੇਂ ਪਿੰਡਾਂ ਵਾਲਿਆਂ ਨੂੰ ਚਾਹ ਦੀ।
 
ਕਰਦਿਆਂ ਪਿਆਰ ਦਿਲੋਂ ਸਮਝ ਭੋਰਾ,
ਲੋੜ ਸਾਨੂੰ ਨਾ ਕੋਈ ਹੈਗੀ ਗਾਹ ਦੀ।
 
ਛੱਡਣਾ ਨਾ ਸਾਥ ਖੜਨ ਸਰੀਕ ਭਾਵੇਂ,
ਜਿਵੇਂ ਅੰਨੇ ਨੂੰ ਉੱਖਲੀ ਕੋਈ ਰਾਹ ਦੀ।
 
ਤੇਰੇ ਬਿਨ ਇੰਝ ਜਾਪੇ ਮੱਖਣ ਸ਼ੇਰੋਂ ਵੇ,,
ਨੰਗੇ ਪਿੰਡੇ ਜਿਵੇਂ ਮਜਦੂਰ ਨੂੰ ਘੜੀ ਕਰਸਾਹ ਦੀ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment