Poem

'ਮੈਂ ਬੇਦੋਸ਼ ਨਹੀਂ '

March 07, 2019 09:15 PM
 'ਮੈਂ ਬੇਦੋਸ਼ ਨਹੀਂ '
 
ਮੰਨਿਆਂ ਸੱਜਣ, ਕਿ ਮੈਂ ਕੋਈ ਬੇਦੋਸ਼ ਨਹੀਂ,
ਇਹ ਵੀ ਸੱਚ ਹੈ, ਤੂੰ ਵੀ ਤੇ ਨਿਰਦੋਸ਼ ਨਹੀਂ।
 
ਜੇ ਤੂੰ ਖੁਦ ਨੂੰ, ਸ਼ੀਅ ਅਖਵਾਉਂਦਾ ਸੀ,
ਤੈਨੂੰ ਪਤੈ ਮੇਰਾ, ਅੱਗੋਂ ਮੈਂ ਵੀ ਤੇ ਖਰਗੋਸ਼ ਨਹੀਂ, 
 
ਫੈਸਲੇ ਅਕਸਰ, ਮਾਰੂ ਸਾਬਤ ਹੁੰਦੇ ਨੇ,
ਜਿੰਨਾ ਦੇ ਲਈ, ਵਰਤਿਆ ਜਾਂਦਾ ਹੋਸ਼ ਨਹੀਂ।
 
ਕਿਸੇ ਨੂੰ ਗਾਲ੍ਹਾਂ, ਕੱਢਣ ਦੇ ਲਈ,
ਸੱਜਣਾ ਪੜ੍ਹਨੇ ਪੈਂਦੇ, ਅਕਲਾਂ ਵਾਲੇ ਕੋਸ਼ ਨਹੀਂ
 
ਮਿਹਣੋ-ਮਿਹਣੀ, ਬਹੁਤ ਹੋ ਗਿਆ
ਹੁਣ ਇੱਕ ਦੂਜੇ ਲਈ, ਰੱਖਣਾ ਮਨ ਅਕ੍ਰੋਸ਼ ਨਹੀਂ।
 
ਆ ਸੱਜਣਾਂ ,ਬਹਿ ਕੇ ਗੱਲ ਮੁਕਾ ਲਈਏ,
ਹੁਣ ਉਮਰਾਂ ਛੱਡਿਆ, ਪਹਿਲਾਂ ਵਾਲਾ ਜੋਸ਼ ਨਹੀਂ।
 
ਮੰਨਿਆਂ ਸੱਜਣ, ਕਿ ਮੈਂ ਕੋਈ ਬੇਦੋਸ਼ ਨਹੀਂ,
ਇਹ ਵੀ ਸੱਚ ਹੈ, ਤੂੰ ਵੀ ਤੇ ਨਿਰਦੋਸ਼ ਨਹੀਂ।
  ਬਰਾੜ ਜਸਵਿੰਦਰ ਸਿੰਘ ਮਸ਼ੂਰ
       ਮੋ. - 90414-61944
Have something to say? Post your comment