Thursday, May 23, 2019
FOLLOW US ON

Poem

ਕਲਯੁਗੀ ਜ਼ਮਾਨਾ

March 07, 2019 08:34 PM

ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ!

ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ!!
ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ!
ਧੀਆਂ ਨੂੰ ਮਾਰਨ ਕੁੱਖ ਚ ਭਾਈ ਨੂੰ ਭਾਈ ਮਾਰੇ!!
 
ਪੈਸੇ ਪਿੱਛੇ ਅੱਜਕਲ੍ਹ ਇੱਕ ਦੌੜ ਜਿਹੀ ਲੱਗੀ!
ਹੱਥ ਤੇ ਹੱਥ ਨੇ ਮਾਰਕੇ ਕੲੀ ਕਰਦੇ ਠੱਗੀ!!
ਰਿਸ਼ਤੇ ਨਾਤੇ ਪੈਸੇ ਪਿੱਛੇ ਗੲੇ ਨਿਕਾਰੇ,,,,
ਆਪ ਮੁਹਾਰੀ,,,,,,
 
ਕਲਯੁਗ ਦੇ ਵਿੱਚ ਕਾਮਵਾਸਨਾ ਰੰਗ ਵਿਖਾਏ!
ਨਾ ਬਾਪ ਨਾ ਸਕਾ ਭਾਈ ਨਾ ਚਾਚੇ ਤਾਏ!!
ਆਪਣੇ ਈਂ ਬਣਗੇ ਦੋਸਤੋ ਪਾਪੀ ਹਤਿਆਰੇ,,, ਆਪ ਮੁਹਾਰੀ,,,
 
ਹੁਣ ਆਪਣਿਆਂ ਦਾ ਸਿਰ ਉੱਤੋਂ ਹੈ ਉੱਠਿਆ ਸਾਇਆ!
ਛੇਕ ਓਸੇ ਵਿੱਚ ਹੀ ਕਰਦੇ ਨੇ ਜਿਸ ਥਾਲੀ ਖਾਇਆ!!
ਘਰਾਂ ਚ ਦੱਬਣ ਮਾਰਕੇ ਚੰਦ ਨਵੇਂ ਨੇ ਚਾੜ੍ਹੇ,,,, ਆਪ ਮੁਹਾਰੀ,,,,
 
ਆਮ ਕਹਾਵਤ ਨਾਗ ਕਾਲੇ ਜੀ ਹੋਣ ਜਵਾਈ!
ਬੜੇ ਥਾਈਂ ਪਰਿਵਾਰ ਖਪਾਏ ਹੈ ਸੱਚ ਸਚਾਈ!!
ਪਰ ਪੰਜੇ ਉਂਗਲਾਂ ਇਕ ਨਹੀਂ ਇਹ ਜਾਨਣ ਸਾਰੇ,,,,, ਆਪ ਮੁਹਾਰੀ,,,,
 
ਹਥਿਆਰਾਂ ਵਾਲਾ ਚਾਅ ਹੈ ਹਰ ਇੱਕ ਨੂੰ ਚੜ੍ਹਿਆ!
ਦੱਦਾਹੂਰੀਆ ਇਹ ਸ਼ੌਕ ਹੁਣ ਘਰ ਘਰ ਵੜਿਆ!!
ਖੁਸ਼ੀਆਂ ਉੱਤੇ ਅਕਸਰ ਇਹ ਪੈ ਜਾਂਦੇ ਭਾਰੇ,,,, ਆਪ ਮੁਹਾਰੀ,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176  22046
Have something to say? Post your comment