Poem

ਨਾਰੀ //ਜਸਪ੍ਰੀਤ ਕੌਰ ਮਾਂਗਟ

March 06, 2019 10:04 PM

           ਨਾਰੀ

ਰਾਣੀ ਝਾਂਸੀ ਦੀ ਇੱਕ ਰਾਣੀ,

ਕਲਪਨਾਂ ਚਾਵਲਾਂ ਵੀ ਸੀ ਨਾਰੀ।

ਨਾਰੀਆਂ ਦੀ ਕੀ ਸਿਰਫ ਕਰਾ,

ਬੇਸ਼ੱਕ ਮੈਂ ਵੀ ਹਾਂ ਇੱਕ ਨਾਰੀ।

 

ਮਿਸਾਲਾਂ ਕਾਇਮ ਕੀਤੀਆਂ,

ਦੁਨੀਆਂ ਵਿੱਚ ਨਾਰੀ ਨੇ।

ਰੱਬ ਦਾ ਰੂਪ ਬਣ ਤਾਰੀਉਂ

ਜੱਗ ਜਨਣੀ ਅਖਵਾਇਆ ਨਾਰੀ ਨੇ।

 

ਨਾਰੀ ਸਾਥ ਬਿਨਾਂ ਕਿਧਰੇ ਵੀ,

ਨਹੀਂ ਵਜੂਦ ਮਰਦ ਦਾ ਕੋਈ।

ਐ ਨਾਰੀਏ ਬਿਨ ਤੇਰੇ ਕਦਮੀਂ,

ਅੱਗੇ ਵੱਧ ਸਕੇ ਨਾ ਕੋਈ।

 

ਇੱਕ ਜਨਮ ਵਿੱਚ ਹੀ,

ਕਈ ਜਨਮ ਲੈ ਜਾਂਦੀ ਨਾਰੀ।

ਬੇਟੀ, ਭੈਣ, ਮਾਂ ਪਤਨੀ ਜਹੇ,

ਕਈ ਰਿਸ਼ਤੇ ਨਿਭਾਉਦੀ ਨਾਰੀ।

 

‘ਮਾਂਗਟ’ਵੀ ਚਾਹੇ ਕੁਝ ਖਾਸ ਕਰਨਾਂ,

ਨਾਰੀ ਜਨਮ ਨੂੰ ਪਾ ਕੇ,

ਝੋਲੀ ਭਰ ਦਿੱਤੀ ਸਤਿਕਾਰਾਂ ,

ਜੱਗ ਨਹੀਂ ਥੱਕਦਾ ਗੁਣ ਗਾ ‘ਕੇ।

ਜਸਪ੍ਰੀਤ ਕੌਰ ਮਾਂਗਟ

ਬੇਗੋਵਾਲ ,ਦੋਰਾਹਾ(ਲੁਧਿਆਣਾ)

Have something to say? Post your comment